Posts

Showing posts from November, 2012

ਪਿੰਡ ਬੂਲਪੁਰ ਦੀ ਵਾਰਡਬੰਦੀ ਕਰਵਾਈ ਗਈ

Image
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਬੂਲਪੁਰ ਦੀ ਵਾਰਡ ਬੰਦੀ ਕਰਵਾਈ ਗਈ। ਵਾਰਡਬੰਦੀ ਕਰਦਿਆ ਪਿੰਡ ਨੂੰ ਪੰਜ ਵਾਰਡਾਂ ਵਿੱਚ ਵੰਡਿਆ ਗਿਆ।

ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਾਂ ਵਿਰੋਧੀ ਰੈਲੀ ਕੱਢੀ ਗਈ

Image
ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਬੂਲਪੁਰ ਵਿਖੇ ਨਸ਼ਾ ਵਿਰੋਧੀ ਰੈਲੀ ਹੈਡਮਾਸਟਰ ਸ: ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਕੱਢੀ ਗਈ। ਜਿਸ ਵਿਚ ਬੱਚਿਆਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਪਿੰਡ ਦੀਆ ਗਲੀਆਂ ਬਜ਼ਾਰਾਂ ਵਿੱਚ ਇਸ ਰੈਲੀ ਕੱਢੀ। ਇਸ ਮੌਕੇ ਹੈਡਮਾਸਟਰ ਸ. ਹਰਭਜਨ ਸਿੰਘ ਨੇ ਸਕੂਲ ਦੇ ਬੱਚਿਆਂ ਪਾਸੋਂ ਜੀਵਨ ਵਿਚ ਨਸ਼ੇ ਨਾ ਲੈਣ ਦਾ ਪ੍ਰਣ ਲਿਆ। ਇਸ ਮੌਕੇ ਪਿੰਡ ਦੀ ਗਰਾਮ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਅੱਜ ਬਾਬਾ ਉਮਰ ਸ਼ਾਹ ਵਲੀ ਦੇ ਕਬੱਡੀ ਮੇਲੇ ‘ਤੇ ਪੈਣਗੀਆਂ ਕਬੱਡੀਆਂ *

ਬਾਬਾ ਉਮਰ ਸ਼ਾਹ ਸਪੋਰਟਸ ਅਤੇ ਵੈਲਫੇਅਰ ਕਲੱਬ ਹੁਸੈਨਪੁਰ ਦੂਲੋਵਾਲ ਅਤੇ ਮੰਗੂਪੁਰ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਉਮਰ ਸ਼ਾਹ ਵਲੀ ਦਾ ਇਕ ਰੋਜ਼ਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਅੱਜ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਲਦਾਰ ਅਜੀਤਪਾਲ ਸਿੰਘ ਬਾਜਵਾ ਅਤੇ ਜਸਵਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਕਬੱਡੀ ਟੂਰਨਾਮੈਂਟ ਦਾ ਆਰੰਭ ਹੋਵੇਗਾ। ਜਿਸ ਦਾ ਉਦਘਾਟਨ ਸਮੁੱਚੀ ਪ੍ਰਬੰਧਕ ਕਮੇਟੀ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਖੇਡ ਮੇਲੇ ਵਿਚ ਓਪਨ ਕਬੱਡੀ ਕਲੱਬਾਂ ਦੀਆਂ ਨਾਮਵਰ 6 ਕਲੱਬਾਂ ਭਾਗ ਲੈਣਗੀਆਂ। ਜੇਤੂ ਟੀਮਾਂ ਨੂੰ ਇਨਾਮ ਸਾਬਕਾ ਵਿੱਤ ਮੰਤਰੀ ਪੰਜਾਬ ਡਾ: ਉਪਿੰਦਰਜੀਤ ਕੌਰ ਤਕਸੀਮ ਕਰਨਗੇ। ਜੇਤੂ ਟੀਮਾਂ ਨੂੰ 31 ਹਜ਼ਾਰ ਰੁਪਏ ਦਾ ਇਨਾਮ ਸਰਪੰਚ ਜਤਿੰਦਰ ਸਿੰਘ ਨਿੱਝਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਿਕੰਦਰ ਸਿੰਘ ਸੈਦਪੁਰ ਦੇਣਗੇ। ਜਦਕਿ ਗੁਰਚਰਨ ਸਿੰਘ ਧੰਜੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੱਮਾ ਦੇ ਪਿਤਾ 25 ਹਜ਼ਾਰ ਰੁਪਏ ਉੱਪ ਜੇਤੂ ਟੀਮ ਨੂੰ ਦੇਣਗੇ। ਜੈਲਦਾਰ ਪਰਿਵਾਰ ਵੱਲੋਂ 1 ਲੱਖ ਰੁਪਏ ਅਤੇ ਧੰਜੂ ਪਰਿਵਾਰ ਵੱਲੋਂ 50 ਹਜ਼ਾਰ ਮੇਲਾ ਪ੍ਰਬੰਧ ਕਮੇਟੀ ਨੂੰ ਵਿਸ਼ੇਸ਼ ਆਰਥਿਕ ਮਦਦ ਦਿੱਤੀ ਜਾਵੇਗੀ।

ਟਰੈਕਟਰ-ਟਰਾਲੀ ਪਲਟਣ ਕਾਰਨ ਸੰਗਤਾਂ ਜ਼ਖਮੀ

Image
 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸਮਾਗਮ।

Image
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ, ਲਵੀਨੀਓ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਸੇਵਾ ਭਾਈ ਜਤਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕਰਵਾਈ ਗਈ। ਪਾਠ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ। ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰ ਭਾਈ ਦਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਮਹਿਤਪੁਰ ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਭਾਗੋਅਰਾਈਆਂ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸੰਗਤਾਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਲਈ ਸੇਵਾ ਕਰਵਾਉਣ ਵਾਲੇ ਸਿੰਘ ਨੂੰ ਸਿਰੋਪਾਓ ਦੇ ਕੇ ਗੁਰੂ ਘਰ ਵੱਲੋਂ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਭਾਈ ਰਾਜਵਿੰਦਰ ਸਿੰਘ ਰਾਜਾ, ਪ੍ਰੀਤਮ ਸਿੰਘ ਮਾਣਕੀ, ਸ: ਸੁਖਜਿੰਦਰ ਸਿੰਘ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸਮਾਗਮ ਕਰਵਾਇਆ ਗਿਆ *

Image
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ, ਲਵੀਨੀਓ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਸੇਵਾ ਭਾਈ ਜਤਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕਰਵਾਈ ਗਈ। ਪਾਠ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ। ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰ ਭਾਈ ਦਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਮਹਿਤਪੁਰ ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਭਾਗੋਅਰਾਈਆਂ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸੰਗਤਾਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਲਈ ਸੇਵਾ ਕਰਵਾਉਣ ਵਾਲੇ ਸਿੰਘ ਨੂੰ ਸਿਰੋਪਾਓ ਦੇ ਕੇ ਗੁਰੂ ਘਰ ਵੱਲੋਂ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਭਾਈ ਰਾਜਵਿੰਦਰ ਸਿੰਘ ਰਾਜਾ, ਪ੍ਰੀਤਮ ਸਿੰਘ ਮਾਣਕੀ, ਸ: ਸੁਖਜਿੰਦਰ ਸਿੰਘ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸਮਾਗਮ।

Image
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ, ਲਵੀਨੀਓ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਸੇਵਾ ਭਾਈ ਜਤਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕਰਵਾਈ ਗਈ। ਪਾਠ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ। ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰ ਭਾਈ ਦਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਮਹਿਤਪੁਰ ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਭਾਗੋਅਰਾਈਆਂ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸੰਗਤਾਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਲਈ ਸੇਵਾ ਕਰਵਾਉਣ ਵਾਲੇ ਸਿੰਘ ਨੂੰ ਸਿਰੋਪਾਓ ਦੇ ਕੇ ਗੁਰੂ ਘਰ ਵੱਲੋਂ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਭਾਈ ਰਾਜਵਿੰਦਰ ਸਿੰਘ ਰਾਜਾ, ਪ੍ਰੀਤਮ ਸਿੰਘ ਮਾਣਕੀ, ਸ: ਸੁਖਜਿੰਦਰ ਸਿੰਘ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

ਮਾ.ਅਰਜਨ ਸਿੰਘ ਹੈਲਪਲਾਈਨ ਗਰੁੱਪ ਵੱਲੋਂ ਸਰਕਾਰੀ ਹਾਈ ਸਕੂਲ ਬੂੜੇਵਾਲ ਨੂੰ ਆਰ.ਓ.ਸਿਸਟਮ ਭੇਂਟ *

Image
 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅੱਠਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚੀ *

Image
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਪ੍ਰੇਰਨਾ ਸਦਕਾ, ਇਲਾਕੇ ਦੀ ਸਮੂਹ ਸੰਗਤ ਅਤੇ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਦੇ ਸਹਿਯੋਗ ਨਾਲ ਅੱਠਵੀ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਈ। ਸਵੇਰੇ 2.30 ਵਜੇ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਅਰਦਾਸ ਕੀਤੀ। ਇਹ ਯਾਤਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ, ਸੈਦਪੁਰ, ਟਿੱਬਾ, ਤਲਵੰਡੀ ਚੌਧਰੀਆਂ, ਪੰਮਣਾ, ਸ਼ਾਲਾ ਪੁਰ ਬੇਟ, ਮੇਵਾ ਸਿੰਘ ਵਾਲਾ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚੀ। ਰਸਤੇ ਵਿੱਚ ਸੈਦਪੁਰ, ਟਿੱਬਾ ਅਤੇ ਤਲਵੰਡੀ ਚੋਧਰੀਆਂ ਦੀਆਂ ਸੰਗਤਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਯਾਤਰਾ ਵਿੱਚ ਲਗਭਗ 700 ਸੰਗਤ ਨੇ ਹਾਜ਼ਰੀ ਭਰੀ।

ਮੰਗੂਪੁਰ ਵਿਖੇ ਪ੍ਰਕਾਸ਼ ਪੁਰਬ ਸਬੰਧੀ ਅਖੰਡ ਪਾਠਾਂ ਦੀ ਲੜੀ ਸ਼ੁਰੂ *

ਨਜ਼ਦੀਕੀ ਪਿੰਡ ਮੰਗੂਪੁਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ ਅੱਜ ਸ਼ੁਰੂ ਹੋ ਗਏ। ਇਸ ਸਬੰਧ ਵਿਚ ਪਿੰਡ ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿਖੇ 17 ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਅੱਜ ਅਰੰਭ ਹੋ ਗਈ ਜਿਸ ਦੇ 26 ਨਵੰਬਰ ਦਿਨ ਸੋਮਵਾਰ ਨੂੰ ਭੋਗ ਪਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਅਖੰਡ ਪਾਠਾਂ ਦੀ ਦੂਜੀ ਲੜੀ 26 ਨਵੰਬਰ ਨੂੰ ਸ਼ੁਰੂ ਹੋਵੇਗੀ ਅਤੇ ਪ੍ਰਕਾਸ਼ ਪੁਰਬ ਵਾਲੇ ਦਿਨ ਭੋਗ ਪਾਏ ਜਾਣਗੇ। ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਜਲੇਬੀਆ ਦਾ ਲੰਗਰ ਲਗਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਸ਼ੁਰੂਆਤ 29 ਨਵੰਬਰ ਨੂੰ ਹੋਵੇਗੀ। ਅੱਜ ਅਖੰਡ ਪਾਠਾਂ ਦੀ ਅਰੰਭਤਾ ਮੌਕੇ ਸ. ਰੇਸ਼ਮ ਸਿੰਘ, ਸ. ਸੁਰਿੰਦਰ ਸਿੰਘ ਸਾਬਕਾ ਸਰਪੰਚ, ਜੀਤ ਸਿੰਘ ਬੋਰਾਂਵਾਲਾ, ਐਡਵੋਕੇਟ ਮਲਕੀਤ ਸਿੰਘ, ਸ. ਲਾਭ ਸਿੰਘ, ਬਾਬਾ ਬਹਾਦਰ ਸਿੰਘ, ਜੋਗਿੰਦਰ ਸਿੰਘ, ਬਾਬਾ ਇੰਦਰ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਮਾਸਟਰ ਤਾਰਾ ਸਿੰਘ, ਗਿਆਨ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਬਲਕਾਰ ਸਿੰਘ, ਸੁਰਿੰਦਰ ਸਿੰਘ ਜਰਮਨੀ, ਚਰਨ ਸਿੰਘ ਆਦਿ ਹਾਜਰ ਸਨ।

ਟਿੱਬਾ-ਕੈਂਸਰ ਸਰਵੇ ਦੀ ਜਾਣਕਾਰੀ ਲਈ ਅਧਿਕਾਰੀਆਂ ਦੀ ਮੀਟਿੰਗ *

  ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਭਰ ਵਿਚ ਕੈਂਸਰ ਸਰਵੇ ਇਕ ਦਸੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸਿਵਲ ਸਰਜਨ ਡਾ: ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਐਸ.ਐਮ.ਓ. ਟਿੱਬਾ ਡਾ: ਨਰਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਮੈਡੀਕਲ ਅਫ਼ਸਰਾਂ ਤੇ ਹੋਰ ਸਟਾਫ ਨੂੰ ਕੈਂਸਰ ਦਾ ਸਰਵੇ ਕਰਨ ਲਈ ਲੋੜੀਂਦੀ ਜਾਣਕਾਰੀ ਦਿੱਤੀ ਗਈ। ਡਾ: ਤੇਜੀ ਨੇ ਕਿਹਾ ਕਿ ਇਸ ਮੁਹਿੰਮ ਨਾਲ ਜਿਥੇ ਕੈਂਸਰ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ ਉਥੇ ਸਮੇਂ ਸਿਰ ਬਿਮਾਰੀ ਦਾ ਪਤਾ ਲੱਗਣ ਕਾਰਨ ਇਸਨੂੰ ਠੀਕ ਕਰਨ ਵਿਚ ਵੀ ਸਹਾਇਤਾ ਮਿਲੇਗੀ। ਕੈਂਸਰ ਸਰਵੇ ਮੁਹਿੰਮ ਤਹਿਤ ਕੁੱਲ 155 ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਜੋ ਇਕ ਦਸੰਬਰ ਨੂੰ ਘਰ-ਘਰ ਜਾ ਕੇ ਸੰਭਾਵਿਤ ਕੈਂਸਰ ਮਰੀਜ਼ਾਂ ਦਾ ਪਤਾ ਲਗਾਉਣਗੇ। ਇਸ ਮੌਕੇ ਡਾ: ਬਲਵਿੰਦਰ ਸਿੰਘ, ਡਾ: ਸਤਬੀਰ ਸਿੰਘ ਤੇ ਡਾ: ਆਸ਼ਾ ਮਾਂਗਟ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਕੰਮ ਦੀ ਦੇਖ ਰੇਖ ਲਈ ਡਾ: ਗੁਰਇਕਬਾਲ ਸਿੰਘ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਡਾ: ਗੁਰਦਿਆਲ ਸਿੰਘ, ਡਾ: ਮਨਜੀਤ ਕੁਮਾਰ, ਡਾ: ਵਿਜੇ ਕੁਮਾਰ, ਡਾ: ਡੀ.ਪੀ. ਸਿੰਘ, ਡਾ: ਨਰਿੰਦਰ ਸਿੰਘ, ਡਾ: ਦਵਿੰਦਰਜੀਤ ਸਿੰਘ, ਡਾ: ਦੀਪ ਸ਼ੀਖਾ, ਡਾ: ਚਮਨ ਲਾਲ, ਦਵਿੰਦਰ ਸਿੰਘ ਖ਼ਾਲਸਾ, ਸ਼ਿੰਗਾਰਾ ਸਿੰਘ, ਚਰਨ ਸਿੰਘ ਤੇ ਹੋਰ ਹਾਜ਼ਰ ਸਨ।

ਸ੍ਰੀ ਰਮੇਸ਼ ਕੁਮਾਰ ਬੋਲਾ ਸੜ੍ਹਕ ਹਾਦਸੇ ਵਿੱਚ ਜਖਮੀ *

ਬੀਤੀ ਰਾਤ 11 ਵਜੇ ਸ੍ਰੀ ਰਮੇਸ਼ ਕੁਮਾਰ ਬੋਲਾ ਜਲੰਧਰ ਨੇੜੇ ਸੜ੍ਹਕ ਹਾਦਸੇ ਵਿੱਚ ਜਖਮੀ ਹੋ ਗਏ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਕੱਲ੍ਹ ਸ਼ਾਮ ਉਹ ਆਪਣੇ ਛੋਟੇ ਹਾਥੀ ਤੇ ਟਰਾਂਸਪੋਰਟ ਸਰਵਿਸ ਦੇਣ ਗਏ ਸਨ। ਵਾਪਸੀ ਤੇ ਉਹਨਾਂ ਦਾ ਵਾਹਨ ਟਾਹਲੀ ਨਾਲ ਟਕਰਾ ਗਿਆ ਅਤੇ ਉਹਨਾਂ ਦੀ ਲੱਤ ਟੁੱਟ ਗਈ ਹੈ। ਨਜਦੀਕੀ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ।

ਅੱਠਵੀਂ ਮਹਾਨ ਪੈਦਲ ਯਾਤਰਾ ਸੰਬੰਧੀ ਮੀਟਿੰਗ ਆਯੋਜਿਤ *

Image
 

ਬਾਬਾ ਉਮਰਸ਼ਾਹ ਵਲੀ ਦੇ ਸਾਲਾਨਾ ਮੇਲੇ ਦੀਆਂ ਜ਼ੋਰਦਾਰ ਤਿਆਰੀਆਂ *

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਉਮਰ ਸ਼ਾਹ ਵਲੀ ਦਾ ਸਾਲਾਨਾ 5ਵਾਂ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 30 ਨਵੰਬਰ ਨੂੰ ਪ੍ਰਬੰਧਕ ਕਮੇਟੀ ਬਾਬਾ ਉਮਰਸ਼ਾਹ ਵਲੀ ਅਤੇ ਵੈੱਲਫੇਅਰ ਸੁਸਾਇਟੀ ਹੁਸੈਨਪੁਰ ਦੂਲੋਵਾਲ ਵੱਲੋਂ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜੈਲਦਾਰ ਅਜੀਤਪਾਲ ਸਿੰਘ ਸੋਨੂੰ ਅਤੇ ਜਸਵਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਜੋੜ ਮੇਲੇ ਦੀਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਕਬੱਡੀ ਦੀ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਤਜਿੰਦਰ ਸਿੰਘ ਸਰਪੰਚ ਅਤੇ ਸਿਕੰਦਰ ਸਿੰਘ ਸਰਪੰਚ ਦੇਣਗੇ ਜਦ ਕਿ ਉਪ ਜੇਤੂ ਟੀਮ ਨੂੰ ਗੁਰਚਰਨ ਸਿੰਘ ਧੰਜੂ ਪਰਿਵਾਰ 25 ਹਜ਼ਾਰ ਇਨਾਮ ਵਜੋਂ ਦੇਣਗੇ। ਪ੍ਰਬੰਧਕ ਕਮੇਟੀ ਮੈਂਬਰਾਂ ਅੱਗੇ ਦੱਸਿਆ ਕਿ ਜੋੜ ਮੇਲੇ ਦੀ ਆਰਥਿਕ ਸਹਾਇਤਾ ਲਈ ਜੈਲਦਾਰ ਸਮੁੱਚੇ ਪਰਿਵਾਰ ਨੇ ਲੱਖ ਰੁਪਏ ਤੇ ਧੰਜੂ ਪਰਿਵਾਰ ਨੇ 51 ਹਜ਼ਾਰ ਰੁਪਏ ਦਿੱਤੇ ਹਨ।

ਸੜ੍ਹਕ ਹਾਦਸੇ ਵਿੱਚ ਪਿਓ ਧੀ ਦੀ ਮੌਤ *

Image
ਅੱਜ ਤਕੜਸਾਰ 6:30 ਵਜੇ ਦੇ ਕਰੀਬ ਸੜਕ ਨੂੰ ਮੁੰਡੀ ਮੋੜ ਨਜ਼ਦੀਕ ਹੌਲਨਾਕ ਸੜਕ ਹਾਦਸੇ ‘ਚ ਪਿਓ ਅਤੇ ਧੀ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਜਾਣਕਾਰੀ ਮੁਤਾਬਕ ਮਾਸਟਰ ਪੂਰਨ ਸਿੰਘ ਪਿੰਡ ਭੁੱਚਰ ਜ਼ਿਲ੍ਹਾ ਤਰਨਤਾਰਨ ਆਪਣੀ ਲੜਕੀ ਸੁਮਨਪ੍ਰੀਤ ਜੋ ਕਿ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਬੀ. ਐਸ. ਸੀ.ਨਰਸਿੰਗ ਦਾ ਕੋਰਸ ਕਰ ਰਹੀ ਸੀ ਨੂੰ ਕਪੂਰਥਲੇ ਤੋਂ ਬੱਸ ਸਟੈਂਡ ਚੜਾਉਣ ਉਪਰੰਤ ਮਾਸਟਰ ਪੂਰਨ ਸਿੰਘ ਆਪਣੇ ਕਪੂਰਥਲਾ ਨੇੜੇ ਸਕੂਲ ਬਲੇਰ ਖਾਂ ਡਿਊਟੀ ਤੇ ਹਾਜ਼ਰ ਹੋਣਾ ਸੀ। ਜਾਣਕਾਰੀ ਮੁਤਾਬਿਕ ਕਪੂਰਥਲਾ ਤੋਂ ਆ ਰਹੀ ਤੇਜ਼ ਰਫਤਾਰ ਪੈਪਸੂ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ-11 ਐਨ 9535 ਨੇ ਪੂਰਨ ਸਿੰਘ ਦੇ ਮੋਟਰਸਾਈਕਲ ਹੀਰੋ ਹਾਂਡਾ ਸੀ. ਡੀ. ਡੀਲੈਕਸ ਨੰਬਰ ਪੀ.ਬੀ.ਓ-2 ਏ ਐਸ 6785 ਨੂੰ ਆਪਣੀ ਚਪੇਟ ‘ਚ ਲੈ ਲਿਆ। ਬੱਸ ਹੇਠਾਂ ਆਉਣ ਕਰਕੇ ਦੋਹਾਂ ਪਿਉ-ਧੀ ਦੀ ਮੌਕੇ ‘ਤੇ ਮੌਤ ਹੋ ਗਈ। ਸ਼ਿਵਕੰਵਲ ਸਿੰਘ ਐਸ. ਐਚ. ਓ. ਤਲਵੰਡੀ ਚੌਧਰੀਆਂ ਆਪਣੀ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੇਹਾਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਬੱਸ ਥੱਲਿਓ ਕੱਢਿਆ ਗਿਆ। ਮੌਕੇ ‘ਤੇ ਮਨਦੀਪ ਸਿੰਘ ਡੀ.ਐਸ.ਪੀ ਮਨਦੀਪ ਸਿੰਘ ਸੁਲਤਾਨਪੁਰ ਲੋਧੀ ਵੀ ਪਹੁੰਚ ਗਏ। ਮ੍ਰਿਤਕ ਦੇਹਾਂ ਨੂੰ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਬੱਚਿਆਂ ਦੇ ਉੱਜਵਲ ਭਵਿੱਖ ਨੂੰ ਚਮਕਾਉਣ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ:ਮਾਸਟਰ ਮਹਿੰਗਾ ਸਿੰਘ ਮੋਮੀ, ਮਾਸਟਰ ਬਖਸ਼ੀ ਸਿੰਘ ਵਲਣੀ *

Image
 

ਠੱਟਾ ਨਵਾਂ-ਅਕਾਲ ਚਲਾਣਾ ਸ੍ਰੀਮਤੀ ਛਿੰਦੋ ਪਤਨੀ ਸ੍ਰੀ ਸੁਰਿੰਦਰ ਸਹੋਤਾ *

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਛਿੰਦੋ ਪਤਨੀ ਸ੍ਰੀ ਸੁਰਿੰਦਰ ਮਿਤੀ 15 ਨਵੰਬਰ 2012 ਦਿਨ ਵੀਰਵਾਰ ਸ਼ਾਮ 8 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦਾ ਅੰਤਿਮ ਸਸਕਾਰ ਮਿਤੀ 17 ਨਵੰਬਰ 2012 ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।

ਅਕਾਲ ਚਲਾਣਾ ਸ੍ਰੀ ਮੱਘਰ ਸਹੋਤਾ *

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਮੱਘਰ ਪੁੱਤਰ ਸ੍ਰੀ ਬੂਟਾ ਮਿਤੀ 16 ਨਵੰਬਰ 2012 ਦਿਨ ਸ਼ੁੱਕਰਵਾਰ ਸਵੇਰੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।  

ਗਰਾਮ ਪੰਚਾਇਤ ਨੇ ਪਿੰਡ ਟਿੱਬਾ ਵਿੱਚ ਵਿਕਾਸ ਕਾਰਜਾਂ ਨੂੰ ਸਿਖਰਾਂ ਤੇ ਪਹੁੰਚਾਇਆ *

Image
 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆ ਸੰਬੰਧੀ ਮੀਟਿੰਗ *

Image
 

ਗਾਇਕ ਸਤਨਾਮ ਧੰਜਲ ਕਨੇਡਾ ਵਿੱਚ ਸਫਲ ਸ਼ੋਅ ਤੋਂ ਬਾਅਦ ਦੇਸ਼ ਵਾਪਸ ਪਹੁੰਚੇ *

Image
ਪਿਛਲੇ ਦਿਨੀਂ ਪਿੰਡ ਠੱਟਾ ਦੇ ਨਾਮਵਰ ਗਾਇਕ ਸਤਨਾਮ ਧੰਜਲ ਆਪਣੇ ਕਨੇਡਾ ਦੌਰੇ ਤੋਂ ਵਾਪਸ ਆ ਗਏ ਹਨ। ਉਹਨਾਂ ਨੇ ਵਿਸ਼ੇਸ਼ ਮੁਲਾਕਾਤ ਵਿੱਚ ਜ਼ਿਕਰ ਕਰਦਿਆ ਦੱਸਿਆ ਕਿ ਉਹਨਾਂ ਦੇ ਗਰੁੱਪ ਨੇ ਕਨੇਡਾ ਵਿੱਚ ਕੈਲਗਰੀ, ਵੈਨਕੂਵਰ, ਸਰੀ, ਰਿਜ਼ਾਈਨਾ, ਸੈਸਕਾ ਟਾਊਨ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਅਤੇ ਪੰਜਾਬੀਆਂ ਦਾ ਖੂਬ ਪਿਆਰ ਮਿਲਿਆ। ਉਹਨਾਂ ਦੇ ਗਰੁੱਪ ਵਿੱਚ ਉਹਨਾਂ ਨਾਲ ਬਾਈ ਅਮਰਜੀਤ, ਕੁਲਦੀਪ ਸ਼ੇਰਗਿੱਲ, ਗੋਰਾ ਚੱਕ ਵਾਲਾ, ਮੈਡਮ ਪਰਵੀਨ ਭਾਰਟਾ, ਦਰਸ਼ਨ ਖੇਲਾ, ਜੋਬਨਜੀਤ, ਕਿਰਨ ਦੀਪ ਸ਼ੇਰਪੁਰੀ ਅਤੇ ਰਿੰਪੀ ਗਰੇਵਾਲ ਸ਼ਾਮਿਲ ਸਨ।

ਸ੍ਰੀ ਹਨੂੰਮਾਨ ਜਯੰਤੀ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਈ ਗਈ *

Image
ਪਿੰਡ ਬੂਲਪੁਰ ਦੇ ਸ੍ਰੀ ਹਨੂੰਮਾਨ ਮੰਦਰ ਵਿੱਚ ਸ੍ਰੀ ਹਨੂੰਮਾਨ ਜਯੰਤੀ ਮਿਤੀ 12 ਨਵੰਬਰ 2012 ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਈ ਗਈ। ਪੰਡਤ ਸ੍ਰੀ ਸੁਦੇਸ਼ ਕੁਮਾਰ ਜੋਸ਼ੀ ਅਤੇ ਬੂਟਾ ਭਗਤ ਨੇ ਹਨੂੰਮਾਨ ਜੀ ਦੀ ਪੂਜਾ ਕੀਤੀ ਅਤੇ ਹਨੂੰਮਾਨ ਜੀ ਦੇ ਜੀਵਨ ਤੇ ਚਾਨਣਾ ਪਾਇਆ। ਉਪਰੰਤ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਪਿੰਡ ਦੀਆ ਨਾਮਵਾਰ ਸਖਸ਼ੀਅਤਾਂ ਹਾਜ਼ਰ ਸਨ।

ਅੰਧਵਿਸ਼ਵਾਸ਼ ਰੋਕਣ ਸੰਬੰਧੀ ਮੀਟਿੰਗ *

Image
 

ਅਕਾਲ ਚਲਾਣਾ ਸ. ਮਲਕੀਤ ਸਿੰਘ ਸਹਿਦੇਵ *

Image
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਮਲਕੀਤ ਸਿੰਘ ਸਹਿਦੇਵ ਅੱਜ ਮਿਤੀ 10-ਨਵੰਬਰ 2012 ਦਿਨ ਸ਼ਨੀਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸ. ਮਲਕੀਤ ਸਿੰਘ ਜੀ ਫੌਜ ਵਿਚੋਂ ਬਤੌਰ ਹਵਲਦਾਰ ਰਿਟਾਇਰਡ ਸਨ।

ਟਿੱਬਾ-ਨਸ਼ਾ ਵਿਰੋਧੀ ਮੰਚ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿੱਚ ਸੈਮੀਨਾਰ *

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਨਸ਼ਾ ਵਿਰੋਧੀ ਮੰਚ ਕਪੂਰਥਲਾ ਵੱਲੋਂ ਇਕ ਸੈਮੀਨਾਰ ਪ੍ਰਿੰਸੀਪਲ ਸ: ਲਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਮੰਚ ਦੇ ਚੇਅਰਮੈਨ ਡਾ: ਸੰਦੀਪ ਭੋਲਾ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਤੋਂ ਬਚਣ ਤੇ ਇਲਾਜ ਦੇ ਤਰੀਕੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੈਮੀਨਾਰ ਨੂੰ ਸਬੰਧੋਨ ਕਰਦਿਆਂ ਹੋਏ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਤੇ ਮੰਚ ਦੇ ਸ਼ਹਿਰੀ ਸਕੱਤਰ ਸ੍ਰੀ ਅਸ਼ੋਕ ਕੁਮਾਰ ਮਾਹਲਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੀ ਦਲਦਲ ਤੋਂ ਸਮਾਜ ਨੂੰ ਕੱਢਣ ਲਈ ਸਰਕਾਰੀ ਮਸ਼ੀਨਰੀ ‘ਤੇ ਆਸ ਰੱਖਣ ਦੀ ਬਜਾਏ ਸਮਾਜ ਸੇਵੀ ਸੰਸਥਾਵਾਂ ਨੂੰ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਮੰਚ ਦੇ ਸੰਚਾਲਕ ਜਨਰਲ ਸਕੱਤਰ ਮੁਹੰਮਦ ਯੂਨਸ ਅਨਸਾਰੀ ਨੇ ਸਕੂਲ ਦੇ ਬੱਚਿਆਂ ਪਾਸੋਂ ਜੀਵਨ ਵਿਚ ਨਸ਼ੇ ਨਾ ਲੈਣ ਦਾ ਪ੍ਰਣ ਲਿਆ। ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਬਲਵਿੰਦਰ ਸਿੰਘ, ਸ੍ਰੀਮਤੀ ਅੰਜੂ ਘਈ ਲੈਕਚਰਾਰ, ਅੰਗਹੀਣ ਯੂਨੀਅਨ ਦੇ ਪੰਜਾਬ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਮੇਜ ਸਿੰਘ ਸਹੋਤਾ, ਕਰਨੈਲ ਸਿੰਘ ਬੂਲਪੁਰ, ਹਰਚਰਨ ਸਿੰਘ, ਸੋਹਣ ਸਿੰਘ ਚੇਅਰਮੈਨ ਪਸਵਕ ਕਮੇਟੀ, ਪਰਵਿੰਦਰ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ ਸੂਜੋਕਾਲੀਆ, ਪਰਮਜੀਤ ਸਿੰਘ, ਭਰਪੂਰ ਕੌਰ, ਕੁਲਦੀਪ ਕੌਰ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਸਕੂਲ ਸਟਾਫ਼ ਤੋਂ ਇਲ...

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅੱਠਵੀਂ ਮਹਾਨ ਪੈਦਲ ਯਾਤਰਾ *

Image
 

12ਵਾਂ ਸਲਾਨਾ ਜਾਗਰਣ ਮਿਤੀ 14 ਅਕਤੂਬਰ ਦਿਨ ਐਤਵਾਰ ਨੂੰ *

ਪੀਰ ਬਾਬਾ ਨੂਰ ਸ਼ਾਹ ਨੂਰੋਵਾਲ ਦੀ ਯਾਦ ‘ਚ ਜੋੜ ਤੇ ਖੇਡ ਮੇਲਾ *

ਪੀਰ ਬਾਬਾ ਨੂਰ ਸ਼ਾਹ ਨੂਰੋਵਾਲ ਦਾ ਇਕ ਰੋਜ਼ਾ ਜੋੜ ਤੇ ਖੇਡ ਮੇਲਾ ਦਰਗਾਹ ਦੇ ਮੁੱਖ ਸੇਵਾਦਾਰ ਬਹਾਦਰ ਸਿੰਘ ਦੀ ਸਰਪ੍ਰਸਤੀ ਹੇਠ ਬਾਬਾ ਨੂਰ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਪੀਰ ਨੂਰ ਸ਼ਾਹ ਦੀ ਸ਼ਾਨਦਾਰ ਤਰੀਕੇ ਨਾਲ ਸਜਾਈ ਦਰਗਾਹ ‘ਤੇ ਚਾਦਰ ਅਤੇ ਝੰਡਾ ਝੜਾਉਣ ਦੀ ਰਸਮ ਸੇਵਾ ਦਾਰ ਬਹਾਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸਾਂਝੇ ਤੌਰ ‘ਤੇ ਅਦਾ ਕੀਤੀ। ਜੋੜ ਮੇਲੇ ਦੇ ਪਹਿਲੇ ਪੜਾਅ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੇਲੇ ਦੀ ਮੁੱਖ ਗਾਇਕ ਜੋੜੀ ਬਲਕਾਰ ਅਣਖੀਲਾ ਨੇ ਧਾਰਮਿਕ ਸੂਫ਼ੀ ਗੀਤ ਉਪਰੰਤ ਸਰੋਤਿਆਂ ਦੀ ਪਸੰਦ ਡਿਊਟ ਗੀਤਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਗੁਲਜ਼ਾਰ ਗਿੱਲ ਨੇ ਵੀ ਹਾਜ਼ਰੀ ਲਵਾਈ, ਬਾਬਾ ਬਹਾਦਰ ਸਿੰਘ ਮੁੱਖ ਸੇਵਾਦਾਰ ਦਰਗਾਹ ਬਾਬਾ ਨੂਰ ਸ਼ਾਹ ਤੇ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਤੋਂ ਇਲਾਵਾ ਸਨਮਾਨ ਯੋਗ ਸ਼ਖ਼ਸੀਅਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੋੜ ਮੇਲੇ ਦੇ ਦੂਜੇ ਪੜਾਅ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਦੇ ਸ਼ੋਅ ਮੈਚ ਕਰਵਾਏ, ਜਿਸ ਵਿਚ ਪਰਮਜੀਤ ਪੁਰ ਦੀ ਕਬੱਡੀ ਟੀਮ ਨੇ ਤਲਵੰਡੀ ਚੌਧਰੀਆਂ ਦੀ ਟੀਮ ਨੂੰ ਹਰਾਇਆ। ਲੜਕੀਆਂ ਦੇ ਸ਼ੋਅ ਮੈਚ ਵਿਚ ਜਗਰਾਵਾਂ ਦੀ ਟੀਮ ਨੇ ਸੁਲਤਾਨ ਪੁਰ ਲੋਧੀ ਨੂੰ ਹਰਾਇਆ। ਜੇਤੂ ਖਿਡਾਰੀਆਂ ਨੂੰ ਬਾਬਾ ਬਹਾਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਨਾਨ ਮੈਡੀਕਲ ਦਾ ਅਧਿਆਪਕ ਨਾ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ *

ਪ੍ਰਸਿੱਧ ਸਮਾਜ ਸੇਵਕ ਗੁਰਦੀਪ ਸਿੰਘ ਲਾਲੀ ਨਵਾਂ ਠੱਟਾ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਨਾਨ ਮੈਡੀਕਲ ਦਾ ਕੋਈ ਵੀ ਅਧਿਆਪਕ ਨਾ ਹੋਣ ਕਰਕੇ ਇਸ ਸਕੂਲ ਵਿਚ 11ਵੀਂ ਅਤੇ 12ਵੀਂ ਵਿਚ ਪੜ੍ਹਦੇ ਸਮੂਹ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ, ਪ੍ਰੰਤੂ ਸਿੱਖਿਆ ਵਿਭਾਗ ਇਸ ਪਾਸੇ ਬਿਲਕੁੱਲ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਹੀ ਸਰਕਾਰ ਵੱਲੋਂ ਉਕਤ ਸਕੂਲ ਵਿਚ ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਸਨ, ਪ੍ਰੰਤੂ ਸਕੂਲ ਵਿਚ ਕੋਈ ਵੀ ਅਧਿਆਪਕ ਨਾ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਪਾਸੋਂ ਮੰਗ ਕੀਤੀ ਹੈ ਕਿ ਇਸ ਅਮਲੇ ਵੱਲੋਂ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ।