Posts

Showing posts from August, 2012

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 7ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਪਹੁੰਚੀ *

Image
ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੇ ਉੱਦਮ ਸਦਕਾ, ਇਲਾਕਾ ਨਿਵਾਸੀਆਂ ਦੇ ਸਹਿਯੋਗ ਅਤੇ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਵਿਸ਼ੇਸ਼ ਉਪਰਾਲੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 7ਵੀਂ ਮਹਾਨ ਪੈਦਲ ਯਾਤਰਾ ਮਿਤੀ 31 ਅਗਸਤ 2012 ਦਿਨ ਸ਼ੁੱਕਰਵਾਰ ਨੂੰ ਸਵੇਰੇ 3 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਚੱਲ ਕਰਕੇ ਠੱਟਾ ਪੁਰਾਣਾ, ਕਾਲੂਭਾਟੀਆ, ਦੰਦੂਪੁਰ, ਨੱਥੂਪੁਰ, ਮੁੰਡੀ ਮੋੜ, ਅੰਮ੍ਰਿਤਪੁਰ ਛੰਨਾਂ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਪਹੁੰਚੀ। ਯਾਤਰਾ ਦੀਆਂ ਤਸਵੀਰਾਂ ਪਿੰਡ ਦੀ ਵੈਬਸਾਈਟ ਤੇ ਉਪਲਭਦ।

ਗੱਠਜੋੜ ਸਰਕਾਰ ਨੇ ਪਹਿਲ ਦੇ ਆਧਾਰ ‘ਤੇ ਕੰਮ ਕੀਤੇ-ਦਰੀਏਵਾਲ *

ਗੱਠਜੋੜ ਦੀ ਸਰਕਾਰ ਨੇ ਗ਼ਰੀਬ ਵਰਗ ਤੇ ਕਿਸਾਨਾਂ ਦੇ ਹਿੱਤਾਂ ਲਈ ਪਹਿਲ ਦੇ ਆਧਾਰ ‘ਤੇ ਕੰਮ ਕੀਤੇ। ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਦਰੀਏਵਾਲ ਨੇ ਇਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਸਸਤਾ ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦੇ ਕੇ ਗ਼ਰੀਬ ਲੋਕਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਹਨ ਅਤੇ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਅਤੇ ਸਮੇਂ-ਸਮੇਂ ਕਿਸਾਨੀ ਜਿਣਸਾਂ ਦੇ ਮੁੱਲ ਵਿਚ ਵੱਡੇ ਵਾਧੇ ਕਰ ਕੇ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸ: ਸਰਬਜੀਤ ਸਿੰਘ ਮੱਕੜ ਵੱਲੋਂ ਹਲਕੇ ਦੇ ਕਰਵਾਏ ਜਾ ਰਹੇ ਪਹਿਲ ਦੇ ਆਧਾਰ ‘ਤੇ ਵਿਕਾਸ ਕਾਰਜ ਸ਼ਲਾਘਾਯੋਗ ਕਦਮ ਹਨ। ਇਸ ਮੌਕੇ ਉਨ੍ਹਾਂ ਨਾਲ ਹਰਮਿੰਦਰ ਸਿੰਘ ਔਜਲਾ, ਪਲਵਿੰਦਰ ਸਿੰਘ ਬਾਜਵਾ, ਹਰਪ੍ਰੀਤ ਸਿੰਘ ਸੋਨੀ, ਨਵਜੀਤ ਸਿੰਘ ਕਾਲਾ ਸੰਘਿਆ, ਸੁੱਖਾ ਦੰਦੂਪੁਰ, ਡਾ: ਪ੍ਰਕਾਸ਼ ਸਿੰਘ ਬੂਹ, ਗੁਰਚਰਨ ਸਿੰਘ ਦਰੀਏਵਾਲ, ਮਾਸਟਰ ਫ਼ਕੀਰ ਸਿੰਘ, ਸੋਹਨ ਸਿੰਘ ਜੋਸਨ, ਜਥੇਦਾਰ ਦੀਵਾਨ ਸਿੰਘ, ਪੰਮਾ ਯੂ.ਕੇ (ਬਿਆਸ), ਬੀਬੀ ਮਹਿੰਦਰ ਕੌਰ ਸਾਬੂਵਾਲ, ਬੀਬੀ ਗੁਰਮੀਤ ਕੌਰ ਦਰੀਏਵਾਲ ਆਦਿ ਹਾਜ਼ਰ ਸਨ।

ਕਬੱਡੀ ਪ੍ਰੋਮੋਟਰਜ਼ ਨੇ ਕਮੈਂਟੇਟਰ ਮਿੱਠਾ ਦਰੀਏਵਾਲ ਦਾ ਕੀਤਾ ਸਨਮਾਨ *

Image
 

ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 69ਵੀਂ ਬਰਸੀ ਅਤੇ ਸਲਾਨਾਂ 17ਵੇਂ ਲੰਗਰ ਤੇ ਵਿਸ਼ੇਸ *

Image
ਪਿੰਡ ਤਲਵੰਡੀ ਚੌਧਰੀਆਂ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 69ਵੀਂ ਬਰਸੀ ਬੜੇ ਹੀ ਧੂਮ-ਧਾਮ ਨਾਲ ਮਨਾਈ ਗਈ। ਹਰ ਸਾਲ ਦੀ ਤਰਾਂ ਇਸ ਪਿੰਡ ਦੇ ਜੰਮਪਲ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਨਕੋਦਰ ਵਾਲਿਆਂ ਦੀ ਪ੍ਰੇਰਨਾ ਸਦਕਾ ਬੇਬੇ ਨਾਨਕੀ ਸੇਵਕ ਜਥਾ ਅਤੇ ਸਮੂਹ ਨਗਰ ਨਿਵਾਸੀ ਤਲਵੰਡੀ ਚੌਧਰੀਆਂ ਦੇ ਸਹਿਯੋਗ ਨਾਲ ਮਿਤੀ 25, 26, 27 ਅਤੇ 28 ਅਗਸਤ 2012 ਨੂੰ ਲੰਗਰ ਤਿਆਰ ਕਰਕੇ ਰੋਜ਼ਾਨਾ ਹੀ 300 ਦੇ ਕਰੀਬ ਸੰਗਤਾਂ ਦਾ ਜਥਾ ਗੁਰਦੁਆਰਾ ਨਾਨਕਸਰ ਕਲੇਰਾਂ ਅਤੇ ਮਹਿਤੇਆਣਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਹਨਾਂ ਸਾਰੇ ਦਿਨਾਂ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਲੰਗਰ ਦੀ ਸੇਵਾ ਅਤੇ ਗੁਰਧਾਮਾਂ ਦੇ ਦਰਸ਼ਨ ਕੀਤੇ। ਇਸ ਮੌਕੇ ਵਿਸ਼ੇਸ ਤੌਰ ਤੇ ਤਰਸੇਮ ਸਿੰਘ ਜੋਸਨ, ਸੁਖਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚਾਨਾ, ਉਕਾਰ ਸਿੰਘ ਜੋਸਨ, ਤਰਸੇਮ ਸਿੰਘ ਮੋਮੀ, ਲਖਵਿੰਦਰ ਸਿੰਘ, ਜਗੀਰ ਸਿੰਘ ਲੰਬੜ, ਮਲਕੀਤ ਸਿੰਘ ਸੰਧੂ, ਸਿਮਰਨਜੀਤ ਸਿੰਘ ਮੋਮੀ, ਰਮਣੀਕ ਸਿੰਘ, ਕਮਲਜੀਤ ਸਿੰਘ ਮੋਮੀ, ਰੇਸ਼ਮ ਸਿੰਘ, ਕੀਰਤਨਪਾਲ ਸਿੰਘ, ਗੁਰਪ੍ਰੀਤ ਸਿੰਘ, ਕਾਲਾ ਜੱਟ, ਕਸ਼ਮੀਰ ਸਿੰਘ ਸੰਧੂ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਲਈੇ ਸਾਧਨਾਂ ਦੀ ਸੇਵਾ ਹਰਜਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਫਗਵਾੜਾ, ਮੋਹਨ ਸਿੰਘ ਜਲੰਧਰ ਅਤੇ ਰਾਮ ਸਿੰਘ ਫਗਵਾੜਾ ਵੱਲੋਂ ਕੀਤੀ ਗਈ।

ਅਜੀਤ ਹਰਿਆਵਲ ਲਹਿਰ ਤਹਿਤ ਬੇਬੇ ਨਾਨਕੀ ਯੁਨੀਵਰਸਿਟੀ ਕਾਲਜ ਮਿਠੜਾ ਵਿੱਚ ਬੂਟੇ ਲਗਾਏ ਗਏ *

Image
ਪੰਜਾਬ ਦੀ ਰਵਾਇਤੀ ਸਿਆਣਪ ਤੇ ਇਸ ਦੀਆਂ ਨਰੋਈਆ ਕਦਰਾਂ ਕੀਮਤਾਂ ਅਨੁਸਾਰ ਜੀਵਨ ਨੂੰ ਢਾਲ ਕੇ ਹੀ ਸਹੀ ਵਿਕਾਸ ਦੇ ਮਾਰਗ ਉੱਪਰ ਅੱਗੇ ਵਧਿਆ ਜਾ ਸਕਦਾ ਹੈ। ਇਹ ਸ਼ਬਦ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ‘ਅਜੀਤ ਹਰਿਆਵਲ ਲਹਿਰ’ ਦੇ ਤਹਿਤ ਬੂਟੇ ਲਗਾਉਣ ਦੇ ਕਾਰਜ ਦਾ ਉਦਘਾਟਨ ਕਰਨ ਉਪਰੰਤ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਾਲਜ ਦੇ ਪ੍ਰਿੰਸੀਪਲ ਡਾ: ਦਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਕਾਲਜ ਵਿਖੇ ਸਮਾਗਮ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ‘ਅਜੀਤ ਹਰਿਆਵਲ ਲਹਿਰ’ ਦਾ ਮਕਸਦ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ ਜਨਤਾ ‘ਚ ਵਾਤਾਵਰਨ ਬਾਰੇ ਚੇਤਨਾ ਪੈਦਾ ਕਰਨਾ ਹੈ। ਇਸੇ ਦੌਰਾਨ ਪੱਤਰਕਾਰ ਅਮਰਜੀਤ ਕੋਮਲ ਨੇ ਦੱਸਿਆ ਕਿ ‘ਅਜੀਤ ਹਰਿਆਵਲ ਲਹਿਰ’ ਤਹਿਤ ਕਾਲਜ ਵਿਚ 1000 ਬੂਟੇ ਲਗਾਏ ਜਾ ਰਹੇ ਹਨ। ਸਮਾਗਮ ਨੂੰ ਕਾਲਜ ਦੇ ਪ੍ਰੋਫੈਸਰ ਡਾ: ਵਿਸ਼ਾਲ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ: ਦਲਜੀਤ ਸਿੰਘ ਖਹਿਰਾ, ਪ੍ਰੋ: ਗਗਨਦੀਪ ਕੌਰ, ਪੱਤਰਕਾਰ ਅਮਰਜੀਤ ਕੋਮਲ, ਜਥੇਦਾਰ ਮੰਗਲ ਸਿੰਘ ਸੁਖੀਆ ਨੰਗਲ ਤੇ ਸਟਾਫ਼ ਕਾਲਜ ਦੇ ਹੋਰ ਸਟਾਫ਼ ਮੈਂਬਰਾਂ ਨੇ ਵੀ ਬੂਟੇ ਲਗਾਏ। ਇਸ ਮੌਕੇ ਬਲਦੇਵ ਸਿੰਘ ਘੁੰਮਣ, ਤਜਿੰਦਰ ਸਿੰਘ ਘੁੰਮਣ, ਸੁਖਦੇਵ ਸਿੰਘ ਸੰਧਰ ਜਗੀਰ, ਜਸਬੀਰ ਸਿੰਘ ਰੇਂਜ ਅਫ਼ਸਰ ਜੰਗਲਾਤ ਵਿਭਾਗ, ਜੀਤ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ ਸਰਪੰਚ, ਗੁਰਦੀਪ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਪੱਤਰਕਾਰ ...

ਗੰਦੇ ਛੱਪੜ ਕਾਰਨ ਦਰੀਏਵਾਲ ਦੇ ਲੋਕ ਨਰਕ ਭੋਗਣ ਲਈ ਮਜਬੂਰ *

Image
 

ਬੂੜੇਵਾਲ-ਸਰਕਾਰੀ ਐਲੀਮੈਂਟਰੀ ਸਕੂਲ ਬੂੜੇਵਾਲ ‘ਚੋਂ ਗੈਸ ਸਿਲੰਡਰ ਅਤੇ ਚੁੱਲ੍ਹਾ ਚੋਰੀ *

Image
ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਕੂਲ ਬੂੜੇਵਾਲ ਵਿਖੇ ਚੋਰਾਂ ਵੱਲੋਂ ਮਿਡ ਡੇ ਮੀਲ ਤਿਆਰ ਕਰਨ ਲਈ ਵਰਤਿਆ ਜਾਂਦਾ ਸਿਲੰਡਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਮਨਜੀਤ ਕੌਰ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਸਕੂਲ ਦੀ ਸਫ਼ਾਈ ਕਰਮਚਾਰੀ ਸਕੂਲ ਆਈ ਤਾਂ ਉਸ ਨੇ ਰਸੋਈ ਘਰ ਦਾ ਜਿੰਦਰਾ ਟੁੱਟਿਆ ਹੋਇਆ ਵੇਖਿਆ ਤੇ ਇਸ ਸਬੰਧੀ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਤੇ ਮੈਨੇਜਮੈਂਟ ਕਮੇਟੀ ਨੂੰ ਜਾਣੂ ਕਰਵਾਇਆ। ਜਿਨ੍ਹਾਂ ਨੇ ਬਾਅਦ ‘ਚ ਸਕੂਲ ਆ ਕੇ ਵੇਖਿਆ ਤਾਂ ਰਸੋਈ ‘ਚੋਂ ਸਿਲੰਡਰ ਤੇ ਭੱਠੀ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਥਾਣਾ ਤਲਵੰਡੀ ਚੌਧਰੀਆ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿੰਡ ਦੇ ਨੌਜਵਾਨਾਂ ਵੱਲੋਂ ਫਲਦਾਰ ਬੂਟੇ ਲਗਾਏ ਗਏ *

Image
 

ਮੰਗਾਂ ਨਾ ਮੰਨਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ 5 ਨੂੰ ਰੇਲਾਂ ਰੋਕਣਗੀਆਂ *

ਪੰਜਾਬ ਦੇ ਕਿਸਾਨਾਂ ਲਈ ਸੋਕਾ ਰਾਹਤ ਤੇ ਮਜ਼ਦੂਰਾਂ ਦੇ ਬਿਜਲੀ ਬਿੱਲਾਂ ਦੇ ਬਕਾਇਆ ਦੀ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਮਨਵਾਉਣ ਲਈ ਬੀਤੇ ਦਿਨ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਦੀ ਵਿਸ਼ਾਲ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਬਾਜਵਾ ਨੇ ਬਾਦਲ ਸਰਕਾਰ ਵੱਲੋਂ ਵੋਟਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਝੂਠ ਦਾ ਪਲੰਦਾ ਕਰਾਰ ਦਿੰਦਿਆਂ ਕਿਹਾ ਕਿ ਸਾਰੇ ਪੰਜਾਬ ਵਿਚ ਕਿਸੇ ਵੀ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਗਈ। ਉਪਰੋਂ ਕੁਦਰਤੀ ਦੀ ਕ੍ਰੋਪੀ ਬਾਰਸ਼ਾਂ ਵੀ ਨਹੀਂ ਹੋਈਆਂ ਤੇ ਜਿਨ੍ਹਾਂ ਕੋਲ ਜਨਰੇਟਰ ਨਹੀਂ ਉਨ੍ਹਾਂ ਦੇ ਝੋਨੇ ਵੀ ਸੁੱਕ ਸੜ ਗਏ। ਉਪਰੰਤ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 5 ਸਤੰਬਰ ਨੂੰ ਰੇਲਾਂ ਰੋਕ ਕੇ ਰੋਸ ਪ੍ਰਗਟ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਸਰਵਣ ਸਿੰਘ, ਅਮਰਜੀਤ ਜਵਾਲਾਪੁਰ, ਡਾ: ਮਿੱਤਰ, ਸ਼ਮਸ਼ੇਰ ਸਿੰਘ ਰੱਤੜਾ, ਰਘਬੀਰ ਸਿੰਘ, ਲੁਭਾਇਆ ਸਿੰਘ ਸਰਪੰਚ, ਸੁਰਿੰਦਰ ਸਿੰਘ, ਬੀਬੀ ਮਨਜੀਤ ਕੌਰ ਰਾਮਪੁਰ ਜਗੀਰ ਨੇ ਵੀ ਸੰਬੋਧਨ ਕੀਤਾ।

ਜੈਵਿਕ ਖੇਤੀ ਸਬੰਧੀ ਇੱਕ ਰੋਜ਼ਾ ਸੈਮੀਨਾਰ ਕਰਵਾਇਆ *

Image
 

ਸਰਪੰਚ ਘੁਮਾਣ ਨੇ ਪੰਚਾਇਤ ਦੀਆਂ ਤਿੰਨ ਦੁਕਾਨਾਂ ਦਾ ਨੀਂਹ ਪੱਥਰ ਰੱਖਿਆ *

ਸਬ ਤਹਿਸੀਲ ਤਲਵੰਡੀ ਚੌਧਰੀਆਂ ਦੇ ਵਿਕਾਸ ਕਾਰਜਾਂ ਅਤੇ ਆਰਥਿਕ ਵਿਕਾਸ ਨੂੰ ਅੱਗੇ ਤੋਰਦਿਆਂ ਸਰਪੰਚ ਹਰਜਿੰਦਰ ਸਿੰਘ ਘੁਮਾਣ ਨੇ ਆਪਣੇ ਸਹਿਯੋਗੀ ਮੈਂਬਰਾਂ ਅਤੇ ਪਤਵੰਤਿਆਂ ਦੇ ਸਾਥ ਨਾਲ ਬੇਬੇ ਨਾਨਕੀ ਪਾਰਕ ਦੀ ਦੱਖਣੀ ਬਾਹੀ ਵਾਲੇ ਪਾਸੇ ਤਿੰਨ ਦੁਕਾਨਾਂ ਦਾ ਨੀਂਹ ਪੱਥਰ ਰੱਖਿਆ। ਜਥੇਦਾਰ ਘੁਮਾਣ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਵਿਕਾਸ ਦੇ ਨਾਲ ਨਾਲ ਪਿੰਡ ਦੇ ਆਰਥਿਕ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਬਲਜੀਤ ਸਿੰਘ ਬੱਲੀ, ਕੁਲਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਥਾਣਾ ਜਨਰਲ ਸਕੱਤਰ ਐਸ.ਸੀ. ਸੈੱਲ ਜ਼ਿਲ੍ਹਾ ਕਪੂਰਥਲਾ, ਤਰਸੇਮ ਸਿੰਘ ਸਾਬਕਾ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।

ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ *

  ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਉੱਦਮ ਸਦਕਾ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਪਰਸੋਂ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਮਿਤੀ 26-08-2012 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਪਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਦੀ 69ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਗੁਰੂ ਕਾ ਲੰਗਰ ਤਿਆਰ ਕਰਕੇ ਗੁਰਦੁਆਰਾ ਨਾਨਕਸਰ ਕਲੇਰਾਂ ਲਈ ਰਵਾਨਾ ਕੀਤਾ ਗਿਆ *

Image
  ਸੰਤ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਨਕੋਦਰ ਵਾਲਿਆ ਦੀ ਪ੍ਰੁਰਨਾ ਸਦਕਾ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਦੀ 69ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਗੁਰੂ ਕਾ ਲੰਗਰ ਤਿਆਰ ਕਰਕੇ ਲਗਭਗ 300 ਦੇ ਕਰੀਬ ਸਰਧਾਲੂਆਂ ਸਮੇਤ 2 ਟਰੱਕ ਅਤੇ ਇੱਕ ਮਹਿੰਦਰਾ ਟਰਬੋ ਗੱਡੀ ਗੁਰਦੁਆਰਾ ਨਾਨਕਸਰ ਕਲੇਰਾਂ ਲਈ ਰਵਾਨਾ ਕੀਤੀ ਗਈ। ਧੰਨ ਬਾਬਾ ਨੰਦ ਸਿੰਘ ਜੀ ਸਲਾਨਾਂ ਬਰਸੀ ਜੋ ਕਿ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਬੜੇ ਹੀ ਧੂਮ -ਧਾਮ ਨਾਲ ਮਨਾਈ ਜਾ ਰਹੀ ਹੈ ਦੇ ਸਬੰਦ ਵਿੱਚ ਪਿੰਡ ਤਲਵੰਡੀ ਚੌਧਰੀਆਂ ਦੀ ਨਾਨਕਸਰ ਕਮੇਟੀ ਵੱਲੋਂ ਪਹਿਲੇ ਦਿਨ ਮਿਤੀ 25.08.2012 ਗੁਰੂ ਕਾ ਲੰਗਰ ਅਤੇ ਲਗਪਗ 250 ਦੇ ਕਰੀਬ ਸਰਧਾਲੂਆਂ ਨੂੰ ਗੁਰਦੁਆਰਾ ਨਾਨਕਸਰ ਲਈ ਜਥਾ ਰਵਾਨਾ ਹੋਏ। ਇਸ ਸਮੇ ਵਿਸ਼ੇਸ਼ ਤੌਰ ਤੇ ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ ਸੰਧੂ ,ਸੁਖਵਿੰਦਰ ਸਿੰਘ ਚਾਨਾਂ, ਤਰਸੇਮ ਸਿੰਘ ਜੋਸਨ, ਉਕਾਰ ਸਿੰਘ, ਤਰਸੇਮ ਸਿੰਘ ਮੋਮੀ, ਗਿਆਨ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ ਬੱਬ, ਤੀਰਥ ਸਿੰਘ ,ਕੀਰਤਨਪਾਲ ਸਿੰਘ, ਰੇਸ਼ਮ ਸਿੰਘ, ਕਮਲਜੀਤ ਸਿੰਘ ਮੋਮੀ, ਮਲਕੀਤ ਸਿੰਘ ਸੰਧੂ, ਰਮਨੀਕ ਸਿੰਘ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਮੋਮੀ, ਸੁਖਦਿਆਲ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ।

ਤਲਵੰਡੀ ਚੌਧਰੀਆਂ-ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਸੋਕਾ ਰਾਹਤ ਦਿੱਤੀ ਜਾਵੇ-ਲਿੱਟਾਂ *

ਭਾਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਸਬੀਰ ਸਿੰਘ ਲਿੱਟਾਂ ਦੀ ਪ੍ਰਧਾਨਗੀ ਹੇਠ ਪਿੰਡ ਤਲਵੰਡੀ ਚੌਧਰੀਆਂ ਵਿਖੇ ਹੋਈ। ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ। ਕਿਸਾਨ ਆਗੂਆਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਝੋਨੇ ਹੇਠ ਰਕਬੇ ਨੂੰ ਸੋਕਾ ਰਾਹਤ 500 ਰੁਪੈ ਪ੍ਰਤੀ ਕੁਇੰਟਲ ਕਿਸਾਨ ਨੂੰ ਦਿੱਤਾ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਮੰਗ ਕੀਤੀ ਕਿ ਕਿਸਾਨਾਂ ਦਾ 150 ਕਰੋੜ ਬਕਾਇਆਂ ਕਿਸਾਨਾਂ ਵਿਚ ਤੁਰੰਤ ਵੰਡਿਆਂ ਜਾਵੇ। ਮੀਟਿੰਗ ਵਿਚ ਐਸ.ਐਸ.ਪੀ ਕਪੂਰਥਲਾ ਰਵਚਰਨ ਸਿੰਘ ਬਰਾੜ ਵੱਲੋਂ ਲੁੱਟਾਂ ਖੋਹਾਂ ਕਰਨ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਛੇੜੀ ਗਈ ਸਖ਼ਤ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਚਰਨ ਸਿੰਘ ਕੰਗ ਜ਼ਿਲ੍ਹਾ ਜਨਰਲ ਸਕੱਤਰ, ਇਕਬਾਲ ਸਿੰਘ ਬਾਘੜੀਆ ਸੂਬਾ ਕਮੇਟੀ ਮੈਂਬਰ, ਕਰਮ ਸਿੰਘ ਢਿਲਵਾਂ, ਸੁਰਜੀਤ ਸਿੰਘ ਨੰਬਰਦਾਰ,ਰਤਨ ਸਿੰਘ ਕੰਗ, ਬਲਦੇਵ ਸਿੰਘ ਵੜੈਚ ਤਲਵੰਡੀ, ਤਰਲੋਕ ਸਿੰਘ, ਗੁਰਮੁੱਖ ਸਿੰਘ, ਤਰਲੋਕ ਸਿੰਘ ਵੜੈਚ ਗੁਰਮੇਲ ਸਿੰਘ ਅਮਾਨੀ ਪੁਰ , ਤਾਰਾ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ ਨਡਾਲਾ, ਜੋਗਿੰਦਰ ਸਿੰਘ, ਸੰਤੋਖ ਸਿੰਘ, ਇਕਬਾਲ ਸਿੰਘ ਹੈਬਤ ਪੁਰ ਬਲਾਕ ਪ੍ਰਧਾਨ ਸੁਲਤਾਨ ਪੁਰ ਲੋਧੀ ਰਾਜ ਸਿੰਘ, ਗੁਰਦੇਵ ਸਿੰਘ ਆਦਿ ਸ਼ਾਮਲ ਸਨ।

ਜਥੇ: ਅਮਰੀਕ ਸਿੰਘ ਸਾਹੀ ਨੂੰ ਸ਼ਰਧਾ ਦੇ ਫੁੱਲ ਭੇਂਟ *

  ਸਰਪੰਚ ਹਰਜਿੰਦਰ ਸਿੰਘ ਘੁੰਮਾਣ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਦੇ ਜੀਜਾ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਸਾਹੀ ਜਿੰਨਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੇ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਗੋਬਿੰਦ ਸਿੰਘ ਵਿਖੇ ਭਾਈ ਗੁਰਸਾਹਿਬ ਸਿੰਘ ਸੋਹੀ ਕੀਰਤਨੀ ਜਥੇ ਤੇ ਭਾਈ ਜਗੀਰ ਸਿੰਘ ਭੱਟੀ ਵੱਲੋਂ ਵੈਰਾਗ ਮਈ ਕੀਰਤਨ ਕੀਤਾ ਗਿਆ। ਇਸ ਮੌਕੇ ਜਥੇਦਾਰ ਅਮਰੀਕ ਸਿੰਘ ਦੇ ਵੱਡੇ ਲੜਕੇ ਚਰਨਜੀਤ ਸਿੰਘ ਨੂੰ ਪਗੜੀ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ। ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ, ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਵੇਈਂ ਪੂਈਂ, ਸ਼੍ਰੋਮਣੀ ਅਕਾਲੀ ਦਲ ਸਰਕਲ ਸੁਲਤਾਨਪੁਰ ਲੋਧੀ ਵੱਲੋਂ ਜ਼ੁੰਮੇਵਾਰੀ ਦੀ ਦਸਤਾਰਾਂ ਭੇਟ ਕੀਤੀਆਂ ਗਈਆਂ। ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਸੁੱਚਾ ਸਿੰਘ ਚੌਹਾਨ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਗੁਰਦੀਪ ਸਿੰਘ ਭਾਗੋਰਾਈਆਂ ਚੇਅਰਮੈਨ ਬਲਾਕ ਸੰਮਤੀ, ਮਾਸਟਰ ਗੁਰਦੇਵ ਸਿੰਘ ਪ੍ਰਧਾਨ ਐਸ. ਸੀ. ਸੈੱਲ ਜ਼ਿਲ੍ਹਾ ਕਪੂਰਥਲਾ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ. ਮਾਸਟਰ ਪੂਰਨ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੁਗਰਾਜਪਾਲ ਸਿੰਘ ਸਾਹੀ, ਸਵਰਨ ਸਿੰਘ ਖ਼ਾਲਸਾ ਮੈਨੇਜਿੰਗ ਡਾਇਰੈਕਟਰ ਦਸਮੇਸ਼ ਅਕੈਡਮੀ, ਗੁਰਦੀਪ ਸਿੰਘ ਜੱਜ ਮੈਨੇਜਿੰਗ ਡਾਇਰੈਕਟਰ ਅਕਾਲ ਅਕੈਡਮੀ, ਸੁਖਵਿੰਦਰ ਸਿੰਘ ਬੱਬੂ ਮੇਵਾ ਸਿੰਘ ਵਾਲਾ, ਪ੍ਰਧਾਨ ਗੁਰਚਰਨ...

ਸ.ਊਧਮ ਸਿੰਘ ਦਰੀਏਵਾਲ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ *

Image
ਦੀ ਠੱਟਾ ਕੋਆਪ੍ਰੇਟਿਵ ਮਲਟੀਪਰਪਸ ਐਗਰੀਕਲਚਰਲ ਸੁਸਾਇਟੀ ਦੇ ਸੈਕਟਰੀ, ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਵਾਤਾਵਰਣ ਪ੍ਰੇਮੀ ਸ. ਊਧਮ ਸਿੰਘ ਦਰੀਏਵਾਲ ਦੀ ਅੰਤਿਮ ਅਰਦਾਸ ਵੇਲੇ ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਦੇ ਧਾਰਮਿਕ, ਸਿਆਸੀ ਅਤੇ ਸਹਿਕਾਰੀ ਆਗੂਆਂ ਵੱਲੋਂ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆ ਹੋਇਆਂ ਉਹਨਾਂ ਦੀ ਅਚਾਨਕ ਹੋਈ ਮੌਤ ਨੂੰ ਸਮਾਜ ਲਈ ਵੱਡਾ ਘਾਟਾ ਦੱਸਿਆ। ਇਸ ਮੌਕੇ ਸ੍ਰੀ ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਸ: ਗੁਰਮੇਲ ਸਿੰਘ ਭਰੋਆਲ, ਜਸਵੰਤ ਸਿੰਘ ਬਲਾਕ ਪ੍ਰਧਾਨ, ਜਗੀਰ ਸਿੰਘ ਅਤੇ ਸਤਨਾਮ ਸਿੰਘ ਬਾਜਵਾ ਆਦਿ ਹਾਜ਼ਰ ਸਨ। ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਦੀ ਠੱਟਾ ਨਵਾਂ ਕੋਆਪਰੇਟਿਵ ਐਗਰੀ ਸਰਵਿਸ ਸੁਸਾਇਟੀ ਦੇ ਸਕੱਤਰ ਸ: ਊਧਮ ਸਿੰਘ ਦਰੀਏਵਾਲ ਦੇ ਭੋਗ ਮੌਕੇ ਉਨ੍ਹਾਂ ਦੇ ਪਰਿਵਾਰ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪ੍ਰਦਾਨ ਕੀਤੀ। ਇਸ ਮੌਕੇ ਬੋਲਦੇ ਹੋਏ ਸ੍ਰੀ ਜਸਵੰਤ ਸਿੰਘ ਪ੍ਰਧਾਨ ਬਲਾਕ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਇਹ ਤੁਛ ਜਿਹੀ ਰਾਸ਼ੀ ਪ੍ਰਦਾਨ ਕਰਕੇ ਕਰਮਚਾਰੀ ਯੂਨੀਅਨ ਨੇ ਆਪਣਾ ਫਰਜ਼ ਨਿਭਾਇਆ ਹੈ ਅਤੇ ਅੱਗੇ ਤੋਂ ਵੀ ਯੂਨੀਅਨ ਸੈਕਟਰੀ ਦੇ ਪਰਿਵਾਰ ਦੀ ਹਰ ਮਦਦ ਵਾਸਤੇ ਤਿਆਰ ਰਹੇਗੀ। ਇਹ ਰਾਸ਼ੀ ਸ: ਊਧਮ ਸਿੰਘ ਲੜਕੇ ਸਮੁੰਦ ਸਿੰਘ ਨੂੰ ਭੇਟ ਕੀਤੀ ਗਈ। ਸ਼ਰਧਾਂਜਲੀ ਸਮਾਗਮ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਜਥ...

ਸ. ਊਧਮ ਸਿੰਘ ਦਰੀਏਵਾਲ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ *

Image
 

ਸਰਕਾਰੀ ਹਾਈ ਸਕੂਲ ਵਿੱਚ ਬੂਟੇ ਲਗਾਏ ਗਏ *

Image
 

ਪਿੰਡ ਠੱਟਾ ਦੇ ਸ਼ਮਸ਼ਾਨ ਘਾਟ ਵਿੱਚ 300 ਫਲਦਾਰ ਅਤੇ ਛਾਂ ਦਾਰ ਬੂਟੇ ਲਗਾਏ ਗਏ *

Image
ਅਜੀਤ ਹਰਿਆਵਲ ਲਹਿਰ, ਪ੍ਰਵਾਸੀ ਵੀਰ ਪ੍ਰੋ. ਜਸਵੰਤ ਸਿੰਘ ਮੋਮੀ ਅਮਰੀਕਾ, ਸ. ਅਜੀਤ ਸਿੰਘ ਥਿੰਦ ਇਟਲੀ. ਸ. ਸੁੱਖਾ ਸਿੰਘ ਮੁੱਤੀ ਅਮਰੀਕਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਠੱਟਾ ਦੇ ਸ਼ਮਸ਼ਾਨ ਘਾਟ ਵਿੱਚ ਸਫਾਈ ਕਰਵਾ ਕੇ 300 ਫਲਦਾਰ ਅਤੇ ਛਾਂ ਦਾਰ ਬੂਟੇ ਲਗਵਾਏ ਗਏ। ਬੂਟੇ ਲਾਉਣ ਦਾ ਉਦਘਾਟਨ ਪਿੰਡ ਦੇ ਸਰਪੰਚ ਸ. ਸਾਧੂ ਸਿੰਘ ਨੰਬਰਦਾਰ, ਮੌਜੂਦਾ ਅਤੇ ਸਾਬਕਾ ਪੰਚਾਇਤ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਇਸ ਮੌਕੇ ਸ. ਸਾਧੂ ਸਿੰਘ ਸਰਪੰਚ, ਸ. ਗੁਰਦੀਪ ਸਿੰਘ ਸਾਬਕਾ ਸਰਪੰਚ, ਸ. ਦਰਸ਼ਨ ਸਿਂਘ ਸਾਬਕਾ ਸਰਪੰਚ, ਮਾ. ਪ੍ਰੀਤਮ ਸਿੰਘ ਅੰਨੂ, ਸ. ਬਖਸ਼ੀਸ਼ ਸਿੰਘ, ਸ. ਸਵਰਨ ਸਿੰਘ ਮੋਮੀ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਸ. ਗੁਰਦੀਪ ਸਿੰਘ ਮੈਂਬਰ ਪੰਚਾਇਤ, ਸ. ਸੁਖਵਿੰਦਰ ਸਿੰਘ ਮੋਮੀ, ਸ. ਮੇਹਰ ਸਿੰਘ ਇਟਲੀ, ਸ. ਗੁਰਦਿਆਲ ਸਿੰਘ ਪ੍ਰਧਾਨ, ਸ. ਸੁਰਿੰਦਰ ਸਿੰਘ ਮੂਦਾ, ਸ. ਗੁਲਜਾਰ ਸਿੰਘ ਮੋਮੀ, ਸ. ਅਵਤਾਰ ਸਿੰਘ ਬਾਲੂ, ਸ. ਹਰਵਿੰਦਰ ਸਿੰਘ ਪੱਪੀ, ਸ੍ਰੀ ਨੰਦ ਲਾਲ ਆਦਿ ਹਾਜ਼ਰ ਸਨ।

ਪਿੰਡ ਦੇ ਨੌਜਵਾਨਾਂ ਵੱਲੋਂ ਫਲਦਾਰ ਬੂਟੇ ਲਗਾਏ ਗਏ *

Image
ਅਜੀਤ ਹਰਿਆਵਲ ਤਹਿਤ ਸ. ਕੰਵਲਪ੍ਰੀਤ ਸਿੰਘ ਕੌੜਾ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਵੱਲੋਂ ਠੱਟਾ ਨਵਾਂ ਤੋਭ ਠੱਟਾ ਪੁਰਾਣਾ ਸੜ੍ਹਕ ਤੇ ਫਲਦਾਰ ਬੂਟੇ ਲਗਾਏ ਗਏ। ਉਦਘਾਟਨ ਮੌਕੇ ਸਾਬਕਾ ਸਰਪੰਚ ਸ. ਇੰਦਰਜੀਤ ਸਿੰਘ ਬਜਾਜ, ਬਲਜੀਤ ਸਿੰਘ ਬਾਲੂ, ਗੁਰਜੀਤ ਸਿੰਘ ਮੋਮੀ, ਪਰਮਜੀਤ ਸਿੰਘ ਪੰਮ, ਹਰਪ੍ਰੀਤ ਸਿੰਘ ਥਿੰਦ, ਸਰਬਜੀਤ ਸਿੰਘ ਸਾਹਬੀ, ਸਰਬਜੀਤ ਸਿੰਘ ਚੀਨੀਆ, ਰਾਜਾ ਥਿੰਦ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿਘ, ਵੀਰ ਸਿਘ, ਰਾਜਬੀਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰਿਤ ਸਿੰਘ ਸੌਂਦ ਆਦਿ ਹਾਜ਼ਰ ਸਨ।

ਜਥੇਦਾਰ ਅਮਰੀਕ ਸਿੰਘ ਦਾ ਦਿਹਾਂਤ *

Image
 

ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ *

Image
ਨਗਰ ਵਿੱਚ ਹਰ ਸਾਲ ਦੀ ਤਰਾਂ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਮਿਤੀ 19-ਅਗਸਤ-2012 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਪਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆ ਦੇ ਕਵੀਸ਼ਰੀ ਜੱਥੇ, ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਪ੍ਰਤਾਪ ਸਿੰਘ ਰਾਹਲ ਚਾਹਲ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸਰਵਣ ਸਿੰਘ ਚੰਦੀ, ਡਾ. ਪੂਰਨ ਸਿੰਘ, ਪਿਆਰਾ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਸਵਿੰਦਰ ਸਿੰਘ, ਸਾਧੂ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਅਜੀਤ ਹਰਿਆਵਲ ਲਹਿਰ’ ਪਿੰਡ ਬੂਲਪੁਰ ‘ਚ ਬੂਟੇ ਲਗਾਏ *

Image
ਅਜੀਤ ਹਰਿਆਵਲ ਲਹਿਰ’ ਤਹਿਤ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰਜਿ ਬੂਲਪੁਰ ਤੇ ਪੰਜਾਬ ਕੰਪਿਊਟਰ ਐਜੂਕੇਸ਼ਨ ਐਂਡ ਵੈੱਲਫੇਅਰ ਸੰਗਠਨ ਦੇ ਸਾਂਝੇ ਸਹਿਯੋਗ ਨਾਲ ਪਿੰਡ ਬੂਲਪੁਰ ਵਿਚ 350 ਬੂਟੇ ਲਗਾਏ ਗਏ। ਬੂਟੇ ਲਾਉਣ ਦਾ ਸੁੱਭ ਅਰੰਭ ਜਸਬੀਰ ਸਿੰਘ ਜੁਇੰਟ ਸੈਂਟਰ ਨਿਰੀਖਕ ਅਧਿਕਾਰੀ ਰਾਸ਼ਟਰੀ ਸਰਵ ਸਿੱਖਿਆ ਅਭਿਆਨ, ਗੁਰਸੇਵਕ ਸਿੰਘ ਧੰਜੂ ਬਲਾਕ ਕੋਆਰਡੀਨੇਟਰ ਰਾਸ਼ਟਰੀ ਸਰਵ ਸਿੱਖਿਆ ਅਭਿਆਨ ਨੇ ਸਾਂਝੇ ਤੌਰ ‘ਤੇ ਬੂਟਾ ਲਗਾ ਕੇ ਕੀਤਾ। ਬੂਟਾ ਲਗਾਉਣ ਮੌਕੇ ਸਾਧੂ ਸਿੰਘ ਸਾਬਕਾ ਬੀ.ਪੀ.ਈ.ਉ, ਜਗਤ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਪ੍ਰਧਾਨ ਸੀ.ਏ.ਐਸ.ਐਸ, ਗੁਰਸੇਵਕ ਸਿੰਘ ਧੰਜੂ, ਮਾਸਟਰ ਅਵਤਾਰ ਸਿੰਘ ਜੋਸਨ, ਮਾਸਟਰ ਸੁਖਨਿੰਦਰ ਸਿੰਘ,ਨਿਰੰਜਨ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਧੰਜੂ, ਗੁਰਮੀਤ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਬੀਰ ਸਿੰਘ, ਮੇਜਰ ਸਿੰਘ, ਜਗਦੇਵ ਸਿੰਘ, ਉਪਕਾਰ ਸਿੰਘ ਥਿੰਦ, ਗੁਰਸ਼ਰਨਜੀਤ ਸਿੰਘ, ਮਨਦੀਪ ਸਿੰਘ ਥਿੰਦ, ਮਨਦੀਪ ਸਿੰਘ ਆਦਿ ਹਾਜ਼ਰ ਸਨ।

ਅਕਾਲ ਚਲਾਣਾ ਸ. ਊਧਮ ਸਿੰਘ ਸੈਕਟਰੀ*

Image
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਊਧਮ ਸਿੰਘ ਸੈਕਟਰੀ, ਕੋ-ਆਪ੍ਰੇਟਿਵ ਸੁਸਾਇਟੀ ਠੱਟਾ ਅੱਜ ਮਿਤੀ 15 ਅਗਸਤ 2012 ਦਿਨ ਬੁੱਧਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਖਬਰ ਸੁਣਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਸ. ਉਧਮ ਸਿੰਘ ਜੀ ਵੈਬਸਾਈਟ ਦੇ ਪਿੰਡ ਦਰੀੲਵਾਲ ਤੋਂ ਪ੍ਰਤੀਨਿਧ ਸਨ ਅਤੇ ਦੇਸੀ ਦਵਾ-ਦਾਰੂ ਰਾਹੀਂ ਮਰੀਜ਼ਾਂ ਦਾ ਮੁਫਤ ਇਲਾਜ ਕਰਦੇ ਸਨ। ਪਿੰਡ ਇਲਾਕੇ ਲਈ ਇਹ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।

ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 66ਵਾਂ ਅਜਾਦੀ ਦਿਵਸ ਮਨਾਇਆ ਗਿਆ।*

Image
ਸਰਕਾਰੀ  ਐਲੀਮੈਂਟਰੀ ਸਕੂਲ ਵਿੱਚ 66ਵਾਂ ਅਜਾਦੀ ਦਿਵਸ ਮਨਾਇਆ ਗਿਆ। ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਪਸਵਕ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਸ. ਬਲਦੇਵ ਸਿੰਘ ਚੰਦੀ ਨੇ ਨਿਭਾਈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਸਮਾਗਮ ਦੇ ਅੰਤ ਵਿੱਚ ਹੈਡਮਾਸਟਰ ਹਰਭਜਨ ਸਿੰਘ ਅਤੇ ਪਿੰਡ ਦੇ ਸਰਪੰਚ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸਰਬਜੀਤ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਹਰਨੇਕ ਸਿੰਘ ਪੀਟੀਏ ਪ੍ਰਧਾਨ, ਪਰਮਜੀਤ ਕੌਰ ਪਸਵਕ ਮੈਂਬਰ, ਸੁਖਵਿੰਦਰ ਸਿੰਘ ਮਰੋਕ, ਕੈਪਟਨ ਚੈਂਚਲ ਸਿੰਘ ਕੌੜਾ, ਜੋਗਿੰਦਰ ਸਿੰਘ ਫੌਜੀ, ਸਾਬਾ ਬੀ.ਪੀ.ਈ.ਓ. ਗਿਆਨ ਸਿੰਘ, ਸਕੂਲ ਦਾ ਸਮੂਹ ਸਟਾਫ ਅਤੇ ਪਿੰਡ ਵਾਸੀ ਹਾਜ਼ਰ ਸਨ।

ਗੁੱਗਾ ਜਾਹਰ ਪੀਰ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ *

  ਮੁਹੱਲਾ ਬਾਬਾ ਜੀਵਨ ਸਿੰਘ ਤਲਵੰਡੀ ਚੌਧਰੀਆਂ ਵਿਖੇ ਗੁੱਗੇ ਜਾਹਰ ਪੀਰ ਦਾ ਦਿਹਾੜਾ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਫਕੀਰ ਚੰਦ ਸ਼ਾਹਵਾਲਾ ਅਤੇ ਪਾਰਟੀ ਵੱਲੋਂ ਅਰਦਾਸ ਕੀਤੀ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਬਣਾਏ ਗਏ ਪ੍ਰਸ਼ਾਦ ਸੰਗਤਾਂ ਵਿਚ ਵੰਡੇ ਗਏ। ਇਸ ਮੌਕੇ ‘ਤੇ ਕਾਲਾ ਅਟਵਾਲ, ਸਰਬਜੀਤ ਸਿੰਘ ਭਿੱਕਾ, ਗੁਰਮੇਲ ਸਿੰਘ ਗੇਲਾਂ ਮਜ਼ਦੂਰ ਆਗੂ, ਰਾਜੂ ਅਟਵਾਲ, ਬਲਦੇਵ ਸਿੰਘ ਬੱਬੂ, ਦਿਆਲ ਚੰਦ, ਰਾਜ ਕੁਮਾਰ, ਪ੍ਰੀਤਮ ਸਿੰਘ, ਹਰਨਜੀਤ ਸਿੰਘ, ਸੰਦੀਪ, ਸਤਪਾਲ, ਪਰਮਜੀਤ ਸਿੰਘ, ਸਵਰਨ, ਜੀਤ ਰਾਮ ਨਾਹਰ, ਮਾਸਟਰ ਮਨਦੀਪ ਕੁਮਾਰ, ਜਗਦੀਪ ਲਾਹੌਰੀ, ਨਵਕਿਰਨ ਲਾਹੌਰੀ, ਸੁਰਿੰਦਰ ਸਿੰਘ, ਸੁੱਚਾ ਸਿੰਘ, ਕਮਲ ਕੁਮਾਰ ਪ੍ਰਧਾਨ ਆਦਿ ਹਾਜ਼ਰ ਸਨ।

ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਗੋਲੀਬਾਰੀ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ *

Image
ਭਾਰਤ ਦੇ 65ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ 15 ਅਗਸਤ 2012 ਦਿਨ ਬੁੱਧਵਾਰ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 26 ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਸ. ਸਰਵਣ ਸਿੰਘ ਫਿਲੌਰ ਜੇਲ੍ਹ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਅਲਕ ਨੰਦਾ ਦਿਆਲ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਨਮਾਨਤ ਕੀਤੀਆਂ ਗਈਆਂ ਸਖਸ਼ੀਅਤਾਂ ਵਿੱਚ ਪਿੰਡ ਠੱਟਾ ਨਵਾਂ ਦੀ ਵੈਬਸਾਈਟ ਤਿਆਰ ਕਰਨ ਤੇ ਸ. ਹਰਜਿੰਦਰ ਸਿੰਘ ਨੂੰ ਸਨਮਾਨ ਚਿੰਨ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ ਅਤੇ ਵੈਬਸਾਈਟ ਦੀ ਸਮੂਹ ਟੀਮ ਦੀ ਸਰਾਹਣਾ ਕੀਤੀ ਗਈ। ਜਿਕਰ ਯੋਗ ਹੈ ਕਿ ਹੁਣ ਇਸ ਵੈਬਸਾਈਟ ਰਾਹੀਂ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਸਮੇਤ 16 ਪਿੰਡ ਦੁਨੀਆ ਦੇ ਸੰਪਰਕ ਵਿੱਚ ਹਨ। (ਤਸਵੀਰ ਵਿੱਚ ਸ. ਸਰਵਣ ਸਿੰਘ ਫਿਲੌਰ ਜੇਲ੍ਹ ਮੰਤਰੀ ਪੰਜਾਬ ਅਤੇ ਸ੍ਰੀਮਤੀ ਅਲਕ ਨੰਦਾ ਦਿਆਲ ਡਿਪਟੀ ਕਮਿਸ਼ਨਰ ਕਪੂਰਥਲਾ ਸਨਮਾਨ ਚਿੰਨ ਪ੍ਰਦਾਨ ਕਰਦੇ ਹੋਏ)

ਪਰਮਜੀਤ ਸਿੰਘ ਟਿੱਬਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ *

Image
ਸਪੋਰਟਸ ਸਕੂਲ ਜਲੰਧਰ ਵਿਚ ਲੰਬਾ ਸਮਾਂ ਅਧਿਆਪਕ ਰਹੇ ਪ੍ਰੀਤਮ ਸਿੰਘ ਟਿੱਬਾ ਦੇ ਪੁੱਤਰ ਪਰਮਜੀਤ ਸਿੰਘ ਜੋ ਬੀ.ਐਸ.ਐਫ ਵਿਚ ਬਤੌਰ ਇੰਸਪੈਕਟਰ ਸੇਵਾ ਨਿਭਾ ਰਿਹਾ ਸੀ ਅਤੇ ਜਿਨ੍ਹਾਂ ਦਾ ਬੀਤੇ ਦਿਨੀਂ ਗੁਜਰਾਤ ਦੇ ਜ਼ਿਲ੍ਹਾ ਗਾਂਧੀ ਨਗਰ ਦੇ ਦਾਤੇਵਾੜਾ ਵਿਖੇ ਅਚਾਨਕ ਨਿਧਨ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਸਮਸ਼ਾਨਘਾਟ ਟਿੱਬਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੌਮੀ ਪੱਧਰ ਦੇ ਖਿਡਾਰੀ ਰਹੇ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਗੁਜਰਾਤ ਤੋਂ ਬੀ.ਐਸ.ਐਫ ਦੇ ਇੰਸਪੈਕਟਰ ਸੂਬੇ ਸਿੰਘ ਅਤੇ ਆਰ.ਐਸ ਰੰਗੜਾ ਦੀ ਅਗਵਾਈ ਵਿਚ 71 ਬਟਾਲੀਅਨ ਦੇ ਜਵਾਨ ਪਿੰਡ ਟਿੱਬਾ ਲੈ ਕੇ ਆਏ। ਅੰਤਿਮ ਸੰਸਕਾਰ ਮੌਕੇ ਬੀ.ਐਸ.ਐਫ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 14 ਸਾਲਾਂ ਪੁੱਤਰ ਨੇ ਵਿਖਾਈ। ਇਸ ਮੌਕੇ ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਸਵਰਨ ਸਿੰਘ, ਬਖਸ਼ੀਸ਼ ਸਿੰਘ ਚਾਨਾ, ਹਰਪ੍ਰੀਤ ਸਿੰਘ ਰੂਬੀ, ਰਤਨ ਸਿੰਘ ਕੋਚ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ, ਮਾਸਟਰ ਬਲਕਾਰ ਸਿੰਘ, ਸੇਵਾ ਮੁਕਤ ਬਲਾਕ ਸਿੱਖਿਆ ਸੇਵਾ ਸਿੰਘ ਟਿੰਬਾ, ਦਲੀਪ ਸਿੰਘ, ਅਜੀਤ ਸਿੰਘ ਕਾਨੂੰਗੋ, ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸਨੇਹੀਆ ਨੇ ਪਰਮਜੀਤ ਸਿੰਘ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ

ਪਿੰਡ ਠੱਟਾ ਦੇ ਸ਼ਮਸ਼ਾਨਘਾਟ ਵਿੱਚ ਸਫਾਈ ਦੀ ਸੇਵਾ ਕਰਵਾਈ ਗਈ *

Image
ਮਨੁੱਖ ਦੀ ਜ਼ਿੰਦਗੀ ਦਾ ਆਖਰੀ ਸਟੇਸ਼ਨ, ਜਿਸਨੂੰ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਵਿੱਚ ਸ਼ਮਸ਼ਾਨਘਾਟ ਦਾ ਨਾਂ ਦਿੱਤਾ ਜਾਂਦਾ ਹੈ, ਇਸ ਦੀ ਸਫਾਈ ਦੀ ਸੇਵਾ ਪਿੰਡ ਦੇ ਨੌਜਵਾਨਾਂ ਵੱਲੋਂ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕੀਤੀ ਗਈ। ਪਿਛਲੇ ਸਾਲ ਵੀ ਇਹਨਾ ਦਿਨਾਂ ਵਿੱਚ ਇਹ ਸਫਾਈ ਦਾ ਕਾਰਜ ਕੀਤਾ ਗਿਆ ਸੀ। ਇਸ ਵਧੀਆ ਕਾਰਜ ਦੀ ਮੁਹਿੰਮ ਨੂੰ ਸਦੀਵੀਂ ਬਣਾਉਣ ਲਈ ਇਸ ਸਾਲ ਵੀ ਪ੍ਰਵਾਸੀ ਵੀਰ ਸ. ਅਜੀਤ ਸਿੰਘ ਥਿੰਦ ਪ੍ਰਧਾਨ ਗੁਰਦੁਆਰਾ ਸਾਹਿਬ ਲਵੀਨਿਓ ਰੋਮ ਇਟਲੀ, ਪ੍ਰੋ. ਜਸਵੰਤ ਸਿੰਘ ਮੋਮੀ ਨਿਊਯਾਰਕ ਅਮਰੀਕਾ ਅਤੇ ਸ. ਸੁੱਖਾ ਸਿੰਘ ਕੈਲੇਫੋਰਨੀਆ ਅਮਰੀਕਾ ਨੇ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਆਪਣੀ ਜਨਮ ਭੂਮੀ ਨੂੰ ਸਿੱਜਦਾ ਕੀਤਾ ਤੇ ਭਵਿੱਖ ਵਿੱਚ ਵੀ ਇਸ ਕਾਰਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਦਾ ਨਿਸਚਾ ਕੀਤਾ। ਇਹ ਸਾਰਾ ਕਾਰਜ ਸ. ਸੁਖਵਿੰਦਰ ਸਿੰਘ ਮੋਮੀ, ਸ. ਜੋਗਾ ਸਿੰਘ ਠੱਟਾ ਪੁਰਾਣਾ, ਸ. ਗੁਰਦਿਆਲ ਸਿੰਘ ਪ੍ਰਧਾਨ ਠੱਟਾ ਪੁਰਾਣਾ ਅਤੇ ਸ. ਗੁਲਜਾਰ ਸਿੰਘ ਗੋਦੀ ਦੀ ਦੇਖ-ਰੇਖ ਹੇਠ ਹੋਇਆ।

ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ‘ਅਜੀਤ ਹਰਿਆਵਲ ਲਹਿਰ’ ਤਹਿਤ ਬੂਟੇ ਲਗਾਏ *

Image
ਡਾ: ਬਲਬੀਰ ਸਿੰਘ ਸਿਵਲ ਸਰਜਨ ਕਪੂਰਥਲਾ ਦੇ ਨਿਰਦੇਸ਼ਾਂ ਅਨੁਸਾਰ ਤੇ ਐਸ.ਐਮ.ਓ ਡਾ: ਨਰਿੰਦਰ ਸਿੰਘ ਤੇਜੀ ਵੱਲੋਂ ਅਜੀਤ ਹਰਿਆਵਲ ਲਹਿਰ ਦੇ ਸਹਿਯੋਗ ਨਾਲ ਸੀ.ਐਸ.ਸੀ ਟਿੱਬਾ ਵਿਖੇ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦਾ ਅਗਾਜ਼ ਕੀਤਾ। ਇਸ ਮੌਕੇ ਡਾ: ਵਿਜੇ ਕੁਮਾਰ, ਡਾ: ਗੁਰਦਿਆਲ ਸਿੰਘ, ਐਸ.ਆਈ ਸ਼ਿੰਗਾਰਾ ਲਾਲ, ਐਸ.ਆਈ ਚਰਨ ਸਿੰਘ, ਜਸਵੀਰ ਸਿੰਘ ਅਤੇ ਸੁਸ਼ੀਲ ਕੁਮਾਰ ਹਾਜ਼ਰ ਸਨ।

ਪੀਰ ਬਾਬਾ ਗਰੀਬ ਦਾ ਸਾਲਾਨਾ ਮੇਲਾ ਕਰਵਾਇਆ *

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਡੌਲਾ ਦੇ ਨਗਰ ਨਿਵਾਸੀਆਂ ਵੱਲੋਂ ਪੀਰ ਬਾਬਾ ਸ਼ਾਹ ਗਰੀਬ ਦੀ ਦਰਗਾਹ ‘ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਦਰਗਾਹ ‘ਤੇ ਝੰਡਾ ਚੜ੍ਹਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਸਮੂਹ ਪ੍ਰਬੰਧਕ ਕਮੇਟੀ ਨੇ ਅਦਾ ਕੀਤੀ। ਇਸ ਜੋੜ ਮੇਲੇ ਦੀ ਤਰਸੇਮ ਸਿੰਘ ਡੌਲਾ ਬਸਪਾ ਸੀਨੀਅਰ ਆਗੂ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬਲਬੀਰ ਸਿੰਘ ਸਰਪੰਚ, ਬਚਨ ਸਿੰਘ, ਬੀ.ਐਸ.ਪੀ ਅੰਬੇਡਕਰ ਕੇਵਲ ਸਿੰਘ, ਸੰਤੋਖ ਸਿੰਘ, ਕਸ਼ਮੀਰ ਸਿੰਘ, ਇੰਦਰ ਸਿੰਘ ਹਾਂਡਾ, ਰੇਸ਼ਮ ਸਿੰਘ, ਦੀਦਾਰ ਸਿੰਘ, ਬਲਬੀਰ ਸਿੰਘ ਸਹੋਤਾ, ਜਸਵੰਤ ਸਿੰਘ, ਪਿਆਰਾ ਸਿੰਘ, ਸ਼ਿੰਦਰ ਸਿੰਘ, ਹਰਦੇਵ ਸਿੰਘ ਹਾਂਡਾ, ਪਾਲਾ ਸਿੰਘ, ਅਮਨ ਢੋਲੀ, ਬੰਸੀ, ਸੁਰਜੀਤ ਕੌਰ, ਬੀਬੀ ਗੁਰਮੀਤ ਕੌਰ ਆਦਿ ਹਾਜ਼ਰ ਸਨ।

ਸ. ਸ. ਸ. ਸਕੂਲ ਤਲਵੰਡੀ ਚੌਧਰੀਆਂ ‘ਚ ਪੌਦੇ ਲਗਾਏ *

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਅਲਕਨੰਦਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾਂ ਕਰਦਿਆਂ ਸ੍ਰੀ ਰੂਪ ਲਾਲ ਰੂਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਦੀ ਯੋਗ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਸਰਕਾਰ ਵੱਲੋਂ ਭੇਜੇ ਗਏ ਪੌਦੇ ਲਗਾ ਕੇ ਵਣਮਹਾਂਉਤਸਵ ਮਨਾਇਆ ਗਿਆ। ਸਕੂਲ ਮੈਨੇਜਮੈਂਟ ਦੀ ਕਮੇਟੀ ਦੀ ਚੇਅਰਮੈਨ ਸ੍ਰੀਮਤੀ ਰਾਧਾ ਰਾਣੀ ਅਤੇ ਪ੍ਰਿੰਸੀਪਲ ਸ੍ਰੀਮਤੀ ਅੰਨਾਕੁਸ਼ੀ ਨੇ ਪੌਦੇ ਲਗਾਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ। ਈਕੋ ਕਲੱਬ ਦੇ ਇੰਚਾਰਜ ਹਰਭਜਨ ਸਿੰਘ ਸਾਇੰਸ ਮਾਸਟਰ ਅਤੇ ਸ: ਸੰਤੋਖ ਸਿੰਘ ਨੇ ਈਕੋ ਕਲੱਬ ਦੇ ਬੱਚਿਆਂ ਦੀ ਸਹਾਇਤਾ ਨਾਲ ਪੌਦੇ ਲਗਾਏ। ਪ੍ਰਿੰਸੀਪਲ ਮੀਨਾਕਸ਼ੀ, ਮੈਥ ਲੈਕਚਰਾਰ ਭਗਵਾਨ ਸਿੰਘ, ਹਰਿੰਦਰਜੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਅਵਤਾਰ ਸਿੰਘ ਸੰਧੂ, ਦਵਿੰਦਰ ਸਿੰਘ, ਸੂਬਾ ਸਿੰਘ, ਸ੍ਰੀਮਤੀ ਪ੍ਰੇਮ ਲਤਾ, ਬਲਵਿੰਦਰ ਕੌਰ, ਮਨਜੀਤ ਕੌਰ, ਨੀਲਮ ਜੈਨ, ਸੰਦੀਪ ਕੌਰ ਕਾਂਤਾ, ਬਲਜਿੰਦਰ ਕੌਰ, ਨਵਨੀਤ ਕੌਰ, ਨਵਜੋਤ ਕੌਰ, ਗੁਰਵਿੰਦਰ ਕੌਰ, ਗੁਰਮੀਤ ਕੌਰ ਤੇ ਈਕੋ ਕਲੱਬ ਦੇ ਵਿਦਿਆਰਥੀ ਹਾਜ਼ਰ ਸਨ।

ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਗੋਲੀਬਾਰੀ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ *

Image
 

ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਜੈਪੁਰ ਦੀ ਟੀਮ ਵੱਲੋਂ ਪਿੰਡ ਬੂਲਪੁਰ ਦਾ ਦੌਰਾ *

Image
ਬੀਤੇ ਦਿਨੀਂ ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਜੈਪੁਰ ਦੀ ਟੀਮ ਪਿੰਡ ਬੂਲਪੁਰ ਵਿਖੇ ਪਹੁੰਚੀ। ਜਿਸ ਵਿੱਚ ਉਹਨਾਂ ਨੇ ਬਲਾਕ ਸੁਲਤਾਨਪੁਰ ਲੋਧੀ ਵਿੱਚ ਕਿਸਾਨਾਂ ਦਾ ਸਬਜ਼ੀ ਉਤਪਾਦਕ ਕਲੱਸਟਰ ਬਨਾਉਣ ਲਈ ਜਾਣਕਾਰੀ ਦਿੱਤੀ। ਟੀਮ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਰਾਹੀਂ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਕਿਸਾਨਾਂ ਤੱਕ ਪਹੁੰਚਾਉਣਗੇ। ਇਸ ਮੌਕੇ ਸ. ਸਰਵਣ ਸਿੰਘ ਚੰਦੀ ਨੇ ਆਈ ਟੀਮ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਗਰੁੱਪ ਬਣਾ ਕੇ ਹੀ ਕਿਸਾਨ ਆਪਣੀਆਂ ਸਬਜੀਆਂ ਦਾ ਸਹੀ ਮੁੱਲ ਲੈ ਸਕਦੇ ਹਨ ਅਤੇ ਵੱਧ ਮੁਨਾਫਾ ਕਮਾ ਸਕਦੇ ਹਨ। ਇਸ ਮੌਕੇ ਟੀਮ ਮੈਂਬਰ ਸ੍ਰੀ ਬਰਜੇਸ਼ ਕੁਮਾਰ, ਸ੍ਰੀ ਰਿਸ਼ੀ ਕਪੂਰ ਅਤੇ ਇਲਾਕੇ ਦੇ ਨਾਮਵਰ ਕਿਸਾਨ ਮੌਜੂਦ ਸਨ।

ਬੂਲਪੁਰ-ਵਿਗਿਆਨਕ ਸਲਾਹਕਾਰ ਕਮੇਟੀ ਕਪੂਰਥਲਾ ਦੀ ਮੀਟਿੰਗ *

Image
ਬੀਤੇ ਦਿਨੀਂ ਵਿਗਿਆਨਕ ਸਲਾਹਕਾਰ ਕਮੇਟੀ ਕਪੂਰਥਲਾ ਦੀ ਮੀਟਿੰਗ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਿਖੇ ਹੋਈ। ਜਿਸ ਵਿੱਚ ਜਨਵਰੀ 2012 ਤੋਂ ਜੁਲਾਈ 2012 ਦੌਰਾਨ ਕੀਤੇ ਕੰਮਾਂ ਅਤੇ ਅਗਲੀ ਛਿਮਾਹੀ ਦੌਰਾਨ ਲਗਾਏ ਜਾਣ ਵਾਲੇ ਕੋਰਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਮੁਖਤਾਰ ਸਿੰਗ ਗਿੱਲ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਲੁਧਿਆਣਾ, ਡਾ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ. ਮਨੋਜ ਸ਼ਰਮਾ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਅਤੇ ਵਿਗਿਆਨਕ ਸਲਾਹਕਾਰ ਕਮੇਟੀ ਦੇ ਮੈਂਬਰ ਸ. ਸਰਵਣ ਸਿੰਘ ਚੰਦੀ, ਅਮਰਜੀਤ ਕੌਰ ਚੰਦੀ ਅਤੇ ਸ. ਕੁਲਦੀਪ ਸਿੰਘ ਢੋਟ ਹਾਜਰ ਸਨ।

ਮਾਂ ਦੇ ਦੁੱਧ ਤੋਂ ਬੱਚੇ ਨੂੰ ਵਾਂਝਾ ਰੱਖਣਾ ਬੱਚੇ ਦੇ ਅਧਿਕਾਰ ‘ਤੇ ਛਾਪਾ *

Image
ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਐਮ.ਓ ਟਿੱਬਾ ਡਾ: ਨਰਿੰਦਰ ਸਿੰਘ ਤੇਜੀ ਦੀ ਯੋਗ ਅਗਵਾਈ ਹੇਠ ਸੀ.ਐਸ.ਸੀ. ਟਿੱਬਾ ਅਧੀਨ ਆਉਂਦੇ ਪੀ.ਐਚ.ਸੀ. ਪਰਮਜੀਤਪੁਰ, ਡਡਵਿੰਡੀ ਅਤੇ ਕਬੀਰਪੁਰ ਵਿਖੇ 1 ਅਗਸਤ ਤੋਂ 7 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸੈਮੀਨਾਰ ਕਰਵਾਏ ਗਏ। ਇਸੇ ਹੀ ਕੜੀ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਵੀ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਨਰਿੰਦਰ ਸਿੰਘ ਤੇਜੀ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤ ਵੱਲੋਂ ਮਿਲੀ ਇਕ ਅੰਮ੍ਰਿਤ ਵਰਗੀ ਦਾਤ ਹੈ। ਮਾਂ ਵੱਲੋਂ ਦੁੱਧ ਤੋਂ ਵਾਂਝਾ ਰੱਖਣ ਬੱਚੇ ਲਈ ਵੱਡਾ ਧੱਕਾ ਹੈ। ਸਮਾਗਮ ਵਿਚ ਡਾ: ਮਨਜੀਤ ਕੁਮਾਰ ਸੋਢੀ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਬਹੁਤ ਗੁਣਕਾਰੀ ਹੁੰਦਾ ਹੈ। ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਭਾਸ਼ਣ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਰਬਜੀਤ ਕੌਰ ਪਹਿਲੇ, ਪ੍ਰਵੀਨ ਕੁਮਾਰੀ ਦੂਜੇ ਅਤੇ ਜਸਵੀਰ ਕੌਰ ਪੂਜਾ ਤੀਜੇ ਸਥਾਨ ‘ਤੇ ਰਹੀ। ਉਕਤ ਆਸ਼ਾ ਵਰਕਰਾਂ ਅਤੇ ਫੇਸੀਲੀਟੇਟਰਾਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਸੀਨੀਅਰ ਸਰਜਨ ਡਾ: ਵਿਜੈ ਕੁਮਾਰ, ਡਾ: ਗੁਰਦਿਆਲ ਸਿੰਘ, ਡਾ: ਸੁਖਵਿੰਦਰ ਕੌਰ, ਡਾ: ਅਨੂੰ ਰਤਨ, ਡਾ: ਰੇਸ਼ਮ ਸਿੰਘ, ਸ਼ਿੰਗਾਰਾ ਲਾਲ ਅਤੇ ਚਰਨ ਸਿੰਘ ਐਸ.ਆਈ., ਮੈਡਮ ਊਸ਼ਾ ਐਲ.ਐਚ.ਵੀ., ਅਮਰਜੀਤ ਕੌਰ, ਕਮਲਜੀਤ ਕੌਰ ਤੇ ਰਮੇਸ਼ ਪੁਰੀ ਕੈਸ਼ੀਅਰ ਹਾਜ਼...

ਧੁੱਸੀ ਬੰਨ੍ਹ ‘ਤੇ 10 ਕਿੱਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ-ਅਕਾਲੀ ਆਗੂ *

ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਜਿਨ੍ਹਾਂ ਸਮੁੱਚੇ ਇਲਾਕੇ ਦਾ ਬਿਨਾਂ ਭਿੰਨ ਭੇਦ ਦੇ ਵਿਕਾਸ ਕੀਤਾ ਤੇ ਖਾਸ ਕਰਕੇ ਇਸ ਇਲਾਕੇ ਵਿਚ ਜੋ ਸੜਕਾਂ ਦਾ ਜਾਲ ਵਿਛਾਇਆ ਹੈ, ਸ਼ਾਇਦ ਹੀ ਲੋਕ ਭੁੱਲ ਸਕਣ। ਉਕਤ ਵਿਚਾਰ ਅੱਜ ਪਿੰਡ ਤਲਵੰਡੀ ਚੌਧਰੀਆਂ ਵਿਖੇ ਸਰਪੰਚ ਹਰਜਿੰਦਰ ਸਿੰਘ ਘੁੰਮਣ ਨੇ ਇਕ ਅਕਾਲੀ ਵਰਕਰਾਂ ਦੀ ਮੀਟਿੰਗ ‘ਚ ਪ੍ਰਗਟ ਕੀਤੇ। ਇਸ ਮੌਕੇ ਘੁੰਮਣ ਨੇ ਦੱਸਿਆ ਕਿ ਡਾ: ਉਪਿੰਦਰਜੀਤ ਕੌਰ ਦੇ ਯਤਨਾਂ ਸਦਕਾ ਇਲਾਕੇ ਦੇ ਅਕਾਲੀ ਆਗੂਆਂ ਦੇ ਵਾਰ-ਵਾਰ ਜ਼ੋਰ ਪਾਉਣ ‘ਤੇ ਪਿੰਡ ਚੌਧਰੀ ਵਾਲ ਤੇ ਸ਼ੇਰਪੁਰ ਡੋਗਰਾਂ ਸਰਪੰਚ ਸੁਖਵਿੰਦਰ ਸਿੰਘ ਜੌਹਲ ਦੇ ਡੇਰੇ ਤੋਂ ਪਿੰਡ ਬਾਜਾਂ ਤੱਕ 10 ਕਿਲੋਮੀਟਰ ਲੰਮੀ ਸੜਕ ਨਵੇਂ ਬਣੇ ਐਡਵਾਂਸ ਬੰਨ੍ਹ ਉੱਪਰ ਬਣਾਈ ਜਾ ਰਹੀ ਹੈ। ਇਸ ਸੜਕ ਲਈ ਮਨਜ਼ੂਰ ਕੀਤੀ 2.33 ਕਰੋੜ ਦੀ ਰਕਮ ਪੁੱਜ ਗਈ ਹੈ ਤੇ ਕੁੱਝ ਹੀ ਦਿਨਾਂ ਵਿਚ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਘੁੰਮਣ, ਜਥੇਦਾਰ ਮੋਹਣ ਸਿੰਘ, ਅਰਵਿੰਦਰ ਸਿੰਘ ਸੰਧੂ, ਜਥੇਦਾਰ ਮਹਿੰਗਾ ਸਿੰਘ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ, ਪ੍ਰਮੋਦ ਪੱਪੂ ਸ਼ਾਹ, ਜਸਵਿੰਦਰ ਸਿੰਘ ਜੋਸਣ, ਬਲਬੀਰ ਸਿੰਘ ਮਸੀਤਾਂ, ਜਗੀਰ ਸਿੰਘ ਨੰਬਰਦਾਰ, ਜਗੀਰ ਸਿੰਘ ਨੰਬਰਦਾਰ, ਜਗੀਰ ਸਿੰਘ ਲੰਬੜ ਉਪ ਚੇਅਰਮੈਨ, ਹਰਦਿਆਲ ਸਿੰਘ ਨਿਹਾਲਾ, ਕਾਲਾ ਜੱਟ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਮ੍ਰਿਤਕ ਦੇਹ ਸੰਭਾਲ ਘਰ ਲਈ ਰੋਟਰੀ ਕਲੱਬ ਵੱਲੋਂ ਮੌਰਚਰੀ ਭੇਂਟ *

ਕੋਆਪਰੇਟਿਵ ਸੁਸਾਇਟੀ ਤਲਵੰਡੀ ਚੌਧਰੀਆਂ ਵਿਖੇ ਹਰਜਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆਂ ਦੀ ਪ੍ਰਧਾਨਗੀ ਹੇਠ ਪੰਚਾਇਤ ਤੇ ਪਤਵੰਤਿਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮਲਮੀਕ ਸਿੰਘ, ਸੈਕਟਰੀ ਜਗਦੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੋਟੇਰੀਅਨ ਨੇ ਭਾਗ ਲਿਆ। ਮ੍ਰਿਤਕ ਦੇਹ ਸੰਭਾਲ ਕੇ ਰੱਖਣ ਸਬੰਧੀ ਡਾ: ਹਰਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਲਿਆ ਫ਼ੈਸਲਾ ਸ਼ਲਾਘਾਯੋਗ ਹੈ। ਇਸ ਮੌਕੇ ਮੀਟਿੰਗ ਨੂੰ ਸੁਖਦੇਵ ਸਿੰਘ ਜੱਜ ਐੱਮ. ਡੀ. ਅਕਾਲ ਅਕੈਡਮੀ, ਅਜੈਬ ਸਿੰਘ ਜਰਮਨੀ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਬਲਬੀਰ ਸਿੰਘ ਸਰਪੰਚ ਮਸੀਤਾਂ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ ਬੱਲੀ, ਪਰਸਨ ਲਾਲ ਭੋਲਾ, ਕਸ਼ਮੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਨੇ ਮ੍ਰਿਤਕ ਦੇਹ ਰੱਖਣ ਲਈ ਇਕ ਮੌਰਚਰੀ ਭੇਟ ਕੀਤੀ ਤੇ ਅਜੈਬ ਸਿੰਘ ਜਰਮਨੀ ਨੇ ਮ੍ਰਿਤਕ ਦੇਹ ਸੰਭਾਲ ਘਰ ਤੇ ਸ਼ਮਸ਼ਾਨ ਘਾਟ ਕਮੇਟੀ ਨੂੰ 51 ਹਜ਼ਾਰ ਰੁਪਏ ਭੇਟ ਕੀਤੇ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਘੁੰਮਣ, ਮੈਂਬਰ ਪੰਚਾਇਤ ਜਗੀਰ ਸਿੰਘ ਨੰਬਰਦਾਰ, ਬਲਜੀਤ ਸਿੰਘ ਬੱਲੀ, ਪ੍ਰਮੋਦ ਕੁਮਾਰ ਪੱਪੂ ਸ਼ਾਹ, ਦਰਸ਼ਨ ਰਾਮ, ਮੱਖਣ ਸਿੰਘ,ਗੁਰਮੀਤ ਸਿੰਘ, ਰਣਜੀਤ ਸਿੰਘ, ਸੁਰਿੰਦਰ ਬਾਜਵਾ, ਬਲਵਿੰਦਰ ਸਿੰਘ ਧੰਜੂ, ਨਿਰਮਲ ਸਿੰਘ, ਡਾ: ਜਤਿਨ, ਜਰਨੈਲ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਹਰਦਿਆਲ ਸਿੰ...

ਸ. ਸਰਵਣ ਸਿੰਘ ਚੰਦੀ ਨੂੰ ਸਰਵਸੰਮਤੀ ਨਾਲ ਪ੍ਰੋਗਰੈਸਿਵ ਬੀ-ਕੀਪਿੰਗ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ *

Image
ਸ਼ਹਿਦ ਮੱਖੀ ਪਾਲਕਾਂ ਦੀ ਸਿਰਮੌਰ ਸੰਸਥਾ ਪ੍ਰੋਗਰੈਸਿਵ ਬੀ ਕੀਪਰਜ਼ ਅੇਸੋਸੀਏਸ਼ਨ ਰਜਿ. ਦਾ ਜਨਰਲ ਇਜਲਾਸ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਕੈਰੋਂ ਕਿਸਾਨ ਘਰ ਵਿਖੇ ਹੋਇਆ ਜਿਸ ਵਿੱਚ ਸ਼ਹਿਦ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਅਤੇ ਸਟੇਟ ਅਵਾਰਡੀ ਕਿਸਾਨ ਸਰਵਣ ਸਿੰਘ ਚੰਦੀ ਨੂੰ ਪੰਜਾਬ ਐਸੋਸੀਏਸ਼ਨ ਦਾ ਪ੍ਰਧਾਨ ਸਰਵਸੰਮਤੀ ਨਾਲ ਬਣਾਇਆ ਗਿਆ। ਸਮਾਗਮ ਵਿੱਚ ਚੰਦੀ ਦੀਆਂ ਇਸ ਖੇਤਰ ਵਿੱਚ ਕੀਤੀਆ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਸੰਸਥਾ ਦੇ ਬਾਕੀ ਮੈਂਬਰਾਂ ਵਿੱਚ ਸ਼ਮਸ਼ੇਰ ਸਿੰਘ ਸੰਗਰੂਰ, ਬੀਬੀ ਗੁਰਦੇਵ ਕੌਰ, ਸਕੱਤਰ ਜਸਵੰਤ ਸਿੰਘ ਟਿਵਾਣਾ ਨੂੰ ਖਜਾਨਚੀ ਥਾਪਿਆ ਗਿਆ। ਇਸ ਮੌਕੇ ਸ. ਸਰਵਣ ਸਿੰਘ ਚੰਦੀ ਨੇ ਗੱਲ ਕਰਦਿਆ ਆਖਿਆ ਕਿ ਸ਼ਹਿਦ ਮੱਖੀ ਪੱਲਕਾਂ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਅਤੇ ਬਾਕੀ ਮਹਿਕਮਿਆਂ ਅਤੇ ਸ਼ਹਿਦ ਮੱਖੀ ਪਾਲਕਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼ਹਿਦ ਮੱਖੀ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਮੱਖੀ ਪਾਲਕਾਂ ਤੱਕ ਲੈ ਕੇ ਆਉਣਗੇ। ਨਾਲ ਹੀ ਸ਼ਹਿਦ ਮੱਖੀ ਪਾਲਕਾਂ ਦੇ ਚੰਗੇਰੇ ਭਵਿੱਖ ਲਈ ਯਤਨ ਕਰਨਗੇ ਅਤੇ ਐਸੋਸੀਏਸ਼ਨ ਦੇ ਜਿਲ੍ਹਾ ਪੱਧਰ ਤੇ ਯੂਨਿਟ ਸਥਾਪਤ ਕੀਤੇ ਜਾਣਗੇ।

ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ ਅੱਜ *

ਕੈਨੇਡਾ ‘ਚ ਗ਼ਦਰੀ ਬਾਬਿਆਂ ਦਾ 17ਵਾਂ ਮੇਲਾ ਅੱਜ ਇਥੋਂ ਦੇ ਬੇਅਰ ਕਰੀਕ ਪਾਰਕ ‘ਚ ਲਗਾਇਆ ਜਾ ਰਿਹਾ ਹੈ। ਇਸ ਵਰ੍ਹੇ ਦਾ ਦੇਸ਼ ਭਗਤਾਂ ਦਾ ਮੇਲਾ ਕੈਨੇਡਾ ਦੇ ਮੋਢੀ ਗ਼ਦਰੀ ਬਾਬੇ ਅਤੇ ਸਵਦੇਸ਼ ਸੇਵਕ ਅਖ਼ਬਾਰ ਦੇ ਪੱਤਰਕਾਰ ਸ਼ਹੀਦ ਹਰਨਾਮ ਸਿੰਘ ਸਾਹਰੀ ਨੂੰ ਸਮਰਪਿਤ ਹੋਵੇਗਾ। ਮੇਲੇ ‘ਚ ਸੱਭਿਆਚਾਰਕ ਰੰਗ ਭਰਨ ਲਈ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ, ਮਰਹੂਮ ਉਸਤਾਦ, ਲਾਲ ਚੰਦ ਯਮਲਾ ਜੱਟ ਦਾ ਫਰਜ਼ੰਦ ਜਸਦੇਵ ਯਮਲਾ ਜੱਟ ਅਤੇ ਪ੍ਰੀਤ ਬਰਾੜ ਸਣੇ ਵੱਡੀ ਗਿਣਤੀ ‘ਚ ਕਲਾਕਾਰ ਪਹੁੰਚਣਗੇ ਅਤੇ ਸਰੋਤਿਆਂ ਲਈ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਦੱਸਿਆ ਮੇਲੇ ‘ਚ ਜਿਥੇ ਗ਼ਦਰੀ ਯੋਧਿਆਂ ਨਾਲ ਸੰਬੰਧਿਤ ਮੈਗਜ਼ੀਨ ਜਾਰੀ ਹੋਵੇਗਾ, ਉਥੇ ਫੋਟੋ ਪ੍ਰਦਰਸ਼ਨੀਆਂ ਅਤੇ ਕਿਤਾਬਾਂ ਦੇ ਸਟਾਲ ਵੀ ਉਤਸ਼ਾਹ ਵਧਾਉਣਗੇ।

10 ਦਿਨ ਤੋਂ ਲਾਪਤਾ ਹੋਏ ਸੂਰਤ ਸਿੰਘ ਦੀ ਕੋਈ ਉੱਘ-ਸੁੱਘ ਨਹੀ *

Image
ਤਹਿਸੀਲ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਬੂੜੇਵਾਲ ਦੇ ਵਸਨੀਕ ਸ: ਸੂਰਤ ਸਿੰਘ ਪੁੱਤਰ ਲੱਧਾ ਸਿੰਘ ਜੋ ਕਿ ਪਿਛਲੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਘਰੋਂ ਇਹ ਕਹਿ ਕੇ ਗਿਆ ਕਿ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਚੱਲਿਆ ਹੈ, ਪਰ ਘਰ ਅੱਜ ਤੱਕ ਵਾਪਸ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਰਤ ਸਿੰਘ ਦੇ ਭਾਣਜੇ ਦਰਸ਼ਨ ਸਿੰਘ ਸਰਪੰਚ ਜੱਬੋਸੁਧਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨੇੜਲੇ ਰਿਸ਼ਤੇਦਾਰ ਵਿਚ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਲਾਪਤਾ ਹੋਣ ਦੀ ਇਤਲਾਹ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਕਬੱਡੀ ਖਿਡਾਰੀ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਸੇਵਾ-ਮੁਕਤੀ ‘ਤੇ ਸਨਮਾਨ ਸਮਾਗਮ *

ਉੱਘੇ ਕਬੱਡੀ ਖਿਡਾਰੀ ਅਤੇ ਪ੍ਰਸਿੱਧ ਕੋਚ ਸੁਖਦੇਵ ਸਿੰਘ ਸੋਖੀ ਜਾਂਗਲਾ ਪੀ.ਟੀ.ਆਈ. ਦੀ ਸੇਵਾ ਮੁਕਤੀ ਦੇ ਮੌਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਅਧਿਆਪਕਾਂ ਨੇ ਡੋਗਰਾ ਪੈਲੇਸ ਵਿਖੇ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ। ਉੱਘੇ ਕਬੱਡੀ ਖਿਡਾਰੀ ਸੁੱਚਾ ਸਿੰਘ ਪੱਡਾ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਸੋਖੀ ਜੋ ਆਪ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ ਨੇ ਅਨੇਕਾਂ ਹੋਰ ਖਿਡਾਰੀਆਂ ਨੂੰ ਕਬੱਡੀ ਦੇ ਗੁਰ ਸਿਖਾਏ। ਡੀ.ਟੀ. ਐਫ਼ ਜ਼ਿਲ੍ਹਾ ਜਲੰਧਰ ਦੇ ਆਗੂ ਜਗਤਾਰ ਸਿੰਘ ਕੰਗ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਸੋਖੀ ਵਰਗੇ ਕਬੱਡੀ ਨੂੰ ਸਮਰਪਿਤ ਰਹੇ ਖਿਡਾਰੀਆਂ ਦੇ ਸਦਕਾ ਹੀ ਪਿੰਡ ਟਿੱਬਾ ਨੂੰ ਕਬੱਡੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਸਮਾਗਮ ਨੂੰ ਅਮਰੀਕ ਸਿੱਖ ਨੰਡਾ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਕਪੂਰਥਲਾ, ਬਖ਼ਸ਼ੀ ਸਿੰਘ ਹੈੱਡ ਮਾਸਟਰ ਬੂੜੇਵਾਲ, ਦਲਬੀਰ ਸਿੰਘ ਕਾਹਲੋਂ ਜ਼ਿਲ੍ਹਾ ਪਬਲਿਕ ਰਿਲੇਸ਼ਨ ਅਫ਼ਸਰ ਕਪੂਰਥਲਾ, ਬਲਦੇਵ ਸਿੰਘ ਏ.ਡੀ.ਈ.ਓ., ਮਾਸਟਰ ਬੂਟਾ ਸਿੰਘ ਸਰਪੰਚ ਚੁਲੱਧਾ, ਗੁਰਨਾਮ ਸਿੰਘ ਟੋਡਰਵਾਲ ਏ.ਡੀ.ਓ., ਪ੍ਰਿੰਸੀਪਲ ਲਖਵੀਰ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ, ਅਸ਼ਵਨੀ ਕੁਮਾਰ ਟਿੱਬਾ ਨੇ ਵੀ ਸੰਬੋਧਨ ਕੀਤਾ। ਉਥੇ ਕਬੱਡੀ ਕੁਮੈਂਟੇਟਰ ਮਾਸਟਰ ਗੁਰਪਾਲ ਸਿੰਘ ਨੇ ਜਿੱਥੇ ਸੋਖੀ ਦੀ ਖੇਡ ਕਲਾ ਬਾਰੇ ਜਾਣਕਾਰੀ ਦਿੱਤੀ ਉੱਥੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਪੇਸ਼ ਕਰਕੇ ਸਮਾਗਮ ਦੇ ਸਭਿ...

ਸਰਕਾਰੀ ਮਿਡਲ ਸਕੂਲ ਦੰਦੂਪੁਰ ਨੂੰ ਵਾਟਰ ਕੂਲਰ ਦਾਨ *

ਵਿਦੇਸ਼ੀ ਭਾਰਤੀ ਲਖਵਿੰਦਰ ਸਿੰਘ ਮੋਮੀ ਪੁੱਤਰ ਸ: ਬਲਕਾਰ ਸਿੰਘ ਨਿਹੰਗ ਨੇ ਆਪਣੇ ਦਾਦਾ ਸਵਰਗਵਾਸੀ ਸ: ਰਤਨ ਸਿੰਘ ਦੀ ਯਾਦ ਵਿਚ ਮਿਡਲ ਸਕੂਲ ਦੰਦੂਪੁਰ ਨੂੰ ਬੱਚਿਆਂ ਦੇ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਦਾਨ ਦਿੱਤਾ। ਇਸ ਮੌਕੇ ਪਿੰਡ ਦੇ ਸਰਪੰਚ ਸ. ਜੋਗਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਕੀਤੇ ਇਸ ਕਾਰਜ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕਾਂ ਤੇ ਪਿੰਡ ਦੀ ਪੰਚਾਇਤ ਵੱਲੋਂ ਵਾਟਰ ਕੂਲਰ ਦਾਨ ਕਰਨ ਲਈ ਉਹਨਾਂ ਨੂੰ ਸਿਰਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੰਤਾ ਸਿੰਘ ਨਿਹੰਗ, ਸਕੂਲ ਮੁਖੀ ਮੈਡਮ ਬਲਰੂਪ ਕੌਰ, ਜੋਗਤਾ ਪਾਸੀ, ਮੈਡਮ ਮਮਤਾ ਰਾਣੀ, ਮੈਡਮ ਹਰਪ੍ਰੀਤ ਕੌਰ, ਮਾ. ਕੇਵਲ ਕ੍ਰਿਸ਼ਨ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਸਪੋਰਟਸ ਕਲੱਬ ਵੱਲੋਂ ਮਨਾਇਆ *

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਟਿੰਬਾ ਵੱਲੋਂ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਵਿਚ ਪ੍ਰਿੰਸੀਪਲ ਲਖਬੀਰ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ ‘ਤੇ 48 ਕਿਲੋਗਰਾਮ, 67 ਕਿਲੋਗਰਾਮ ਭਾਰ ਵਰਗ ਅਤੇ ਕਲੱਬ ਪੱਧਰ ਓਪਨ ਕਬੱਡੀ ਦੇ ਮੈਚ ਕਰਵਾਏ ਗਏ। ਟੂਰਨਾਮੈਂਟ ਦਾ ਉਦਘਾਟਨ ਸ: ਰਤਨ ਸਿੰਘ ਸਪੋਰਟਸ ਅਫ਼ਸਰ ਸਰਪ੍ਰਸਤ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਟਿੱਬਾ, ਚੇਅਰਮੈਨ ਸੇਵਾ ਸਿੰਘ, ਪ੍ਰਧਾਨ ਸੋਹਣ ਸਿੰਘ ਅਮਰਕੋਟ ਅਤੇ ਸਮੂਹ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਮੈਂਬਰਾਂ ਕੀਤਾ। ਕਬੱਡੀ ਦਾ ਫਾਈਨਲ ਮੁਕਾਬਲਾ ਖੀਰਾਂਵਾਲੀ ਅਤੇ ਜੋਗੋਵਾਲ ਵਿਚਕਾਰ ਹੋਇਆ। ਦੋਵਾਂ ਟੀਮਾਂ ਨੂੰ ਪ੍ਰਬੰਧਕ ਕਮੇਟੀ ਨੇ ਸਾਂਝੇ ਜੇਤੂ ਕਰਾਰ ਦੇ ਦਿੱਤਾ। 67 ਕਿਲੋਗ੍ਰਾਮ ਵਰਗ ਭਾਰ ਵਿਚ ਵੀ ਦਰਸ਼ਕਾਂ ਨੂੰ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਜਿਸ ਵਿਚ ਖੀਰਾਂਵਾਲੀ ਦੀ ਟੀਮ ਨੇ ਟਿੱਬਾ ਨੂੰ ਸਾਢੇ 30 ਦੇ ਮੁਕਾਬਲੇ 24 ਅੰਕਾਂ ਨਾਲ ਹਰਾ ਕੇ ਇਹ ਟੂਰਨਾਮੈਂਟ ਜਿੱਤਿਆ। 48 ਕਿਲੋਗਰਾਮ ਵਰਗ ਭਾਰ ਵਿਚ ਟਿੱਬਾ ਦੀ ਕਬੱਡੀ ਟੀਮ ਨੇ ਬਦਲੀ ਨੂੰ ਹਰਾਇਆ। ਇਨ੍ਹਾਂ ਮੈਚਾਂ ਨੂੰ ਨੇਪਰੇ ਚਾੜ੍ਹਣ ਵਿਚ ਸੰਤੋਖ ਸਿੰਘ ਮੱਲ੍ਹੀ, ਗੁਰਚਰਨ ਸਿੰਘ, ...

ਠੱਟਾ ਨਵਾਂ ਦੀ ਪੰਜਾਬੀ ਵੈੱਬਸਾਈਟ ਨਾਲ 14 ਹੋਰ ਪਿੰਡ ਦੁਨੀਆ ਦੇ ਸੰਪਰਕ ‘ਚ *

ਜਿੱਥੇ ਦੁਨੀਆਂ ਭਰਦੇ ਵਿਗਿਆਨੀ ਨਵੀਆਂ ਨਵੀਆਂ ਖੋਜਾਂ ਕਰਕੇ ਦੇਸ਼ ਨੂੰ ਸਮਰਪਿਤ ਕਰਦੇ ਰਹਿੰਦੇ ਹਨ ਉਥੇ ਪਿੰਡਾਂ ਵਿੱਚ ਵੱਸਦੇ ਪੜੇ ਲਿਖੇ ਸੂਝਵਾਨ ਨੌਜਵਾਨ ਵੀ ਹੁਣ ਕਿਸੇ ਤੋ ਘੱਟ ਨਹੀਂ ਰਹੇ ਜਿਸ ਦੀ ਮਿਸਾਲ ਪਿੰਡ ਠੱਟਾ ਨਵਾਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਹਰਜਿੰਦਰ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਪਿੰਡ ਦੀ ਵੈੱਬਸਾਈਟ ਮਾਂ ਬੋਲੀ ਪੰਜਾਬੀ ਵਿਚ ਤਿਆਰ ਦੇਖਣ ਤੋਂ ਮਿਲਦੀ ਹੈ ਤੇ ਜਿਨ੍ਹਾਂ ਨੇ ਇਕ ਹੋਰ ਪਹਿਲ ਕਦਮੀ ਕਰਦਿਆਂ ਨੇੜਲੇ 14 ਪਿੰਡਾਂ ਨੂੰ ਇਸ ਪੰਜਾਬੀ ਵੈੱਬਸਾਈਟ ਨਾਲ ਜੋੜ ਕੇ ਨਵਾਂ ਇਤਿਹਾਸ ਰਚਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈੱਬਸਾਈਟ ਦੇ ਸੰਚਾਲਕ ਸ਼੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਠੱਟਾ ਨਵਾਂ ਦੀ ਪੰਜਾਬੀ ਵਿਚ ਵੈੱਬਸਾਈਟ ਫਰਵਰੀ 2008 ਵਿਚ ਸ਼ੁਰੂਆਤ ਕੀਤੀ ਗਈ ਸੀ ਇਸ ਵੈੱਬਸਾਈਟ ਦਾ ਮੁੱਖ ਉਦੇਸ਼ ਹਰ ਉਸ ਪੰਜਾਬੀ ਤੇ ਪ੍ਰਵਾਸੀ ਭਾਰਤੀ ਤੱਕ ਪੰਜਾਬ ਦੇ ਪਿੰਡਾਂ ਦਾ ਮੋਹ ਪਹੁੰਚਾਉਣਾ ਸੀ, ਇਸ ਮਕਸਦ ਵਿਚ ਅਸੀਂ ਕਾਫ਼ੀ ਹੱਦ ਤੱਕ ਸਫਲ ਵੀ ਹੋਏ ਹਾਂ ਤੇ ਹੁਣ ਇਸ ਦੇ ਨੇੜਲੇ ਪਿੰਡਾਂ ਜਿਨ੍ਹਾਂ ਵਿਚ ਬੂਲਪੁਰ, ਅਮਰਕੋਟ, ਬੂੜੇਵਾਲ, ਦੰਦੂਪੁਰ, ਦਰੀਏਵਾਲ, ਕਾਲੂਭਾਟੀਆ, ਮੰਗੂਪੁਰ, ਸਾਬੂਵਾਲ, ਸੈਦਪੁਰ, ਸੁਜੋਕਾਲੀਆ, ਤਲਵੰਡੀ ਚੌਧਰੀਆਂ, ਟਿੱਬਾ, ਟੋਡਰਵਾਲ ਅਤੇ ਵਲਣੀ ਆਦਿ ਪਿੰਡਾਂ ਸਬੰਧੀ ਸਾਰੀ ਜਾਣਕਾਰੀ ਠੱਟਾ ਨਵਾਂ ਦੀ ਪੰਜਾਬੀ ਵੈੱਬਸਾਈਟ ਡਬਲਯੂ ਡਬਲਯੂ ਡਬਲਯੂ ਡੋਟ ਠੱਟਾ ਡੋਟ ਇਨਾਂ ਤੋਂ ਪ੍ਰਾਪਤ ਕੀਤੀ ਜਾ ਸ...