Posts

Showing posts from July, 2012

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ *

ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਸੰਤ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ, ਪ੍ਰਵਾਸੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗਿਆਨੀ ਸੁਰਜੀਤ ਸਿੰਘ ਫਗਵਾੜਾ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸ਼ਹੀਦ ਊਧਮ ਸਿੰਘ ਦਾ ਪ੍ਰਸੰਗ ਸੁਣਾਇਆ। ਪ੍ਰਬੰਧਕਾਂ ਵੱਲੋਂ ਸਹਿਯੋਗੀ ਸੱਜਣਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਹਾਜ਼ਰ ਸਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।  ਤਸਵੀਰਾਂ

ਮੰਦਰ ਦੁਰਗਾ ਭਵਾਨੀ ਵਿਖੇ ਚੋਰੀ *

Image
ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੰਦਰ ਮਾਤਾ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਭਵਨ ਦੀ ਗਰਿੱਲ ਅਤੇ ਰਸੋਈ ਘਰ ਦਾ ਤਾਲਾ ਤੋੜ ਕੇ ਇੱਕ ਗੈਸ ਸਲੰਡਰ ਅਤੇ ਨਕਦੀ ਚੋਰੀ ਕਰ ਲਈ ਗਈ। ਹਰ ਰੋਜ਼ ਦੀ ਤਰਾਂ ਸ੍ਰੀ ਪੰਮ ਜਦੋਂ ਸਵੇਰੇ ਮੰਦਰ ਵਿਖੇ ਪੂਜਾ ਲਈ ਗਏ ਤਾਂ ਉਹਨਾਂ ਨੇ ਦੇਖਿਆ ਗਿਆ ਕਿ ਮੁੱਖ ਭਵਨ ਦੀ ਗਰਿੱਲ ਜੋ ਕਿ ਬਹੁਤ ਮਜਬੂਤ ਬਣਾਈ ਗਈ ਸੀ, ਨੂੰ ਤੋੜਿਆ ਹੋਇਆ ਸੀ। ਨਾਲ ਹੀ ਮਾਤਾ ਦੇ ਪੁਰਾਣੇ ਮੰਦਰ ਦਾ ਦਰਵਾਜਾ ਤੋੜ ਕੇ ਗੋਲਕ ਦਾ ਤਾਲਾ ਤੋੜ ਕੇ ਨਕਦੀ ਚੋਰੀ ਕੀਤੀ ਹੋਈ ਸੀ।

ਅਕਾਲ ਚਲਾਣਾ ਸ੍ਰੀ ਰੂੜ ਸਿੰਘ ਦੁਕਾਨਦਾਰ *

Image
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਰੂੜ ਸਿੰਘ ਦੁਕਾਨਦਾਰ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। ਖਬਰ ਸੁਣਦੇ ਸਾਰ ਹੀ ਨਗਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਸੂਤਰਾਂ ਮੁਤਾਬਕ ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ। ਸਮੂਹ ਮਾਰਕੀਟ ਵਲੋਂ ਪੀੜਿਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸਹਿਕਾਰੀ ਸਭਾਵਾਂ ਵਿਚ ਖਾਲੀ ਅਸਾਮੀਆਂ ਭਰਨ ਦੀ ਮੰਗ *

ਸਹਿਕਾਰਤਾ ਵਿਭਾਗ ਦੀ ਦੇਖ-ਰੇਖ ਹੇਠ ਕੰਮ ਕਰ ਰਹੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ‘ਚੋਂ ਬਹੁਤ ਸਾਰੇ ਕਰਮਚਾਰੀ ਸੇਵਾ-ਮੁਕਤ ਹੋ ਚੁੱਕੇ ਹਨ। ਨਵੀਂ ਭਰਤੀ ਦਾ ਕੰਮ ਬੰਦ ਹੋਣ ਨਾਲ ਸਹਿਕਾਰੀ ਸਭਾਵਾਂ ‘ਚ ਕਰਮਚਾਰੀਆਂ ਦੀ ਗਿਣਤੀ ਘੱਟ ਗਈ ਹੈ। ਜਿਸ ਕਰਕੇ ਸਭਾਵਾਂ ਦੇ ਕੰਮ ਕਾਜ ‘ਤੇ ਫਰਕ ਪੈਣਾ ਸ਼ੁਰੂ ਹੋ ਗਿਆ ਹੈ। ਸੁਲਤਾਨਪੁਰ ਲੋਧੀ ਬਲਾਕ ਦੀਆਂ 22 ਸਭਾਵਾਂ ‘ਚੋਂ ਬਹੁਤੀਆਂ ‘ਚ ਸਿਰਫ਼ ਇਕ-ਇਕ ਕਰਮਚਾਰੀ ਹੀ ਸਾਰੀਆਂ ਪੋਸਟਾਂ ਦਾ ਕੰਮ ਕਰ ਰਿਹਾ ਹੈ। ਜਿਸ ਕਰਕੇ ਵਸੂਲੀ ਦੇ ਟਾਇਮ ਬਹੁਤੀਆਂ ਸਭਾਵਾਂ ਸੈਕਟਰੀ ਦੇ ਬੈਂਕ ਜਾਣ ਕਾਰਨ ਬੰਦ ਹੋ ਜਾਂਦੀਆਂ ਹਨ। ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਭਾਵੇਂ ਇਨ੍ਹਾਂ ਸਭਾਵਾਂ ਵਿਚ ਭਰਤੀ ਕਰਨ ਨੂੰ ਤਿਆਰ ਹਨ, ਪਰ ਸਰਕਾਰ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਭਰਤੀ ਦਾ ਕੰਮ ਠੱਪ ਹੈ। ਬਹੁਤ ਸਾਰੀਆਂ ਸਭਾਵਾਂ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਕਮੇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਭਾਵਾਂ ਵਿਚ ਭਰਤੀ ਚਾਲੂ ਕੀਤੀ ਜਾਵੇ। ਇਹ ਮੰਗ ਕਰਨ ਵਾਲਿਆਂ ਵਿਚ, ਮੋਠਾਂਵਾਲਾ, ਡਡਵਿੰਡੀ, ਬਿਧੀਪੁਰ, ਮੈਰੀਪੁਰ, ਟਿੱਬਾ, ਬੂਲਪੁਰ, ਲੱਖ ਵਰ੍ਹਿਆ, ਕਬੀਰਪੁਰ, ਹਰਨਾਮਪੁਰ, ਜੱਬੋਵਾਲ, ਸ਼ਾਹਵਾਲਾ, ਬੂਸੋਵਾਲ, ਡੱਲਾ, ਜੈਨਪੁਰ ਅਤੇ ਹੋਰ ਬਹੁਤ ਸਾਰੀਆਂ ਸਭਾਵਾਂ ਦੇ ਪ੍ਰਧਾਨ ਮੀਤ ਪ੍ਰਧਾਨ ਅਤੇ ਕਮੇਟੀ ਮੈਂਬਰ ਸ਼ਾਮਿਲ ਹਨ।

ਪੀਰ ਸ਼ਾਹ ਸਦੌਲਾ ਟੂਰਨਾਮੈਂਟ ‘ਚੋਂ ਖੀਰਾਂ ਵਾਲੀ ਕਬੱਡੀ ਟੀਮ ਜੇਤੂ *

ਨਿਹੰਗ ਸਿੰਘ ਛਾਉਣੀ ਨੇੜੇ ਪਿੰਡ ਦਰੀਏਵਾਲ ਵਿਖੇ ਪੀਰ ਬਾਬਾ ਸ਼ਾਹ ਸਦੌਲਾ ਦਾ ਸਾਲਾਨਾ ਜੋੜ ਮੇਲਾ ਛਾਉਣੀ ਮੁਖੀ ਨਿਹੰਗ ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ 96 ਕਰੋੜੀ ਦਲ ਬਾਬਾ ਬੁੱਢਾ ਦਲ, ਬਾਬਾ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਬਾਬਾ ਮੇਜਰ ਸਿੰਘ ਵੱਲੋਂ ਇਲਾਕੇ ਦੀ ਮੰਗ ਅਨੁਸਾਰ ਇਸ ਵਾਰ ਵੀ ਸ਼ਾਨਦਾਰ ਕਬੱਡੀ ਓਪਨ ਪਿੰਡ ਪੱਧਰ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਇਲਾਕੇ ਭਰ ਦੀਆਂ ਨਾਮਵਰ 8 ਕਬੱਡੀ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਕਬੱਡੀ ਫਾਈਨਲ ਪਿੰਡ ਪੱਧਰ ਵਿਚ ਖੀਰਾਂਵਾਲੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਟਿੱਬਾ ਦੀ ਟੀਮ ਨੂੰ ਹਰਾਇਆ। 70 ਕਿੱਲੋਗਰਾਮ ਭਾਰ ਵਰਗ ਵਿਚ ਦਰੀਏਵਾਲ ਨੇ ਸਾਬੂਵਾਲ ਦੀ ਟੀਮ ਨੂੰ ਹਰਾਇਆ। ਇਸ ਮੌਕੇ ਕਬੱਡੀ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ। ਜਿਸ ਵਿਚ ਦਰੀਏਵਾਲ ਦੀ ਕਬੱਡੀ ਟੀਮ ਨੇ ਮਹਿਮਦਵਾਲ ਨੂੰ ਹਰਾਇਆ। ਮੈਚਾਂ ਨੂੰ ਨੇਪਰੇ ਚਾੜਣ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸੁਰਖਪੁਰ ਅਤੇ ਬਲਬੀਰ ਸਿੰਘ ਸੈਦਪੁਰ ਨੇ ਅਹਿਮ ਭੂਮਿਕਾ ਨਿਭਾਈ। ਖਿਡਾਰੀਆਂ ਨੂੰ ਦੇਣ ਲਈ ਬਾਬਾ ਦਇਆ ਸਿੰਘ ਟਾਹਲੀ ਸਾਹਿਬ, ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਠੱਟਾ ਕਾਰ ਸੇਵਾ ਵਾਲੇ ਬਾਬਾ ਜੋਗਿੰਦਰ ਸਿੰਘ ਗੁਰਦੁਆਰਾ ਲਾਲੂ ਸਾਹਿਬ, ਬਾਬਾ ਗੁਰਬਖਸ਼ ਸਿੰਘ ਛਾਉਣੀ ਤਲਵੰਡੀ ਚੌਧਰੀਆਂ, ਭਾਈ ਗਿਆਨ ਸਿੰਘ ਤੁੜ ਪ੍ਰਧਾਨ ਆਲ ਇੰਡੀਆ ਸਿੱਖ ਆਰਗ...

ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Image
 

ਪੀਰ ਬਾਬਾ ਰਾਮੂ ਸ਼ਾਹ ਦੀ ਦਰਗਾਹ ‘ਤੇ ਸਾਲਾਨਾ ਮੇਲਾ ਮਨਾਇਆ *

ਮੇਲਾ ਕਮੇਟੀ ਪੀਰ ਬਾਬਾ ਰਾਮੂ ਸ਼ਾਹ ਤਲਵੰਡੀ ਚੌਧਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਬਾਬਾ ਰਾਮੂ ਸ਼ਾਹ ਵਿਖੇ ਜੋੜ ਮੇਲਾ ਮੌਕੇ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਪ੍ਰਧਾਨ ਪਰਿਵਾਰ ਵੱਲੋਂ ਕਬੱਡੀ ਦੇ ਮੈਚ ਵੀ ਕਰਵਾਏ ਗਏ। ਚਾਦਰ ਚੜ੍ਹਾਉਣ ਅਤੇ ਝੰਡੇ ਦੀ ਰਸਮ ਮੇਲਾ ਕਮੇਟੀ ਨੇ ਸਾਂਝੇ ਤੌਰ ‘ਤੇ ਕੀਤੀ। ਉਪਰੰਤ ਪ੍ਰੇਮ ਸੋਨੂੰ ਅਤੇ ਪਾਰਟੀ ਵੱਲੋਂ ਸ਼ਾਨਦਾਰ ਸੂਫ਼ੀ ਕਲਾਮ ਰਾਹੀਂ ਦਰਗਾਹ ‘ਤੇ ਹਾਜ਼ਰੀ ਲਈ ਤੇ ਸੰਗਤਾਂ ਦੀ ਪਸੰਦ ਦੀਆਂ ਕੱਵਾਲੀਆਂ ਰਾਹੀਂ ਮਨੋਰੰਜਨ ਕੀਤਾ। ਸਟੇਜ ਤੋਂ ਸਤਿਕਾਰ ਯੋਗ ਸ਼ਖ਼ਸੀਅਤਾਂ ਦਾ ਮੇਲੇ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਪ੍ਰਧਾਨ ਪਰਿਵਾਰ ਵੱਲੋਂ ਸਾਬਕਾ ਸਰਪੰਚ ਬੀਬੀ ਜੋਗਿੰਦਰ ਕੌਰ ਦੇ ਆਸ਼ੀਰਵਾਦ ਨਾਲ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ, ਫਾਈਨਲ ਮੁਕਾਬਲਾ ਪਰਮਜੀਪੁਰ ਦੀ ਕਬੱਡੀ ਟੀਮ ਨੇ ਤਲਵੰਡੀ ਚੌਧਰੀਆਂ ਨੂੰ ਹਰਾ ਕੇ ਜਿੱਤਿਆ। ਜੇਤੂ ਟੀਮਾਂ ਨੂੰ ਵਿੱਕੀ ਟੋਹੜਾ, ਸਨੀ, ਹੈਰੀ, ਮਨਦੀਪ ਸਿੰਘ, ਸੋਨੂੰ ਨੇ ਇਨਾਮ ਤਕਸੀਮ ਕੀਤੇ। ਪ੍ਰਬੰਧਕਾਂ ਵਿਚ ਦਲਬੀਰ ਸਿੰਘ ਪ੍ਰਧਾਨ, ਕਾਲਾ, ਤੀਰਥ ਸੋਨੂੰ, ਵਰਿੰਦਰ ਕੁਮਾਰ, ਮੁਕੇਸ਼ ਕੁਮਾਰ, ਬਿੰਦਰ ਸਿੰਘ, ਗੁਰਮੇਲ ਸਿੰਘ, ਵਿਨੋਦ ਕੁਮਾਰ, ਲਖਵਿੰਦਰ ਸਿੰਘ ਬੱਬੀ, ਦਿਆਲ ਚੰਦ, ਕਸ਼ਮੀਰ ਸਿੰਘ ਪਾਵਰਕਾਮ, ਕਮਲ ਕੁਮਾਰ ਬਿੱਟੂ, ਵਿਕਰਮ ਵਿੱਕੀ, ਜਗਦੀਪ ਲਾਹੌਰੀ, ਮਨਦੀਪ ਕੁਮਾਰ, ਗਗਨਦੀਪ ਲਾਹੌਰੀ, ਨਵਕਿਰਨ, ਦੇਸ ਰਾਜ ਮਾਸਟਰ, ਜੀਤ ਸਿੰਘ ਕਬੱਡੀ ਕੋਚ, ਜਗੀਰ ਸਿੰਘ ਲੰਬੜ, ਅੰਗ...

ਐਲੀਮੈਂਟਰੀ ਸਕੂਲ ਸੈਦਪੁਰ ‘ਚ ਸ਼ਹੀਦੀ ਦਿਹਾੜਾ 31 ਜੁਲਾਈ ਨੂੰ *

Image
 

ਸਮਸ਼ਾਨ ਘਾਟ ‘ਚ 100 ਬੂਟੇ ਲਗਾਏ *

ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਵੱਲੋਂ ਅਜੀਤ ਹਰਿਆਵਲ ਲਹਿਰ ਦੇ ਦੂਸਰੇ ਪੜਾਅ ਤਹਿਤ ਅੱਜ ਸਬ ਤਹਿਸੀਲ ਤਲਵੰਡੀ ਚੌਧਰੀਆਂ ਸਰਪੰਚ ਹਰਜਿੰਦਰ ਸਿੰਘ ਘੁਮਾਣ ਅਤੇ ਅਜੈਬ ਸਿੰਘ ਜਰਮਨੀ ਦੇ ਸਹਿਯੋਗ ਨਾਲ ਪਿੰਡੇ ਦੇ ਸਮਸ਼ਾਨ ਘਾਟ ਵਿਚ 100 ਬੂਟੇ ਲਗਾਏ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿੰਡ ਦੀਆਂ ਵੱਖ-ਵੱਖ ਥਾਵਾਂ ਅਤੇ ਛੱਪੜਾਂ ਦੁਆਲੇ 1000 ਬੂਟੇ ਲਾਵਾਂਗੇ। ਅਜੈਬ ਸਿੰਘ ਜਰਮਨੀ ਨੇ ਕਿਹਾ ਕਿ ਅਜੀਤ ਅਦਾਰੇ ਵੱਲੋਂ ਜੋ ਲਹਿਰ ਚਲਾਈ, ਉਹ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਾਬਕਾ ਪੰਚਾਇਤ ਅਫ਼ਸਰ ਪ੍ਰੇਮ ਲਾਲ, ਪ੍ਰਮੋਦ ਕੁਮਾਰ ਸ਼ਾਹ, ਸੁਖਦੇਵ ਲਾਲ, ਬਲਵਿੰਦਰ ਸਿੰਘ ਲੱਡੂ, ਹਰਦੀਪ ਸਿੰਘ ਰਾਣਾ, ਕਾਕਾ ਸੁਆਮੀ, ਬਲਵਿੰਦਰ ਸਿੰਘ ਲੱਡੂ, ਬਿਕਰਮਜੀਤ ਵਿਕੀ, ਗਗਨਦੀਪ ਲਾਹੌਰੀ, ਬਲਕਾਰ ਸਿੰਘ, ਹਰਦਿਆਲ ਸਿੰਘ ਆਦਿ ਸ਼ਾਮਿਲ ਸਨ।

ਇੱਕ ਰੋਜ਼ਾ ਕਬੱਡੀ ਟੂਰਨਾਮੈਂਟ 31 ਨੂੰ *

Image
 

ਸਰੂਪ ਸਿੰਘ ਟਿੱਬਾ ਨਮਿੱਤ ਸ਼ਰਧਾਂਜਲੀ ਸਮਾਗਮ *

Image
 

ਪੀਰ ਬਾਬਾ ਮੱਖਣ ਸ਼ਾਹ ਜੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਮਨਾਇਆ ਗਿਆ *

ਸਲਾਨਾ ਸੱਭਿਆਚਾਰਕ ਮੇਲਾ, ਪੀਰ ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਮਿਤੀ 26 ਜੁਲਾਈ 2012 ਦਿਨ ਵੀਰਵਾਰ ਨੂੰ ਬੜੇ ਹੀ ਸਾਦੇ ਪਰ ਰਵਾਇਤੀ ਅਤੇ ਪ੍ਰਭਾਵਸ਼ਾਲੀ ਢੰਡ ਨਾਲ ਮਨਾਇਆ ਗਿਆ। ਚਾਦਰ ਚੜ੍ਹਾਉਣ ਦੀ ਰਸਮ ਸਰਪੰਚ ਸ. ਸਾਧੂ ਸਿੰਘ ਅਤੇ ਸਮੂਹ ਮੇਲਾ ਕਮੇਟੀ ਨੇ ਰਲ ਕੇ ਅਦਾ ਕੀਤੀ। ਮਿਤੀ 25 ਜੁਲਾਈ 2012 ਸ਼ਾਮ ਅਤੇ 26 ਜੁਲਾਈ 2012 ਨੂੰ ਬਾਅਦ ਦੁਪਹਿਰ ਰਵਾਇਤੀ ਕਲਾਕਾਰ ਅਲੀ ਡਿੰਪਲ ਲੋਹੀਆਂ ਖਾਸ ਨੇ ਰਾਸ ਪਾ ਕੇ ਪਹੁੰਚੀਆਂ ਸੰਗਤਾਂ ਦਾ ਮਨੋਰੰਜਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ਮੁਫਤ ਮੈਡੀਕਲ ਕੈਂਪ ਲਗਾਇਆ *

Image
 

13 ਰੋਜ਼ਾ ਕੈਂਪ ਕਈ ਸੰਗਤਾਂ ‘ਚ ਭਾਰੀ ਉਤਸ਼ਾਹ- ਜਸਬੀਰ ਸਿੰਘ *

Image
 

ਸਕੂਲ ‘ਚੋਂ 20 ਕਿੱਲੋ ਚੌਲ ਅਤੇ ਹੋਰ ਸਮਾਨ ਚੋਰੀ *

Image
 

ਅਜੀਤ ਹਰਿਆਵਲ ਲਹਿਰ’ ਤਹਿਤ ਪੌਦੇ ਲਗਾਏ *

Image
ਅਜੀਤ ਹਰਿਆਵਲ ਲਹਿਰ ਦੇ ਦੂਸਰੇ ਪੜਾਅ ਤਹਿਤ ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਕਾਰ ਸੇਵਾ ਵਾਲਿਆ ਨੇ ਪਿੰਡ ਬੂਲਪੁਰ ਵਿਖੇ ਸ਼ਮਸ਼ਾਨਘਾਟ ‘ਚ ਬੂਟਾ ਲਾਉਣ ਦੌਰਾਨ ਲਹਿਰ ਦੀ ਕਾਮਯਾਬੀ ਲਈ ਅਰਦਾਸ ਕੀਤੀ। ਸਟੇਟ ਆਵਾਰਡੀ ਸਰਵਣ ਸਿੰਘ ਚੰਦੀ ਨੇ ਇਸ ਲਹਿਰ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਸ ਅਜੀਤ ਹਰਿਆਲ ਲਹਿਰ ਦਾ ਆਉਣ ਵਾਲੀਆ ਪੀੜੀਆ ਸੁੱਖ ਮਾਨਣਗੀਆਂ ਇਸ ਦੋਰਾਨ ਗ੍ਰਾਮ ਪੰਚਾਇਤ ਨੇ 200 ਬੂਟਾ ਲਗਾਇਆ ਇਸ ਮੌਕੇ ਬਲਦੇਵ ਸਿੰਘ ਚੰਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਪੰਚ, ਸਰਪੰਚ ਬਲਦੇਵ ਸਿੰਘ ਚੰਦੀ, ਬਲਵੰਤ ਸਿੰਘ ਕੋੜਾ ਪ੍ਰਧਾਨ ਲੋਕਲ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸੂਬੇਦਾਰ ਗੁਰਮੇਲ ਸਿੰਘ ਕਰਤਾਰ ਸਿੰਘ, ਕੈਪਟਨ ਅਜੀਤ ਸਿੰਘ, ਕਰਨੈਲ ਸਿੰਘ, ਸਟੇਟ ਅਵਾਰਡੀ ਸਰਵਣ ਸਿੰਘ ਚੰਦੀ, ਪੱਤਰਕਾਰ ਕੰਵਲਜੀਤ ਸਿੰਘ ਕੋੜਾ, ਪੱਤਰਕਾਰ ਤਰਲੋਚਨ ਸਿੰਘ ਸੋਢੀ, ਹਰਜਿੰਦਰ ਸਿੰਘ, ਵਰਿੰਦਰਜੀਤ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ।

ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਸਪੋਰਟਸ ਕਲੱਬ ਦੀ ਮੀਟਿੰਗ *

Image
 

ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ ਜਨਮ ਦਿਹਾੜਾ ਮਨਾਇਆ *

ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਵਾਲਿਆ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਠੱਟਾ ਜ਼ਿਲ੍ਹਾ ਕਪੂਰਥਲਾ ਵਿਖੇ ਸ਼ਰਧਾ ਭਾਵਨਾ ਨਾਲ 22 ਜੁਲਾਈ 2012 ਨੂੰ ਮਨਾਇਆ ਗਿਆ। ਸਮਾਗਮ ਵਿਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਅਤੇ ਢਾਡੀ ਜਥਿਆਂ ਨੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਅਨੰਦਿਤ ਕੀਤਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਮੀਰਾਂ ਪਾਤਸ਼ਾਹ ਸ਼ਾਹ ਹੁਸੈਨ ਦਾ ਤਿੰਨ ਰੋਜ਼ਾ ਜੋੜ ਮੇਲਾ ਕਰਵਾਇਆ *

ਸ਼ਾਹ ਹੁਸੈਨ ਮੇਲਾ ਕਮੇਟੀ ਵੱਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮੀਰਾਂ ਪਾਤਸ਼ਾਹ ਹੁਸੈਨ ਦਾ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪਹਿਲੇ ਦਿਨ ਨਿਹੰਗ ਸਿੰਘ ਛਾਉਣੀ ਤਲਵੰਡੀ ਚੌਧਰੀਆਂ ਵਿਖੇ 4 ਅਖੰਡ ਪਾਠ ਸਾਹਿਬ ਰੱਖੇ ਗਏ। ਦੂਜੇ ਦਿਨ ਸੂਫ਼ੀ ਸੂਫ਼ੀਅਤ ਅਨੁਸਾਰ ਪੀਰ ਬਾਬਾ ਸ਼ਾਹ ਹੁਸੈਨ ਦੀ ਦਰਗਾਹ ‘ਤੇ ਚੂਰਮੇ ਚੜ੍ਹਾਏ ਗਏ। ਤੀਜੇ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਉਪਰੰਤ ਕਮੇਟੀ ਮੈਂਬਰਾਂ ਵੱਲੋਂ ਚਾਦਰ ਚੜਾਉਣ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਦਰਗਾਹ ‘ਤੇ ਮਰਹੂਮ ਕਵਾਲ ਬਖਸ਼ੀ ਰਾਮ ਜਲੰਧਰ ਵਾਲਿਆਂ ਦੇ ਲੜਕੇ ਆਪਣੀ ਸੂਫ਼ੀ ਕਲਾਮ ਹਾਜ਼ਰੀ ਲਵਾਈ। ਬੀ.ਐਸ ਬੱਲੀ ਕਵਾਲ ਨੇ ਵੀ ਸੂਫ਼ੀਆ ਕਾਫ਼ੀਆ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਉੱਘੇ ਗਾਇਕ ਸਾਂਈ ਗੁਲਾਮ ਜੁਗਨੀ ਨੇ ਸੂਫ਼ੀ ਗਾਇਕੀ ਅਤੇ ਭਗਤੀ ਲਹਿਰ ਦੀ ਨੇੜਤਾ ਨੂੰ ਸਮਰਪਿਤ ਸ਼ਾਨਦਾਰ ਗੀਤ ਪੇਸ਼ ਕੀਤੀ। ਇਸੇ ਤਰ੍ਹਾਂ ਗੁਰਵਿੰਦਰ ਬਰਾੜ ਅਤੇ ਬੀਬਾ ਕਮਲਜੀਤ ਦੀ ਗਾਇਕ ਜੋੜੀ ਨੇ ਵੀ ਸੂਫ਼ੀ ਤੇ ਭਗਤੀ ਲਹਿਰ ਨੂੰ ਸਮਰਪਿਤ ਗੀਤ ਪੇਸ਼ ਕੀਤੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਬਰਜਿੰਦਰ ਸਿੰਘ ਐਸ.ਐਚ.ਓ ਤਲਵੰਡੀ ਚੌਧਰੀਆਂ ਨੇ ਸ਼ਾਨਦਾਰ ਸਮਾਗਮ ਕਰਾਉਣ ‘ਤੇ ਵਧਾਈ ਦਿੱਤੀ। ਸਰਪੰਚ ਸ: ਹਰਜਿੰਦਰ ਸਿੰਘ ਘੁੰਮਾਣ ਨੇ ਪ੍ਰਬੰਧਕ...

ਨਸ਼ਾ ਪੰਜਾਬ ‘ਚੋਂ ਖ਼ਤਮ ਹੋ ਜਾਵੇਗਾ-ਜਰਨੈਲ ਸਿੰਘ ਜੋਸਨ

ਨੌਜਵਾਨਾਂ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਲੈ ਕੇ ਜਰਨੈਲ ਸਿੰਘ ਦਰੀਏ ਵਾਲ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਪ੍ਰਧਾਨ ਹੇਠ ਅਕਾਲੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਦਰੀਏ ਵਾਲ ਵਿਖੇ ਹੋਈ। ਜਿਸ ਵਿਚ ਮਾਸਟਰ ਫ਼ਕੀਰ ਸਿੰਘ ਜੋਸਨ, ਹਰਪ੍ਰੀਤ ਸਿੰਘ ਸੋਨੂੰ, ਸੋਹਣ ਸਿੰਘ, ਵਰਿੰਦਰ ਸਿੰਘ, ਨਵਜੋਤ ਸਿੰਘ, ਬੀਬੀ ਕੁਲਵੰਤ ਕੌਰ, ਬੀਬੀ ਮਹਿੰਦਰ ਕੌਰ, ਬਿਕਰਮਜੀਤ ਸਿੰਘ ਨੇ ਭਾਗ ਲਿਆ। ਬੁਲਾਰਿਆਂ ਵੱਲੋਂ ਪੰਜਾਬ ਵਿਚ ਨੌਜਵਾਨ ਪੀੜੀ ਵਿਚ ਵਧੇ ਨਸ਼ਿਆਂ ਦੇ ਰੁਝਾਨ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜੇਕਰ ਇਸੇ ਤਰ੍ਹਾਂ ਇਮਾਨਦਾਰੀ ਨਾਲ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਰੱਖੀ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਵਿਚੋਂ ਨਸ਼ੇ ਖ਼ਤਮ ਹੋ ਜਾਣਗੇ। ਸ੍ਰੀ ਦਰੀਏ ਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਛੇੜੀ ਮੁਹਿੰਮ ਵਿਚ ਸਾਨੂੰ ਸਾਰਿਆ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਸਰੂਪ ਸਿੰਘ ਟਿੱਬਾ ਨੂੰ ਵੱਖ-ਵੱਖ ਆਗੂਆਂ ਵੱਲੋਂ ਅੰਤਿਮ ਵਿਦਾਇਗੀ

ਟੈਕਨੀਕਲ ਸਰਵਿਸ ਯੂਨੀਅਨ ਸ਼ਹਿਰੀ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਥਿੰਦ ਟਿੱਬਾ, ਜਸਵਿੰਦਰ ਸਿੰਘ, ਸ਼ਿੰਗਾਰ ਸਿੰਘ ਪੰਜਾਬ ਬਿਲਡਿੰਗ ਮੈਟੀਰੀਅਲ ਅਤੇ ਡਾ: ਹਰਨੇਕ ਸਿੰਘ ਦੇ ਪਿਤਾ ਸ: ਸਰੂਪ ਸਿੰਘ ਟਿੱਬਾ ਜਿਨ੍ਹਾਂ ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ, ਦਾ ਬੀਤੇ ਦਿਨ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਟਿੱਬਾ ਵਿਖੇ ਕੀਤਾ ਗਿਆ। ਲੰਬੀ ਆਯੂ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸ: ਸਰੂਪ ਸਿੰਘ ਨੂੰ ਅੰਤਿਮ ਵਿਦਾਈ ਦੇਣ ਮੌਕੇ ਪ੍ਰੋ: ਚਰਨ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕਾਲਜੀਏਟ ਪਬਲਿਕ ਸਕੂਲ ਟਿੱਬਾ, ਮਾਸਟਰ ਜਗੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਸਵਰਨ ਸਿੰਘ ਟਿੱਬਾ, ਰਮੇਸ਼ ਕੁਮਾਰ ਜੱਜ, ਮਾਸਟਰ ਬਲਕਾਰ ਸਿੰਘ, ਇੰਦਰਜੀਤ ਸਿੰਘ ਲਿਫਟਰ, ਟੀ.ਐਸ.ਯੂ ਦੇ ਸੂਬਾਈ ਆਗੂ ਇੰਜ: ਪ੍ਰਤਾਪ ਸਿੰਘ ਮੋਮੀ ਸਕੱਤਰ ਉੱਤਰੀ ਜ਼ੋਨ, ਬਲਵਿੰਦਰ ਸਿੰਘ ਤੂਰ, ਦਿਲਬਰ ਸਿੰਘ, ਇੰਜ: ਰਾਜ ਕੁਮਾਰ ਐਸ.ਡੀ.ਓ,ਜਸਪਾਲ ਸਿੰਘ ਢਿੱਲਵਾਂ, ਸ਼ਿਵ ਦਰਸ਼ਨ ਕੁਮਾਰ, ਜੋਗਿੰਦਰ ਸਿੰਘ, ਹਰਬੰਸ ਲਾਲ, ਕਸ਼ਮੀਰ ਚੰਦ, ਤਰਸੇਮ ਲਾਲ ਜੇ.ਈ., ਕੁਲਦੀਪ ਸਿੰਘ ਨਡਾਲਾ, ਪ੍ਰਧਾਨ ਸੁਖਦੇਵ ਸਿੰਘ ਟਿੱਬਾ, ਅਸ਼ਵਨੀ ਕੁਮਾਰ ਟਿੱਬਾ, ਰਾਜਬੀਰ ਸਿੰਘ,ਡਾ: ਸੁਰਜੀਤ ਸਿੰਘ ਸੰਧਾ, ਮੰਗਲ ਸਿੰਘ, ਸੂਰਤ ਸਿੰਘ, ਸਵਰਨ ਸਿੰਘ, ਤਰਸੇਮ ਸਿੰਘ, ਬਲਬੀਰ ਸਿੰਘ ਭਗਤ, ਸ਼ਿਵ ਸਿੰਘ, ਚੰਨਾ ਮੈਂਬਰ ਪੰਚਾਇਤ, ਨੰਬਰਦਾਰ ਬੰਤਾ ਸਿੰਘ, ਕੈਪਟਨ ਕਰਤਾਰ ਸਿੰਘ...

ਕਿਸਾਨ ਆਗੂ ਜੋਧ ਸਿੰਘ ਟੋਡਰਵਾਲ ਨੂੰ ਸ਼ਰਧਾਂਜਲੀਆਂ

Image
ਭਾਰਤੀ ਕਿਸਾਨ ਯੂਨੀਅਨ ਵਿਚ ਲਗਭਗ 40 ਸਾਲ ਵੱਖ-ਵੱਖ ਆਹੁਦਿਆਂ ‘ਤੇ ਸੇਵਾ ਨਿਭਾਉਣ ਅਤੇ ਕਿਸਾਨ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਸ: ਜੋਧ ਸਿੰਘ ਟੋਡਰਵਾਲ ਸਾਬਕਾ ਵਾਈਸ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਪਿੰਡ ਟੋਡਰਵਾਲ ਵਿਖੇ ਹੋਈ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ ਨੇ ਕਿਹਾ ਕਿ ਸ: ਜੋਧ ਸਿੰਘ ਸੱਚ ‘ਤੇ ਪਹਰਿਾ ਦੇਣ ਵਾਲੇ ਨਿਚੜਕ ਜਰਨੈਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਅਜ਼ਾਦ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਉਨ੍ਹਾਂ ਵੱਲੋਂ ਕਿਸਾਨ ਘੋਲਾਂ ਵਿਚ ਪਾਏ ਯੋਗਦਾਨ ਅਤੇ ਹੋਈਆਂ ਜਿੱਤਾਂ ਦੀ ਗਾਥਾ ਵਿਸਥਾਰ ਸਾਹਿਤ ਬਿਆਨ ਕੀਤਾ। ਸਮਾਗਮ ਨੂੰ ਸੁੱਚਾ ਸਿੰਘ ਚੌਹਾਨ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਪਿਆਰਾ ਸਿੰਘ ਮਜ਼ਾਦਪੁਰ ਮੈਂਬਰ ਜਨਰਲ ਕੌਂਸਲ, ਬਲਵਿੰਦਰ ਸਿੰਘ ਆਲੇਵਾਲੀ ਨੇ ਵੀ ਸੰਬੋਧਨ ਕੀਤਾ ਅਤੇ ਸ: ਜੋਧ ਸਿੰਘ ਦੀ ਬਹੁਪੱਖੀ ਸਖਸ਼ੀਅਤ ਸਬੰਧੀ ਚਾਨਣਾ ਪਾਇਆ। ਇਸ ਮੌਕੇ ਬਲਦੇਵ ਸਿੰਘ ਖੁਰਦਾ, ਬਲਬੀਰ ਸਿੰਘ ਟੋਡਰਵਾਲ, ਜੀਤ ਸਿੰਘ ਮੋਮੀ ਐਡਵੋਕੇਟ, ਕੰਵਲਨੈਣ ਸਿੰਘ ਕੇਨੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ, ਕਰਮਜੀਤ ਸਿੰਘ ਬਾਜ, ਸ਼ੀਤਲ ਸਿੰਘ ਮੈਨੇਜਰ, ਬਲਵਿੰਦਰ ਸਿੰਘ ਖੁਰਾਕ ਸਪਲਾਈ ਅਫ਼ਸਰ, ਸੁਦੇਸ਼ ਕੁਮਾਰ, ਮੋਹਣ ਸਿੰਘ ਦੁਰਗਾਪੁਰ, ਗੁਰਚਰਨ ਸਿੰਘ ਟਿੱਬੀ, ਹਰਜਿੰਦਰ ਸਿੰਘ ਲਾਡ...

ਸਕੂਲ ‘ਚ ਅਧਿਆਪਕਾਂ ਦੀਆਂ 11 ਸੀਟਾਂ ਖਾਲੀ-ਮੰਗਲ ਸਿੰਘ ਭੱਟੀ

Image
 

ਤਿੰਨ ਰੋਜ਼ਾ ਮੇਲਾ 18 ਤੋਂ 20 ਤੱਕ

Image
 

ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਯੂਰੀਆ ਖਾਦ ਸੁਸਾਇਟੀ ‘ਚ ਨਾ ਆਉਣ ਕਾਰਨ ਛੋਟੇ ਤੇ ਦਰਮਿਆਨੇ ਕਿਸਾਨਾਂ ‘ਚ ਕਾਫੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਘਬੀਰ ਸਿੰਘ, ਸ਼ਮਸ਼ੇਰ ਸਿੰਘ ਰੱਤੜਾ ਸਕੱਤਰ ਕਰਨੈਲ ਸਿੰਘ ਸੂਜੋਕਾਲੀਆ, ਨਿਰੰਜਨ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਬਿਜਲੀ ਦੇ ਲੰਮੇ ਕੱਟਾਂ ਕਾਰਨ ਕਿਸਾਨ ਦੁਖੀ ਸੀ ਜੇਕਰ ਹੁਣ ਝੋਨਾ ਲਾ ਹੀ ਲਿਆ ਤਾਂ ਸੁਸਾਇਟੀਆਂ ‘ਚ ਖਾਦ ਨਹੀਂ ਮਿਲ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਛੋਟੇ ਕਿਸਾਨ ਹੀ ਖਾਦ ਤੋਂ ਵਿਹਲੇ ਨਹੀਂ ਮਾਰਕੀਟ ‘ਚ ਖੁੱਲੇ ਤੌਰ ‘ਤੇ ਮਿਲਦੀ ਖਾਦ ਦੀ ਵੀ ਕਿਸਾਨ ਨੂੰ ਕਿੱਲਤ ਆ ਰਹੀ ਹੈ। ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੁਸਾਇਟੀ ਵਿਚ ਤੁਰੰਤ ਖਾਦ ਦੀ ਸਪਲਾਈ ਕਰਵਾਈ ਜਾਵੇ। ਸਟਾਕਿਸਟ ਨੇ ਖਾਦ ਘੁੱਟ ਲਈ ਹੈ ਜਿਸ ਕਰਕੇ ਅਜਿਹਾ ਹੋਇਆ ਹੈ। ਅਗਰ ਖਾਦ ਫ਼ਸਲ ਨੂੰ ਸਮੇਂ ਸਿਰ ਨਾ ਮਿਲੀ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ।

ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਯੂਰੀਆ ਖਾਦ ਸੁਸਾਇਟੀ ‘ਚ ਨਾ ਆਉਣ ਕਾਰਨ ਛੋਟੇ ਤੇ ਦਰਮਿਆਨੇ ਕਿਸਾਨਾਂ ‘ਚ ਕਾਫੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਘਬੀਰ ਸਿੰਘ, ਸ਼ਮਸ਼ੇਰ ਸਿੰਘ ਰੱਤੜਾ ਸਕੱਤਰ ਕਰਨੈਲ ਸਿੰਘ ਸੂਜੋਕਾਲੀਆ, ਨਿਰੰਜਨ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਬਿਜਲੀ ਦੇ ਲੰਮੇ ਕੱਟਾਂ ਕਾਰਨ ਕਿਸਾਨ ਦੁਖੀ ਸੀ ਜੇਕਰ ਹੁਣ ਝੋਨਾ ਲਾ ਹੀ ਲਿਆ ਤਾਂ ਸੁਸਾਇਟੀਆਂ ‘ਚ ਖਾਦ ਨਹੀਂ ਮਿਲ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਛੋਟੇ ਕਿਸਾਨ ਹੀ ਖਾਦ ਤੋਂ ਵਿਹਲੇ ਨਹੀਂ ਮਾਰਕੀਟ ‘ਚ ਖੁੱਲੇ ਤੌਰ ‘ਤੇ ਮਿਲਦੀ ਖਾਦ ਦੀ ਵੀ ਕਿਸਾਨ ਨੂੰ ਕਿੱਲਤ ਆ ਰਹੀ ਹੈ। ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੁਸਾਇਟੀ ਵਿਚ ਤੁਰੰਤ ਖਾਦ ਦੀ ਸਪਲਾਈ ਕਰਵਾਈ ਜਾਵੇ। ਸਟਾਕਿਸਟ ਨੇ ਖਾਦ ਘੁੱਟ ਲਈ ਹੈ ਜਿਸ ਕਰਕੇ ਅਜਿਹਾ ਹੋਇਆ ਹੈ। ਅਗਰ ਖਾਦ ਫ਼ਸਲ ਨੂੰ ਸਮੇਂ ਸਿਰ ਨਾ ਮਿਲੀ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ।

ਬਾਬਾ ਬੀਰ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਧਾਰਮਿਕ ਸਮਾਗਮ ਅੱਜ ਤੋਂ

Image
 

ਕਿਸਾਨ ਆਗੂ ਜੋਧ ਸਿੰਘ ਟੋਡਰਵਾਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

Image
 

ਵਿਆਹ ਦੇ 24 ਸਾਲ ਬਾਅਦ ਸ. ਨਰਿੰਦਰ ਸਿੰਘ ਬਜਾਜ ਦੇ ਘਰ ਲਿਆ ਬੱਚੀ ਨੇ ਜਨਮ

Image
ਠੱਟਾ ਨਵਾਂ-ਕਹਿੰਦੇ ਨੇਂ ਕਿ ਪ੍ਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਦਾ ਪ੍ਰਤੱਖ ਸਬੂਤ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਠੱਟਾ ਦੇ ਵਸਨੀਕ ਸ. ਨਰਿੰਦਰ ਸਿੰਘ ਬਜਾਜ ਸਪੁੱਤਰ ਸਵਰਗਵਾਸੀ ਸ. ਪ੍ਰੀਤਮ ਸਿੰਘ ਬਜਾਜ ਦੇ ਘਰ ਵਿਆਹ ਦੇ 24 ਸਾਲ ਬਾਅਦ ਬੱਚੀ ਨੇਂ ਜਨਮ ਲਿਆ। ਸ. ਨਰਿੰਦਰ ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਦੱਸਿਆ ਕਿ ਕਾਫੀ ਇਲਾਜ਼ ਕਰਵਾਉਣ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਅਪਾਰ ਕਿਰਪਾ ਅਤੇ ਸੰਤ ਜਸਵੰਤ ਸਿੰਘ ਹਸਪਤਾਲ ਦਕੋਹਾ ਤੋਂ ਇਲਾਜ ਉਪਰੰਤ ਉਹਨਾਂ ਦੇ ਘਰ ਨਿੱਕੀ ਜਿਹੀ ਬੱਚੀ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। 19 ਜੂਨ 2012 ਦਿਨ ਮੰਗਲਵਾਰ ਨੂੰ ਬੱਚੀ ਦੇ ਜਨਮ ਦੀ ਖਬਰ ਸੁਣਦੇ ਸਾਰ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸ. ਨਰਿੰਦਰ ਸਿੰਘ ਬਜਾਜ ਦੇ ਭਰਾ ਸ. ਇੰਦਰਜੀਤ ਸਿੰਘ ਬਜਾਜ, ਸ. ਬਲਬੀਰ ਸਿੰਘ ਬਜਾਜ, ਗੁਰਬਚਨ ਸਿੰਘ ਬਜਾਜ ਅਤੇ ਸਮੂਹ ਪਰਿਵਾਰ ਨੇ ਪ੍ਰਮਾਤਮਾ ਦਾ ਅਤੇ ਹਸਪਤਾਲ ਦੇ ਸਟਾਫ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Image
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਪਿੰਡ ਠੱਟਾ ਨਵਾਂ ਵਿੱਖੇ ਬੱਸ ਸਟੈਂਡ ਨੇੜੇ ਮਾਰਕੀਟ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਰਣਧੀਰ ਸਿੰਘ, ਸੁਖਪਾਲ ਸਿੰਘ ਸੁੱਖ ਮੈਡੀਕਲ ਹਾਲ, ਪ੍ਰਭਦੀਪ ਸਿੰਘ, ਥਿੰਦ ਸਾਹਬ, ਗਗਨਦੀਪ ਸਿੰਘ, ਰਣਜੀਤ ਸਿੰਘ, ਸੀਤਲ ਸਿੰਘ ਅਤੇ ਅਰਸ਼ਦੀਪ ਸਿੰਘ ਹਾਜਰ ਸਨ।

ਵੱਧ ਬਿਜਲੀ ਆਉਣ ਕਰ ਕੇ ਲੱਖਾਂ ਦੇ ਬਿਜਲੀ ਉਪਕਰਨ ਸੜੇ

ਟਰਾਂਸਫ਼ਾਰਮਰਾਂ ਅਤੇ ਬਿਜਲੀ ਤਾਰਾਂ ਦੀ ਰਿਪੇਅਰ ਜਾਂ ਬਦਲੀ ਨਾ ਕਰਨ ਕਰ ਕੇ ਅੱਜ ਸਵੇਰੇ ਕਰੀਬ 9 ਵਜੇ ਸਬ ਡਵੀਜ਼ਨ ਕਪੂਰਥਲਾ ਅਧੀਨ ਆਉਂਦੇ 133 ਕੇ.ਵੀ. ਸਬ ਸਟੇਸ਼ਨ ਟਿੱਬਾ ਦੇ ਖੇਤਰ ਵਿਚ ਪੈਂਦੇ ਪਿੰਡ ਬੂਲਪੁਰ ਵਿਖੇ ਵੱਧ ਵੋਲਟਜ਼ ਆਉਣ ਕਾਰਨ ਅਨੇਕਾਂ ਘਰਾਂ ਦਾ ਸਾਮਾਨ ਸੜਕੇ ਰਾਖ ਹੋ ਗਿਆ। ਇਸ ਸਬੰਧੀ ਪੀੜਤ ਪਰਿਵਾਰਾਂ ਵਿਚ ਸਰਪੰਚ ਬਲਦੇਵ ਸਿੰਘ ਚੰਦੀ, ਸੂਰਤਾ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ ਫ਼ੌਜੀ, ਨਰਿੰਦਰ ਸਿੰਘ ,ਬਾਬਾ ਲਾਲ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਟਰਾਂਸਫ਼ਾਰਮਰ ਦੀ ਅਰਥ ਵਾਲੀ ਤਾਰ ਸੜ ਜਾਣ ਕਰ ਕੇ ਅਚਾਨਕ ਵੱਧ ਵੋਲਟ ਆ ਗਈ, ਜਿਸ ਨਾਲ ਟੀ.ਵੀ. ਫ਼ਰਿਜਾਂ, ਏ.ਸੀ. ਵਾਸ਼ਿੰਗ ਮਸ਼ੀਨਾਂ ਅਤੇ ਪੱਖਿਆਂ ਤੋਂ ਇਲਾਵਾ ਅਨੇਕਾਂ ਇਲੈਕਟ੍ਰੋਨਿਕ ਚੀਜ਼ਾਂ ਸੜ ਜਾਣ ਕਰ ਕੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਕਤ ਪੀੜਤਾਂ ਨੇ ਦੱਸਿਆ ਕਿ ਪਾਵਰ ਕਾਮ ਦੇ ਕਰਮਚਾਰੀ ਸੜਨ ਵਾਲੀਆਂ ਤਾਰਾਂ ਦੀ ਰਿਪੇਅਰ ਕੀ ਕਰਨਗੇ? ਕਦੇ ਆ ਕਿ ਟਰਾਂਸਫਾਰਮਰ ਵੀ ਨਹੀਂ ਦੇਖਿਆ। ਉਕਤ ਪੀੜਤਾਂ ਨੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਤੇ ਪੁਰਾਣੀਆਂ ਤਾਰਾਂ ਤੇ ਟਰਾਂਸਫ਼ਾਰਮਰ ਦੀ ਰਿਪੇਅਰ ਕਰਨ ਲਈ ਕਿਹਾ।

ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਆਯੋਜਿਤ

Image
 

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ ਆਯੋਜਿਤ

Image
 

ਧਰਤੀ ਹੇਠਲਾ ਤੇਜ਼ੀ ਨਾਲ ਘਟਦਾ ਪਾਣੀ ਚਿੰਤਾ ਦਾ ਵਿਸ਼ਾ-ਡਾ: ਪਰਮਿੰਦਰ ਸਿੰਘ

Image
ਦਿਨ ਬਾ ਦਿਨ ਧਰਤੀ ਹੇਠਲਾ ਘੱਟ ਰਿਹਾ ਪਾਣੀ ਇਕ ਗੰਭੀਰ ਮਾਮਲਾ ਹੈ। ਇਸ ਮਾਮਲੇ ‘ਤੇ ਡੂੰਘੀ ਸੋਚ ਵਿਚਾਰ ਕਰਨਾ ਹਰ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਇਹ ਵਿਚਾਰ ਡਾ: ਪਰਮਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਕਪੂਰਥਲਾ ਨੇ ਅੱਜ ਪਿੰਡ ਬੂਲਪੁਰ ਵਿਖੇ ਫ਼ਸਲਾਂ ‘ਚ ਪਾਣੀ ਬੱਚਤ ਅਤੇ ਨਵੀਆਂ ਨਵੀਆਂ ਤਕਨੀਕਾਂ ਸਬੰਧੀ ਸਟੇਟ ਐਵਾਰਡੀ ਸਰਵਣ ਸਿੰਘ ਚੰਦੀ ਦੀ ਦੇਖ ਰੇਖ ਹੇਠ ਲਗਾਏ ਕਿਸਾਨ ਸਿਖਲਾਈ ਕੈਂਪ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਡਾ: ਜਸਵੀਰ ਸਿੰਘ ਗਿੱਲ ਨੇ ਝੋਨੇ ਦੀ ਫ਼ਸਲ ਵਿਚ ਪਾਣੀ ਅਤੇ ਖਾਦਾਂ ਦੀ ਬੱਚਤ ਸਬੰਧੀ ਨੁਕਤੇ ਦੱਸੇ। ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਯੰਤਰ ਟੈਸ਼ੀਉਮੀਟਰ ਅਤੇ ਪੱਤਾ ਰੰਗਾ ਚਾਰਟ ਕਿਸਾਨਾਂ ਨੂੰ ਮੁਫ਼ਤ ਵੰਡੇ ਗਏ। ਕਿਸਾਨਾਂ ਨੂੰ ਚੂਹੇ ਮਾਰ ਦਵਾਈਆਂ ਤੇ ਕਣਕ ਨੂੰ ਸੁਸਰੀ ਤੋਂ ਬਚਾਉਣ ਲਈ ਸਲਫਾਸ ਦੀਆਂ ਗੋਲੀਆਂ ਮੁਫ਼ਤ ਵੰਡੀਆਂ ਗਈਆਂ। ਕੈਂਪ ਦੌਰਾਨ ਆਏ ਖੇਤੀਬਾੜੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਸਟੇਟ ਐਵਾਰਡੀ ਸਰਵਣ ਸਿੰਘ ਚੰਦੀ ਬੂਲਪੁਰ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਅਤੇ ਖੇਤੀਬਾੜੀ ਸਲਾਹਕਾਰ ਫਾਰਮ ਕਪੂਰਥਲਾ ਵੱਲੋਂ ਦਿੱਤੀ ਜਾਣਕਾਰੀ ਅਮਲ ਕਰਦਿਆਂ ਖੇਤੀ ਵਿਚੋਂ ਨਵੀਆਂ ਤਕਨੀਕਾਂ ਵਰਤਣ ਲਈ ਆਖਿਆ। ਇਸ ਮੌਕੇ ਸਰਪੰਚ ਬਲਦੇਵ ਸਿੰਘ ਚੰਦੀ, ਡਾ: ਪੂਰਨ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਕੈਪਟਨ ਚੰਚਲ ਸਿੰਘ ਕੌੜਾ, ਕਰਨੈਲ ਸਿੰਘ, ਕੈਪਟਨ ਅਜੀਤ ਸਿੰਘ, ਹਰਜਿੰਦਰ ਸਿੰਘ ਪ...

ਡਾ.ਮਨਪ੍ਰੀਤ ਨੇ ਫਿਜੀਓਥਰੈਪੀ ਰਾਹੀਂ ਤੰਦਰੁਸਤ ਰਹਿਣ ਦੇ ਗੁਰ ਸਿਖਾਏ

Image
 

ਸੈਦਪੁਰ ਸਹਿਕਾਰੀ ਸਭਾ ਦੇ ਸਕੱਤਰ ਨੂੰ 5 ਹਜ਼ਾਰ ਦਾ ਚੈੱਕ ਦਿੱਤਾ

ਭਾਈ ਘਨੱਈਆ ਸਿਹਤ ਸੇਵਾ ਸਕੀਮ ਸਹਿਕਾਰਤਾ ਲਹਿਰ ਲਈ ਵਰਦਾਨ ਹੈ। ਇਹ ਸ਼ਬਦ ਪਰਮਜੀਤ ਸਿੰਘ ਸਹਾਇਕ ਰਜਿਸਟਰਾਰ ਸੁਲਤਾਨਪੁਰ ਲੋਧੀ ਨੇ ਅੱਜ ਪਿੰਡ ਸੈਦਪੁਰ ਵਿਚ ਭਾਈ ਘਨ੍ਹੱਈਆ ਸਿਹਤ ਸੇਵਾ ਤਹਿਤ ਇਲਾਜ ਕਰਵਾਉਣ ਵਾਲੇ ਸਹਿਕਾਰੀ ਸਭਾ ਸੈਦਪੁਰ ਦੇ ਮਲੂਕ ਸਿੰਘ ਨੂੰ 5 ਹਜ਼ਾਰ ਰੁਪਏ ਖਰਚੇ ਦਾ ਚੈੱਕ ਤਕਸੀਮ ਕਰਨ ਉਪਰੰਤ ਕਹੇ। ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵੱਧ ਲੋਕਾਂ ਨੂੰ ਭਾਈ ਘਨੱਈਆ ਸਿਹਤ ਸਕੀਮ ਦੇ ਮੈਂਬਰ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ ਦੇ ਮੈਨੇਜਰ ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਤੇ ਮੈਨੇਜਰ ਜਗਜੀਤ ਸਿੰਘ ਤੇ ਸਹਿਕਾਰੀ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ।

ਸ਼ਹੀਦ ਊਧਮ ਸਿੰਘ ਕਲੱਬ ਟਿੱਬਾ ਦੀ ਟੂਰਨਾਮੈਂਟ ਸਬੰਧੀ ਮੀਟਿੰਗ ਆਯੋਜਿਤ

Image
 

ਨਹਿਰੂ ਯੁਵਾ ਕੇਂਦਰ ਵੱਲੋਂ ਨਸ਼ਾਂ ਵਿਰੋਧੀ ਰੈਲੀ

Image
 

ਰਾਸ਼ਟਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾਏ ਜਾਣਗੇ-ਡਾ: ਤੇਜੀ

ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐਚ.ਸੀ. ਟਿੱਬਾ ਦੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਡਾ: ਨਰਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਬਲਾਕ ਸੁਲਤਾਨਪੁਰ ਲੋਧੀ ਦੇ ਦਿਹਾਤੀ ਏਰੀਏ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਜਿਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ। ਉਨ੍ਹਾਂ ਪਰਿਵਾਰਾਂ ਦੇ ਪੰਜ ਮੈਂਬਰਾਂ ਦਾ ਸਿਰਫ 30 ਰੁਪਏ ਦੇਣ ‘ਤੇ ਇਕ ਸਾਲ ਲਈ 30 ਹਜ਼ਾਰ ਰੁਪਏ ਦਾ ਬੀਮਾ ਕੀਤਾ ਜਾਵੇਗਾ। ਜਿਸ ਦਾ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਹੋਣ ਉਪਰੰਤ ਲਾਭ ਮਿਲ ਸਕਦਾ ਹੈ। ਇਸ ਸਬੰਧ ਵਿਚ ਸੀ.ਐਚ.ਸੀ. ਟਿੱਬਾ ਵਿਚ ਐਫ. ਕੇ.ਓ. ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਤੇਜੀ ਨੇ ਦੱਸਿਆ ਕਿ ਨੋਡਲ ਅਫ਼ਸਰ ਡਾ: ਗੁਰਦਿਆਲ ਸਿੰਘ ਦੀ ਨਿਗਰਾਨੀ ਹੇਠ ਬਲਾਕ ਵਿਚ ਕੁੱਲ 10 ਐਫ.ਕੇ.ਓ. ਨਾਮਜ਼ਦ ਕੀਤੇ ਗਏ ਹਨ, ਜੋ ਬਲਾਕ ਟਿੱਬਾ ਵਿਚ 7 ਜੁਲਾਈ ਨੂੰ ਪਿੰਡ ਡਡਵਿੰਡੀ, ਮੋਠਾਂਵਾਲਾ, ਲਾਟੀਆਂ ਵਾਲ, ਸ਼ੇਰਪੁਰ ਦੋਨਾ, ਰਾਮਪੁਰ ਜਗੀਰ, ਡੇਰਾ ਸੱਯਦਾਂ, ਬਸਤੀ ਚੰਡੀਗੜ੍ਹ, ਕਰਮਜੀਤਪੁਰ, ਅਦਲਾਤ ਚੱਕ ਵਿਖੇ, 9 ਜੁਲਾਈ ਨੂੰ ਪਿੰਡ ਫਰੀਦ ਸਰਾਏ, ਵਾਟਾਂਵਾਲੀ ਕਲਾਂ, ਸ਼ੇਰਪੁਰ ਸੱਧਾ, ਸ਼ੇਖਮਾਂਗਾ, ਭਰੋਆਣਾ, ਹਾਜੀਪੁਰ, ਲੱਖ ਵਰ੍ਹਿਆਂ, ਪਰਮਜੀਤਪੁਰ, ਆਹਲੀਕਲਾਂ ਅਤੇ ਤਲਵੰਡੀ ਚੌਧਰੀਆਂ ਵਿਖੇ ਤੇ ਇਸੇ ਤਰ੍ਹਾਂ 10 ਜੁਲਾਈ ਨੂੰ ਟਿੱਬ, ਮਸੀਤਾਂ, ਮੰਗੂਪੁਰ, ਨੱਥੂਪੁਰ, ਅੰਮ੍ਰਿਤਪੁਰ ਛੰਨਾ, ਮੰਡ ਖ਼ਿਜਰਪੁਰ ਅਤੇ ਡਡਵਿੰਡੀ,...

ਅਕਾਲ ਚਲਾਣਾ ਸ੍ਰੀ ਬਚਨਾ ਕਾਦੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਬਚਨਾ ਕਾਦੀ ਸਪੁੱਤਰ ਸ੍ਰੀ ਕਿਸ਼ਨਾ ਵਾਸੀ ਪਿੰਡ ਬੂਲਪੁਰ ਬਸਤੀ ਮਿਤੀ 06.07.2012 ਨੂੰ ਸ਼ਾਮ 7:30 ਵਜੇ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਬਚਨਾ ਕਾਦੀ ਚੱਕ ਟੋਡਰਵਾਲ ਤੋਂ ਪਿੰਡ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਅੱਜ ਬਾਅਦ ਦੁਪਹਿਰ ਉਹਨਾਂ ਦਾ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆ ਦੀ ਹਾਜਰੀ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਸਹਿਕਾਰੀ ਸਭਾ ਦੇ ਇੰਸਪੈਕਟਰ ਨਰਿੰਦਰਜੀਤ ਸਿੰਘ ਬੂਲਪੁਰ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

Image
ਫੌਕਲ ਪੁਆਇੰਟ ਮੋਠਾਂਵਾਲਾ ‘ਤੇ ਤਾਇਨਾਤ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਸ੍ਰੀ ਨਰਿੰਦਰਜੀਤ ਸਿੰਘ ਬੂਲਪੁਰ 35 ਸਾਲ ਸੇਵਾ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਗਏ। ਉਨ੍ਹਾਂ ਦੇ ਮਾਣ ਵਿਚ ਰੱਖੀ ਗਈ ਪਾਰਟੀ ਵਿਚ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਸੁਲਤਾਨਪੁਰ ਲੋਧੀ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਸ੍ਰੀ ਪਰਮਜੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਸ੍ਰੀ ਨਰਿੰਦਰਜੀਤ ਸਿੰਘ ਦੀ ਬੇਦਾਗ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਨਰੀਖਕ, ਸ੍ਰੀ ਜਤਿੰਦਰ ਉੱਪਲ ਨਰੀਖਕ, ਸ੍ਰੀ ਪ੍ਰੀਤਮ ਸਿੰਘ ਨਰੀਖਕ, ਸ੍ਰੀ ਜਸਵੰਤ ਸਿੰਘ ਪ੍ਰਧਾਨ ਕਰਮਚਾਰੀ ਯੂਨੀਅਨ, ਨਿਰਮਲ ਸਿੰਘ ਪਰਮਜੀਤਪੁਰ, ਸਲਵਿੰਦਰ ਸਿੰਘ ਸੈਕਟਰੀ, ਆਤਮਾ ਸਿੰਘ ਸੈਕਟਰੀ ਡਡਵਿੰਡੀ, ਮਲੂਕ ਸਿੰਘ, ਜਗੀਰ ਸਿੰਘ, ਮਹਿੰਦਰ ਸਿੰਘ, ਕੁਲਬੀਰ ਸਿੰਘ, ਬਲਬੀਰ ਸੰਧਾ, ਰੇਸ਼ਮ ਸਿੰਘ ਮੋਠਾਂਵਾਲਾ, ਸੰਤੋਖ ਸਿੰਘ ਜੈਨਪੁਰ, ਗੁਰਮੀਤ ਸਿੰਘ ਮੈਰੀਪੁਰ, ਰਤਨ ਸਿੰਘ ਡੱਲਾ, ਪਰਮਜੀਤ ਸਿੰਘ, ਸੰਤੋਖ ਸਿੰਘ, ਹਰਮਿੰਦਰ ਸਿੰਘ, ਨਿਰਵੈਲ ਸਿੰਘ, ਦਵਿੰਦਰ ਸਿੰਘ, ਮਨਵਿੰਦਰ ਸਿੰਘ, ਬਿਕਰਮਜੀਤ ਸਿੰਘ ਡੀ.ਸੀ.ਯੂ, ਮਨਮੋਹਨ ਸਿੰਘ ਬੂਲਪੁਰ, ਜਗਜੀਤ ਸਿੰਘ ਮਾਰਕੀਟਿੰਗ ਸੁਸਾਇਟੀ, ਮਹਿੰਦਰ ਸਿੰਘ, ਮੈਡਮ ਗੁਰਪ੍ਰੀਤ ਕੌਰ, ਊਧਮ ਸਿੰਘ ਠੱਟਾ, ਰੇਸ਼ਮ ਸਿੰਘ, ਸਾਧੂ ਸਿੰਘ ਫੌਜੀ ਕਲੋਨੀ ਅਤੇ ਹੋਰ ਬਹੁਤ ਸਾਰੀਆਂ ਸਭਾਵਾਂ ਦੇ ਸੈਕਟਰੀ ਅਤੇ ਸੇਲਜਮੈਨ ਹਾਜ਼ਰ ਸਨ। ਇਸ ਮੌਕੇ ਸ੍ਰੀ ਨਰਿੰਦਰਜੀਤ ਸਿ...

ਬਿਜਲੀ ਕੱਟਾਂ ਖਿਲਾਫ ਲੋਕਾਂ ਵੱਲੋਂ ਸਬ ਡਵੀਜ਼ਨ ਦਾ ਘਿਰਾਓ

Image
 

ਦੰਦੂਪੁਰ ਚ’ ਸਲਾਨਾ ਸੱਭਿਆਚਾਰਕ ਜੋੜ ਮੇਲਾ ਆਯੋਜਿਤ

Image
 

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੁਫਤ ਕੈਂਸਰ ਚੈੱਕ ਲਗਾਇਆ ਗਿਆ

ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 04.07.2012 ਨੂੰ ਮੁਫਤ ਕੈਂਸਰ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਲਗਭਗ 150 ਮਰੀਜਾਂ ਦੇ ਕੈਂਸਰ, ਸ਼ੂਗਰ ਅਤੇ ਈ.ਸੀ.ਜੀ. ਦੇ ਟੈਸਟ ਰੋਕੋ ਕੈਂਸਰ ਕੈਂਪੇਅਨ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਗਏ। ਆਈਆਂ ਸੰਗਤਾਂ ਲਈ ਇਲਾਕਾ ਨਿਵਾਸੀ ਅਤੇ ਸਮੂਹ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਫਰੂਟ, ਕੋਲਡ ਡਰਿੰਕਸ ਅਤੇ ਰਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਪ੍ਰਾਇਮਰੀ ਸਕੂਲ ਵਿੱਚੋਂ ਦੋ ਗੈਸ ਸਿਲੰਡਰ ਚੋਰੀ

ਪਿੰਡ ਦੇ ਪ੍ਰਾਇਮਰੀ ਸਰਕਾਰੀ ਸਕੂਲ ਵਿੱਚੋਂ ਬੀਤੀ ਰਾਤ ਮਿਡ ਡੇ ਮੀਲ ਦੋ ਰਸੋਈ ਗੈਸ ਸਿਲੰਡਰ ਚੋਰੀ ਹੋਣ ਦੀ ਖਬਰ ਮਿਲੀ ਹੈ। ਸਕੂਲ ਸਟਾਫ ਮੁਤਾਬਕ ਚੋਰੀ ਦੀ ਇਤਲਾਹ ਥਾਣਾ ਤਲਵੰਡੀ ਚੌਧਰੀਆਂ ਵਿੱਚ ਕਰ ਦਿੱਤੀ ਗਈ ਹੈ। ਪੁਲਿਸ ਨੇ ਐਫ.ਆਈ.ਆਰ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਟਿੱਬਾ ਤੋਂ ਸੈਦਪੁਰ ਲਿੰਕ ਰੋਡ ਦੀ ਖਰਾਬ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

Image