ਆ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਪਿੰਡ ਦੇ ਸੂਝਵਾਨ ਨੌਜਵਾਨਾਂ ਦੀ ਚੌਥੀ ਇਕੱਤਰਤਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ 7 ਵਜੇ ਹੋਈ। ਜਿਸ ਵਿੱਚ ਤਕਰੀਬਨ 100 ਦੇ ਕਰੀਬ ਨੌਜਵਾਨਾਂ ਦੀ ਹਾਜ਼ਰੀ ਦੇਖਣ ਨੂੰ ਮਿਲੀ। ਇਹ ਇਕੱਤਰਤਾ ਸ. ਹਰਪ੍ਰੀਤ ਸਿੰਘ ਚੇਲਾ (ਹੈਪੀ ਰਿਜ਼ੌਰਟਸ) ਵਾਲਿਆਂ ਦੀ ਅਗਵਾਈ ਵਿੱਚ ਹੋਈ। ਉਹਨਾਂ ਨੇ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਮਤਭੇਦ ਭੁਲਾ ਕੇ ਅੱਗੇ ਆਉਣ ਲਈ ਕਿਹਾ। ਇਸ ਵਾਰ ਵੀ ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਵਿਕਾਸ ਹੀ ਬਣਿਆ ਰਿਹਾ। ਬੜੀ ਉਮੀਦ ਸੀ ਕਿ ਇਸ ਮੀਟਿੰਗ ਵਿੱਚ ਸੰਭਾਵਤ ਉਮੀਦਵਾਰਾਂ ਦੇ ਚਿਹਰੇ ਨਜ਼ਰ ਆਉਣਗੇ ਪਰ ਆਸ ਹੈ ਕਿ ਆਉਣ ਵਾਲੇ ਬੁੱਧਵਾਰ ਤੱਕ ਵਾਰਡਬੰਦੀ ਦੇ ਮੁਤਾਬਕ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ।

Comments
Post a Comment