Posts

Showing posts from June, 2012

ਸਰਕਾਰੀ ਹਸਪਤਾਲ ਵਿਖੇ ਡਾਕਟਰ ਨਾ ਹੋਣ ਕਰਕੇ ਪਸ਼ੂ ਪਾਲਕ ਪ੍ਰੇਸ਼ਾਨ

ਵੈਟਨਰੀ ਹਸਪਤਾਲ ਦੰਦੂਪੁਰ ਵਿਖੇ ਪਸ਼ੂਆਂ ਦੇ ਡਾ. ਦੀ ਅਸਾਮੀ ਖ਼ਾਲੀ ਹੋਣ ਕਰਕੇ ਪਸ਼ੂ ਪਾਲਕ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਥੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਡਾਕਟਰ ਨਹੀਂ ਭੇਜਿਆ ਗਿਆ, ਇੱਥੇ ਸਿਰਫ਼ ਚੌਥੇ ਦਰਜੇ ਦਾ ਕਰਮਚਾਰੀ ਹੀ ਸੀ ਜਿਸ ਦੀ ਵੀ ਪਿਛਲੇ ਦਿਨੀਂ ਇੱਥੋਂ ਬਦਲੀ ਕਰ ਦਿੱਤੀ ਗਈ ਹੈ ਤੇ ਇਸ ਸਮੇਂ ਇਹ ਪਸ਼ੂਆਂ ਦਾ ਹਸਪਤਾਲ ਬਿਲਕੁਲ ਬੰਦ ਹੈ। ਉਹਨਾ ਦੱਸਿਆ ਕਿ ਉਂਝ ਤਾਂ ਇਹ ਹਸਪਤਾਲ ਆਦਰਸ਼ ਹਸਪਤਾਲ ਵਿਚ ਲਿਆ ਗਿਆ ਹੈ ਪਰ ਇੱਥੇ ਕੋਈ ਵੀ ਕਰਮਚਾਰੀ ਨਾਂ ਹੋਣ ਕਰਕੇ ਸਫੈਦ ਹਾਥੀ ਹੀ ਸਾਬਿਤ ਹੋ ਰਿਹਾ ਹੈ। ਜੇਕਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਵਿਚ ਵੈਟਰਨਰੀ ਡਾਕਟਰਾਂ ਦੀਆ ਖ਼ਾਲੀ ਪਈਆਂ ਅਸਾਮੀਆਂ ਤੁਰੰਤ ਭਰ ਕੇ ਸਰਕਾਰੀ ਹਸਪਤਾਲਾਂ ਵਿਚ ਭੇਜੇ, ਜਿਸ ਨਾਲ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ। ਉੱਥੇ ਨਾਲ ਹੀ ਪਸ਼ੂ ਪਾਲਕ ਕਿਸਾਨਾਂ ਨੂੰ ਪ੍ਰਾਈਵੇਟ ਡਾਕਟਰਾਂ ਦੀ ਲੁੱਟ ਤੋਂ ਬਚਾਇਆ ਜਾ ਸਕੇਗਾ। ਇਸ ਮੌਕੇ ਮਲਕੀਤ ਸਿੰਘ, ਨਿਰਮਲ ਸਿੰਘ, ਜਗੀਰ ਸਿੰਘ ਪ੍ਰਧਾਨ ਆਦਿ ਵੀ ਹਾਜ਼ਰ ਸਨ।

ਅਕਾਲ ਚਲਾਣਾ ਸ.ਰਤਨ ਸਿੰਘ ਵਲੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਰਤਨ ਸਿੰਘ ਵਲੀ, ਮਿਤੀ 24.06.2012 ਦਿਨ ਐਤਵਾਰ ਸਵੇਰੇ 10:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਕਰੀਬੀਆਂ ਦੀ ਵੀ ਜਾਇਦਾਦ ਜ਼ਬਤ ਹੋਵੇਗੀ-ਡੀ. ਸੀ.

Image
ਸਮਾਜ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾਵੇਗਾ। ਇਹ ਸ਼ਬਦ ਸ੍ਰੀਮਤੀ ਅਲਕਨੰਦਾ ਦਿਆਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਪਿੰਡ ਟਿੱਬਾ ਵਿਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਸਟਰੇਸ਼ਨ ਪੰਜਾਬ ਦੇ ਜ਼ਿਲ੍ਹਾ ਕੇਂਦਰ ਕਪੂਰਥਲਾ ਵੱਲੋਂ ਨਸ਼ਿਆਂ ਦੀ ਰੋਕਥਾਮ ਤੇ ਇਸਦੇ ਮਾਰੂ ਪ੍ਰਭਾਵਾਂ ਸਬੰਧੀ ਕਰਵਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾਮੁਕਤ ਬਣਾਉਣ ਲਈ ਨਸ਼ਿਆਂ ਦੇ ਤਸਕਰਾਂ ਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਵਿਅਕਤੀ ਆਪਣੇ ਪਰਿਵਾਰ ਹੀ ਨਹੀਂ ਸਮਾਜ ਲਈ ਵੀ ਮੁਸੀਬਤ ਹਨ ਇਸ ਲਈ ਨਸ਼ਿਆਂ ਦੀ ਦਲ ਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਕੱਢਣ ਲਈ ਪੂਰੀ ਵਾਹ ਲਾਈ ਜਾਵੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ‘ਤੇ ਕਰੜੀ ਨਜ਼ਰ ਰੱਖਣ ਤਾਂ ਜੋ ਉਹ ਕਿਸੇ ਬੁਰੀ ਸੰਗਤ ਵਿਚ ਪੈ ਕੇ ਨਸ਼ਿਆਂ ਦਾ ਸ਼ਿਕਾਰ ਨਾ ਹੋਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਐਨ.ਡੀ.ਪੀ.ਐਸ. 1985 ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਐਕਟ ਤਹਿਤ ਫੜੇ ਜਾਣ ਵਾਲ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਤੇ 1 ਲੱਖ ਰੁਪਏ ਜ਼ੁਰਮਾਨ...

ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਪ੍ਰਵਾਸੀ ਵੀਰਾਂ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ 4 ਜੁਲਾਈ ਨੂੰ

ਸੰਤ ਬਾਬਾ ਬੀਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਫਰੀ ਮੈਡੀਕਲ ਕੈਂਪ 4 ਜੁਲਾਈ 2012 ਦਿਨ ਬੁੱਧਵਾਰ ਨੂੰ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਆਯੋਜਨ ਪਿੰਡ ਠੱਟਾ ਦੇ ਇਟਲੀ ਵਿਚ ਰਹਿ ਰਹੇ ਨੌਜਵਾਨਾਂ ਵੱਲੋਂ ਨਗਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪ੍ਰਵਾਸੀ ਵੀਰਾਂ ਵੱਲੋਂ ਇਹੋ ਜਿਹੇ ਕੈਂਪ ਲਾ ਕੇ ਆਪਣੀ ਜਨਮ ਭੁਮੀ ਦੇ ਬਸ਼ਿੰਦਿਆਂ ਨੂੰ ਕੈਂਸਰ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਸੁਚੇਤ ਕਰਨਾ ਹੈ। ਗੁਰਦੁਆਰਾ ਗੋਬਿੰਦਸਰ ਲਵੀਨਿਓ ਰੋਮ ਦੇ ਪ੍ਰਧਾਨ ਭਾਈ ਅਜੀਤ ਸਿੰਘ ਥਿੰਦ, ਬਖਸ਼ੀਸ਼ ਸਿੰਘ ਸਹੋਤਾ, ਬਲਵਿੰਦਰ ਸਿੰਘ ਠੱਟਾ ਪੁਰਾਣਾ, ਬਖਸ਼ੀਸ਼ ਸਿੰਘ ਠੱਟਾ ਨਵਾਂ, ਮੇਹਰ ਸਿੰਘ ਠੱਟਾ ਨਵਾਂ ਤੇ ਰਣਜੀਤ ਸਿੰਘ ਰਾਣਾ ਅਤੇ ਪਿੰਡ ਦੇ ਹੋਰ ਨੌਜਵਾਨ ਇਸ ਕੈਂਪ ਦੀ ਸਫਲਤਾ ਲਈ ਸਿਰਤੋੜ ਮਿਹਨਤ ਕਰ ਰਹੇ ਹਨ। ਭਾਈ ਅਜੀਤ ਸਿੰਘ ਥਿੰਦ ਪ੍ਰਧਾਨ ਗੁਰਦੁਆਰਾ ਲਵੀਨਿਓ ਰੋਮ ਵਲੋਂ ਪਿੰਡ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਵੀਰਾਂ ਨੂੰ ਗੁਜਾਰਿਸ਼ ਹੈ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਤਨ-ਮਨ ਅਤੇ ਧਨ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹੋ ਜਿਹੇ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਸਕਣ। ਵਧੇਰੇ ਜਾਣਕਾਰੀ ਲਈ ਭਾਈ ਅਜੀਤ ਸਿੰਘ ਨਾਲ ਉਹਨਾਂ ਦੇ ਮੋਬਾਇਲ ਨੰਬਰ 00393286817408 ਤੇ ਸੰਪਰਕ ਕੀਤਾ ਜਾ ਸਕਦਾ ...

ਮੁਫਤ ਮੈਡੀਕਲ ਕੈਂਪ ਦੌਰਾਨ 62 ਮਰੀਜ਼ਾਂ ਦੀ ਜਾਂਚ

Image
 

ਬਿਜਲੀ ਅਧਿਕਾਰੀਆਂ ਦੀ ਨਾਲਾਇਕੀ ਨਾਲ ਲੱਗ ਰਹੇ ਨੇ ਲੰਮੇ-ਲੰਮੇ ਕੱਟ

Image
 

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Image
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਪਿੰਡ ਬੂਲਪੁਰ ਬਸਤੀ ਵਿੱਖੇ ਪ੍ਰਵਾਸੀ ਭਾਰਤੀ ਗੁਰਦੀਪ ਸਿੰਘ ਅਤੇ ਧਰਮਿੰਦਰ ਕੁਮਾਰ ਦੇ ਉੱਦਮਾਂ ਸਦਕਾ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਮਾਸਟਰ ਜਗਜੀਤ ਸਿੰਘ, ਗਿਆਨ ਸਿੰਘ ਰਿਟਾ. ਬੀ.ਪੀ.ਈ.ਓ., ਚਰਨਜੀਤ ਸਿੰਘ, ਮਨੀ, ਸਨੀ, ਸਿੰਦਰਪਾਲ, ਨਵਰੂਪ, ਅਨੁਰੂਪ ਸਿੰਘ ਅਤੇ ਹਰਪ੍ਰੀਤ ਸਿੰਘ ਹਾਜਰ ਸਨ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਬਾਬਾ ਜਗੀਰ ਸਿੰਘ ਵੱਲੋਂ ਮੇਨ ਬਜ਼ਾਰ ਵਿੱਚ ਆਪਣੀ ਵਰਕਸ਼ਾਪ ਦੇ ਸਾਹਮਣੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Image
 

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Image
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਵਾਲਮੀਕ ਅਤੇ ਮਜ੍ਹਬੀ ਸਿੱਖ ਭਾਈਚਾਰੇ ਵੱਲੋਂ ਆਂਗਣਵਾੜੀ ਸਕੂਲ ਅਤੇ ਸਰਕਾਰੀ ਸੈਕੰਡਰੀ ਸਕੂਲ ਦੇ ਨਜ਼ਦੀਕ ਦੋ ਠੰਡੇ ਮਿੱਠੇ ਜਲ ਦੀ ਛਬੀਲਾਂ ਲਗਾਈਆਂ ਗਈਆਂ। ਵਾਲਮੀਕ ਭਾਈਚਾਰੇ ਵਾਲੀ ਛਬੀਲ ਵਿੱਚ ਸਤਪਾਲ ਖੋਸਲਾ, ਭੁਪਿੰਦਰ ਸਿੰਘ, ਸੁਖਜਿੰਦਰ, ਜੋਗਾ, ਸਰਬਜੀਤ ਸਿੰਘ ਸ਼ੱਭਾ, ਕੁਲਦੀਪ ਖੋਸਲਾ, ਗੁਰਜੀਤ ਮੋਮੀ ਆਦਿ ਸ਼ਾਮਿਲ ਸਨ। ਮਜ੍ਹਬੀ ਸਿੱਖ ਭਾਈਚਾਰੇ ਵਾਲੀ ਛਬੀਲ ਵਿੱਚ ਮੱਸਾ ਸਿੰਘ, ਰੂੜ ਸਿੰਘ, ਬਾਊ ਨੰਦ ਲਾਲ, ਇਕਬਾਲ ਸਿੰਘ, ਸਾਧੂ ਸਿੰਘ, ਬਲਕਾਰ ਸਿੰਘ, ਮੋਹਣ ਸਿੰਘ, ਡਾ. ਅਸ਼ੋਕ ਕੁਮਾਰ, ਮੋਨੂੰ, ਸੰਨੀ, ਲਵਲੀ, ਰਾਣਾ, ਸਾਹਿਲ, ਭਿੰਦਾ, ਗੋਲੂ, ਗੁਰਸੇਵਕ, ਕਰਨਦੀਪ ਸ਼ਾਮਿਲ ਸਨ।

ਪੰਚਾਇਤੀ ਗਲੀ ਤੇ ਨਜਾਇਜ ਕਬਜਾ ਕਰਨ ਦਾ ਮਾਮਲਾ ਗਰਮਾਇਆ

Image
 

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Image
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਸਮੂਹ ਮਾਰਕੀਟ ਵੱਲੋਂ ਮੇਨ ਬਜ਼ਾਰ ਠੱਟਾ ਨਵਾਂ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਬਾਬਾ ਬਲਵਿੰਦਰ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਾਲਿਆਂ ਨੇ ਅਰਦਾਸ ਕਰਕੇ ਛਬੀਲ ਸ਼ੁਰੂ ਕਰਵਾਈ। ਇਸ ਮੌਕੇ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ, ਸ. ਸ਼ਿਵਚਰਨ ਸਿੰਘ, ਸ. ਸੁਖਵਿੰਦਰ ਸਿੰਘ, ਸ. ਦਲਵਿੰਦਰ ਸਿੰਘ ਬੱਬੂ, ਸ. ਦਿਲਬਾਗ ਸਿੰਘ ਟੇਲਰ ਮਾਸਟਰ, ਸ. ਬਲਜਿੰਦਰ ਸਿੰਘ ਕਰੀਰ, ਸ. ਬਲਜੀਤ ਸਿੰਘ ਬੱਲੀ, ਸ. ਹਰਜਿੰਦਰ ਸਿੰਘ ਲੀਡਰ, ਸ. ਹਰਵਿੰਦਰ ਸਿੰਘ ਪੱਪੀ, ਸ. ਅਰਵਿੰਦਰ ਸਿੰਘ ਲਾਡੀ, ਸ. ਕੁਲਵੰਤ ਸਿੰਘ ਫੋਰਮੈਨ, ਸੁਹੱਪਨਦੀਪ ਸਿੰਘ ਮੋਮੀ ਅਤੇ ਕੁਲਦੀਪ ਸਿੰਘ ਦੀਪੀ ਹਾਜ਼ਰ ਸਨ।

ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

Image
ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ. ਡੀ. ਪੀ. ਓ ਸ਼ਾਮ ਸਿੰਘ ਦੀ ਅਗਵਾਈ ਵਿਚ ਬਲਾਕ ਇੰਚਾਰਜ ਗੁਰਸੇਵਕ ਸਿੰਘ ਧੰਜੂ ਅਤੇ ਗੁਰਮੁੱਖ ਸਿੰਘ ਵੱਲੋਂ ਸਥਾਨਕ ਕਲੱਬਾਂ ਦੇ ਸਹਿਯੋਗ ਨਾਲ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰਿਤ ਕਰਨ ਵਾਸਤੇ ਪਿੰਡ ਦੰਦੂਪੁਰ, ਠੱਟਾ ਪੁਰਾਣਾ, ਠੱਟਾ ਨਵਾਂ ਅਤੇ ਟਿੱਬਾ ਵਿਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਨਹਿਰੂ ਯੁਵਕ ਸੇਵਾਵਾਂ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨਾਂ ਨੇ ‘ਨਸ਼ਾ ਇਕ ਕੋਹੜ’ ਹੈ ਨੁੱਕੜ ਨਾਟਕ ਖੇਡਿਆ, ਜਿਸਨੂੰ ਜਨਤਾ ਨੇ ਬੇਹੱਦ ਪਸੰਦ ਕੀਤਾ। ਵੱਖ-ਵੱਖ ਪਿੰਡਾਂ ਵਿਚ ਕੱਢੀਆਂ ਰੈਲੀਆਂ ਮੌਕੇ ਨੌਜਵਾਨਾਂ ਪਾਸੋਂ ਲਿਖਤੀ ਪ੍ਰਣ ਵੀ ਲਿਆ ਗਿਆ ਕਿ ਜੀਵਨ ਵਿਚ ਕਦੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਗੁਰਦਿਆਲ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਸਪੋਰਟਸ ਕਲੱਬ, ਸੁਖਵਿੰਦਰ ਸਿੰਘ ਮੁੱਤੀ, ਜੋਗਾ ਸਿੰਘ, ਨਿਰਮਲ ਸਿੰਘ ਖਿੰਡਾ, ਸਾਧੂ ਸਿੰਘ ਸਰਪੰਚ ਨਵਾਂ ਠੱਟਾ, ਜੀਤ ਸਿੰਘ ਮੋਮੀ ਐਡਵੋਕੇਟ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਬਲਕਾਰ ਸਿੰਘ, ਇੰਦਰਜੀਤ ਸਿੰਘ, ਮਾਸਟਰ ਮਹਿੰਗਾ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ ਸਰਪੰਚ ਤੇ ਵੱਡੀ ਗਿਣਤੀ ਵਿਚ ਨੌਜਵਾਨ ਤੇ ਨਗਰ ਨਿਵਾਸੀ ਹਾਜ਼ਰ ਸਨ।

ਵਿਦਿਆਰਥੀ ਦੀ ਬਾਂਹ ਟੁੱਟਣ ਤੇ ਉਸ ਨੂੰ ਲਾਵਾਰਸਾਂ ਵਾਂਗ ਛੱਡਣ ਕਾਰਨ ਮਾਪਿਆਂ ‘ਚ ਰੋਸ

Image
 

ਬੀ. ਐਸ. ਟੀ. ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ ਵਿਚੋਂ ਬਾਜ਼ੀ ਮਾਰੀ

Image
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2011-12 ਦੇ ਐਲਾਨੇ ਦਸਵੀਂ ਦੇ ਨਤੀਜੇ ਵਿਚ ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਸੂਜੋਕਾਲੀਆ ਨੇ 1300 ਅੰਕਾਂ ਵਿਚੋਂ 1224 (94.15 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਕਪੂਰਥਲਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਅਕਸ਼ਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਠੱਟਾ ਨਵਾਂ ਨੇ 1218 (94 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਸਿਮਰਜੀਤ ਕੌਰ ਪੁੱਤਰੀ ਸੁਖਜੀਤ ਸਿੰਘ ਨੇ 82.08 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ‘ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਐਸ.ਟੀ. ਸਕੂਲ ਦੇ 37 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ, ਜਿਨ੍ਹਾਂ ਵਿਚੋਂ 5 ਵਿਦਿਆਰਥੀਆਂ 80 ਪ੍ਰਤੀਸ਼ਤ ਅਤੇ 22 ਵਿਦਿਆਰਥੀਆਂ 60 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ। ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਬੀ.ਐਸ.ਟੀ. ਦੇ ਚੇਅਰਮੈਨ ਸ: ਇਕਬਾਲ ਸਿੰਘ ਖੈੜਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਨਾਲ ਬੀ.ਐਸ.ਟੀ. ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਬੋਰਡ ਦੀ ਪ੍ਰੀਖਿਆ ਵਿਚ ਵੀ ਸ਼ਲਾਘਾ ਯੋਗ ਨਤੀਜਾ ਦਿੱਤਾ ਹੈ। ਉਨ੍ਹਾਂ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਤੇ ਸਮੂਹ ਸਟਾਫ਼ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸ਼ਾਨਦਾਰ ਨਤੀਜੇ ਦੀ ਪ੍ਰਸੰਸਾ ਕੀਤੀ।

ਮੈਟਿ੍ਕ ਪ੍ਰੀਖਿਆ 2012 ਦੇ ਨਤੀਜਿਆਂ ਵਿਚ ਬੀ.ਐਸ.ਟੀ ਸਕੂਲ ਸੂਜੋਕਾਲੀਆ ਦੇ ਵਿਦਿਆਰਥੀ ਜਿਲ੍ਹੇ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ

Image
ਮੈਟ੍ਰਿਕ ਪ੍ਰੀਖਿਆ 2012 ਦੇ ਨਤੀਜੇ ਦਾ ਐਲਾਨ ਹੁੰਦੇ ਸਾਰ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਸੂਜੋਕਾਲੀਆ ਵਿੱਚ ਸਥਿੱਤ ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਦੇ ਦੋ ਵਿਦਿਆਰਥੀ ਜਿਲ੍ਹੇ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੇ। ਲਵਪ੍ਰੀਤ ਕੌਰ ਸਪੁੱਤਰੀ ਗੁਰਮੀਤ ਸਿੰਘ ਵਾਸੀ ਪਿੰਡ ਸੂਜੋਕਾਲੀਆ ਨੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਪੰਜਾਬ ਵਿੱਚੋਂ 20ਵਾਂ ਸਥਾਨ ਅਤੇ ਅਰਸ਼ਦੀਪ ਕੌਰ ਸਪੁੱਤਰੀ ਸ. ਸੁਖਵਿੰਦਰ ਸਿੰਘ ਵਾਸੀ ਠੱਟਾ ਨਵਾਂ ਨੇ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਅਤੇ ਪੰਜਾਬ 26ਵਾਂ ਸਥਾਨ ਪ੍ਰਾਪਤ ਕੀਤਾ। ਲਵਪ੍ਰੀਤ ਕੌਰ ਭਵਿੱਖ ਵਿੱਚ ਡਾਕਟਰ ਅਤੇ ਅਰਸ਼ਦੀਪ ਕੌਰ ਇੰਜੀਨੀਅਰ ਬਣ ਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।

ਵਾਤਾਵਰਣ ਸਾਂਭਣ ਲਈ ਸੰਸਕਾਰਾਂ ਦੀ ਲੋੜ-ਊਧਮ ਸਿੰਘ ਦਰੀਏਵਾਲ

Image
 

ਅੱਖਾਂ ਦੀ ਸੰਭਾਲ ਲਈ ਸ਼ੂਗਰ ਅਤੇ ਬੀ ਪੀ ਨੂੰ ਕੰਟਰੋਲ ਕਰਨ ਜਰੂਰੀ-ਡਾ. ਥਿੰਦ

Image
 

ਵਾਤਾਵਰਣ ਸਾਂਭਣ ਹਿੱਤ ਬੂਲਪੁਰ ਚ ਕਲੱਬ ਨੇ ਲਗਾਏ ਪੌਦੇ

Image
 

ਸੰਤ ਬਾਬਾ ਬੀਰ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਪਿੰਡ ਬੂਲਪੁਰ ਦੀ ਟੀਮ ਨੇ ਸੂਜੋਕਾਲੀਆ ਦੀ ਟੀਮ ਨੂੰ ਹਰਾਇਆ

Image
ਸੰਤ ਬਾਬਾ ਬੀਰ ਸਿੰਘ ਦੀ ਯਾਦ ਵਿੱਚ ਸਲਾਨਾ ਕ੍ਰਿਕਟ ਟੂਰਨਾਮੈਂਟ ਗਰਾਮ ਪੰਚਾਇਤ ਬੂਲਪੁਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੁੱਲ੍ਹ 16 ਟੀਮਾਂ ਨੇ ਭਾਗ ਲਿਆ। 06 ਜੂਨ 2012 ਤੋਂ ਚੱਲੇ ਆ ਰਹੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਮਿਤੀ 09 ਜੂਨ 2012 ਨੂੰ ਪਿੰਡ ਬੂਲਪੁਰ ਅਤੇ ਸੂਜੋਕਾਲੀਆ ਦੀ ਟੀਮ ਵਿੱਚਕਾਰ ਹੋਇਆ। ਪਿੰਡ ਬੂਲਪੁਰ ਦੀ ਟੀਮ ਨੇ 7 ਵਿਕਟਾਂ ਗੁਆ ਕੇ 116 ਦੌੜਾਂ ਬਣਾਈਆਂ । ਸੂਜੋਕਾਲੀਆ ਦੀ ਟੀਮ ਸਾਰੇ ਖਿਡਾਰੀ ਆਊਟ ਕਰਵਾ ਕੇ ਸਿਰਫ ਨੇ 56 ਦੌੜਾਂ ਹੀ ਬਣਾ ਸਕੀ। ਮੈਨ ਆਫ ਦਾ ਮੈਚ ਪਿੰਡ ਬੂਲਪੁਰ ਦੀ ਟੀਮ ਦੇ ਹਰਪ੍ਰੀਤ ਸਿੰਘ ਮੁੱਤੀ ਨੂੰ ਮਿਲਿਆ। ਜੇਤੂ ਟੀਮ ਨੂੰ 4100 ਰੁ: ਅਤੇ ਰੰਨਰ ਅੱਪ ਟੀਮ ਨੂੰ 2100 ਰੁ: ਇਨਾਮ ਵਜੋਂ ਦਿੱਤੇ ਗਏ। ਇਨਾਮਾਂ ਦੀ ਵੰਡ ਗਰਾਮ ਪੰਚਾਇਤ ਬੂਲਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ। ਸੋਨੂੰ ਕਨੇਡਾ ਵੱਲੋਂ ਪਿੰਡ ਬੂਲਪੁਰ ਦੀ ਕ੍ਰਿਕਟ ਟੀਮ ਨੂੰ ਕਿੱਟਾਂ ਦਿੱਤੀਆ ਗਈਆ। ਕੁਮੈਂਟਰੀ ਦੀ ਸੇਵਾ ਹਰਵਿੰਦਰ ਸਿੰਘ ਗੋਰਾ ਅਤੇ ਕਰਮਬੀਰ ਸਿੰਘ ਧੰਜੂ ਵੱਲੋਂ ਕੀਤੀ ਗਈ। ਅੰਪਾਇਰ ਦੀ ਸੇਵਾ ਰਾਜਾ ਠੱਟਾ ਨਵਾਂ ਅਤੇ ਗੋਲਡੀ ਥੇਹ ਵਾਲਾ ਵੱਲੋਂ ਨਿਭਾਈ ਗਈ। ਸਕੋਰਰ ਦੀ ਸੇਵਾ ਇੰ: ਗੁਰਵਿੰਦਰ ਸਿੰਘ ਵੱਲੋਂ ਨਿਭਾਈ ਗਈ। ਪਿੰਡ ਦੇ ਸਰਪੰਚ ਸ. ਬਲਦੇਵ ਸਿੰਘ ਚੰਦੀ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ...

ਸੱਭਿਆਚਾਰਕ ਮੇਲੇ ਪੰਜਾਬੀਆਂ ਦੀ ਜਿੰਦ ਜਾਨ

Image
 

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਪਿੰਡ ਦੇ ਲਹਿੰਦੇ ਪਾਸੇ ਵੱਲ ਸਵਾਗਤੀ ਗੇਟ ਦੇ ਨਜੀਕਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਤਿੰਨ ਰੋਜਾ ਕ੍ਰਿਕਟ ਟੂਰਨਾਮੈਂਟ 6 ਤੋਂ

Image
 

ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਤੇ ਮੇਲਾ 7 ਜੂਨ ਨੂੰ

Image
 

ਸਕੂਲ ‘ਚ ਵਾਤਾਵਰਨ ਦਿਵਸ ਮਨਾਇਆ

ਅੱਜ ਸਰਕਾਰੀ ਹਾਈ ਸਕੂਲ ਬੜੇੂਵਾਲ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਸ, ਬਖ਼ਸ਼ੀ ਸਿੰਘ ਦੀ ਅਗਵਾਈ ਵਿਚ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਾਰੇ ਸਕੂਲ ਦੀ ਸਫ਼ਾਈ ਕੀਤੀ ਗਈ ਅਤੇ ਛੋਟੇ ਪੌਦਿਆਂ ਨੂੰ ਪਾਣੀ ਲਗਾਇਆ ਗਿਆ ਉਪਰੰਤ ਬੱਚਿਆਂ ਦੇ ਭਾਸ਼ਣ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ , ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਮੁਖੀ ਸ. ਬਖ਼ਸ਼ੀ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਰੁੱਖ ਵਾਤਾਵਰਨ ਨੂੰ ਸਾਫ਼ ਰੱਖਦੇ ਹਨ ਤੇ ਸਾਨੂੰ ਆਕਸੀਜਨ ਦਿੰਦੇ ਹਨ ਤੇ ਵਾਤਾਵਰਨ ਵਿਚ ਸੰਤੁਲਨ ਬਣਾਈ ਰੱਖਦੇ ਹਨ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਨੇ ਵਾਤਾਵਰਨ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਸਾਫ਼ ਵਾਤਾਵਰਨ ਹੀ ਸਾਡੀ ਚੰਗੀ ਸਿਹਤ ਦਾ ਰਾਜ ਹੋ ਸਕਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਈਏ। ਇਸ ਮੌਕੇ ਸਕੂਲ ਕਮੇਟੀ, ਪਸਵਕ ਕਮੇਟੀ , ਬੱਚਿਆਂ ਦੇ ਮਾਪੇ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Image
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਬੱਸ ਅੱਡੇ ਦੇ ਨਜ਼ਦੀਕ ਪਿੱਪਲ ਕੋਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 03 ਜੂਨ 2012 ਦਿਨ ਐਤਵਾਰ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਵਾਤਾਵਰਣ ਪ੍ਰਤੀ ਪ੍ਰੋਗਰਾਮ ਆਯੋਜਿਤ

Image
 

ਸੀ. ਐੱਚ. ਸੀ. ਟਿੱਬਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

ਮਾਨਯੋਗ ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ: ਨਰਿੰਦਰ ਸਿੰਘ ਤੇਜ਼ੀ ਐੱਸ. ਐੱਮ. ਓ. ਟਿੱਬਾ ਦੀ ਅਗਵਾਈ ਹੇਠ ਸੀ. ਐੱਚ. ਸੀ. ਟਿੱਬਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਜਿਸ ‘ਚ ਇਲਾਕੇ ਦੇ ਸਿਰ ਕੱਢ ਵਿਅਕਤੀ, ਪੰਚ ਸਰਪੰਚ, ਆਸ਼ਾ ਵਰਕਰਾਂ, ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆ ਡਾ: ਨਰਿੰਦਰ ਸਿੰਘ ਤੇਜ਼ੀ ਨੇ ਕਿਹਾ ਕਿ ਦੁਨੀਆ ‘ਚ ਹਰ ਸਾਲ ਸੱਠ ਲੱਖ ਲੋਕ ਤੰਬਾਕੂ ਦਾ ਸੇਵਨ ਕਰਕੇ ਮਰਦੇ ਹਨ। ਤੇ ਹੋਰ ਛੇ ਲੱਖ ਲੋਕ ਇਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਮਰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਕਾਫ਼ੀ ਤਰ੍ਹਾਂ ਦੇ ਨਸ਼ੇ ਪ੍ਰਚਲਿਤ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੰਬਾਕੂ ਦੇ ਸੇਵਨ ਤੋਂ ਪ੍ਰਹੇਜ਼ ਕਰਨ। ਇਸ ਮੌਕੇ ਬੋਲਦਿਆਂ ਸੀਨੀਅਰ ਡਾਕਟਰ ਗੁਰਦਿਆਲ ਸਿੰਘ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਹੇ ਹਨ। ਉਨ੍ਹਾਂ ਸਾਰੇ ਸਟਾਫ਼ ਨੂੰ ਨਸ਼ਿਆਂ ਵਿਰੁੱਧ ਲੜਨ ਲਈ ਰਲ ਕੇ ਹੰਭਲਾ ਮਾਰਨ ਲਈ ਕਿਹਾ ਤਾਂ ਜੋ ਇਕ ਨਰੋਇਆ ਸਮਾਜ ਸਿਰਜ ਸਕੀਏ। ਇਸ ਮੌਕੇ ਸੀਨੀਅਰ ਸਰਜਨ ਡਾ: ਵਿਜੈ ਕੁਮਾਰ, ਡਾ: ਸੰਦੀਪ ਧਵਨ, ਡਾ: ਸੁਖਵਿੰਦਰ ਕੌਰ, ਡਾ: ਰੇਸ਼ਮ ਸਿੰਘ ਹੋਮਿਓਪੈਥਿਕ ਡਾਕਟਰ, ਫਾਰਮਾਸਿਸਟ ਦਵਿੰਦਰ ਸਿੰਘ ਖ਼ਾਲਸਾ, ਐਸ.ਆਈ. ਚਰਨ ਸਿੰਘ, ਐਸ. ਆਈ. ਸ਼ਿੰਗਾਰਾ ਲਾਲ, ਸੁਸ਼ੀਲ ਕੁਮਾਰ, ਮੈਡਮ ਅਮਰਜੀਤ ਕੌਰ ਐੱਲ. ਐੱਚ. ਵੀ. ਹਾਜ਼ਰ ਸਨ।

ਕਿਸਾਨ ਵੱਲੋਂ 990 ਗ੍ਰਾਮ ਦੇ ਪਿਆਜ਼ ਦੀ ਪੈਦਾਵਾਰ

Image
ਅੱਜ ਕੱਲ੍ਹ ਜਿਥੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਆਪਣੀਆਂ ਸ਼ਬਜ਼ੀਆਂ ਪਾਲ ਰਹੇ ਹਨ, ਉਥੇ ਹੀ ਪਿੰਡ ਬੂਲਪੁਰ ਦੇ ਕਿਸਾਨ ਸ. ਰਣਜੀਤ ਸਿੰਘ ਥਿੰਦ ਸਪੁੱਤਰ ਸ. ਚਾਨਣ ਸਿੰਘ ਥਿੰਦ ਨੇ ਬਿਲਕੁਲ ਕੁਦਰਤੀ ਤਰੀਕੇ ਨਾਲ ਪਿਆਜਾਂ ਦੀ ਖੇਤੀ ਕੀਤੀ ਹੈ ਅਤੇ ਉਹਨਾਂ ਦੀ ਸਖਤ ਮਿਹਨਤ ਸਦਕਾ 990 ਗਰਾਮ ਦਾ ਪਿਆਜ਼ ਪੈਦਾ ਹੋਇਆ ਹੈ। । ਕਿਸਾਨ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਪਿਆਜ਼ਾਂ ਦੀ ਖੇਤੀ ਬਿਲਕੁਲ ਕੁਦਰਤੀ ਢੰਗ ਨਾਲ ਕੀਤੀ ਗਈ ਹੈ ਅਤੇ ਇਹਨਾਂ ਨੂੰ ਕੋਈ ਵੀ ਕੀਟਨਾਸ਼ਕ ਦਵਾਈ ਜਾਂ ਖਾਦ ਨਹੀਂ ਪਾਈ ਗਈ। ਸ. ਸਾਧੂ ਸਿੰਘ ਰਿਟਾਇਰਡ ਬੀ.ਪੀ.ਈ.ਓ. ਅਨੁਸਾਰ ਇਲਾਕੇ ਵਿੱਚ ਇਸ ਖਬਰ ਦੀ ਖੂਬ ਚਰਚਾ ਹੈ।