Posts

Showing posts from February, 2012

ਮੁਫਤ ਕਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ

Image
 

ਠੱਟਾ ਨਵਾਂ ਸਕੂਲ ‘ਚ ਏਡਜ਼ ਜਾਗਰੂਕਤਾ ਸਬੰਧੀ ਸਮਾਗਮ

ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਅਤੇ ਡੀ.ਪੀ.ਓ. ਸ਼ਾਮ ਲਾਲ ਸੈਣੀ ਦੀ ਨਿਰਦੇਸ਼ਾਂ ਹੇਠ ਗੁਰਸੇਵਕ ਸਿੰਘ ਪ੍ਰਧਾਨ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੂਲਪੁਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਐਚ.ਆਈ. ਵੀ ਸ਼ੁਕਰਾਣੂ ਅਤੇ ਏਡਜ਼ ਦੀ ਬਿਮਾਰੀ ਜਾਗਰੂਕਤਾ ਸਮਾਗਮ ਕੀਤਾ ਗਿਆ। ਸਮਾਗਮ ਦੀ ਮੁੱਖ ਪ੍ਰਬੰਧਕ ਮੈਡਮ ਜਸਬੀਰ ਕੌਰ ਐਨ. ਵਾਈ ਸੀ, ਬਲਾਕ ਇੰਚਾਰਜ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਏਡਜ ਲਾਇਨਜ਼ ਅਤੇ ਇਸ ਦਾ ਬਚਾਅ ਕੇਵਲ ਇਸ ਪਤੀ ਜਾਗਰੂਕਤਾ ਤੇ ਪਰਹੇਜ਼ ਹੈ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਜੋਸਨ ਨੇ ਏਡਜ਼ ਤੋਂ ਬਚਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਰਵੇਲ ਸਿੰਘ, ਉਪਕਾਰ ਸਿੰਘ, ਪ੍ਰਭਜੋਤ ਸਿੰਘ, ਗੁਰਸ਼ਰਨਜੀਤ ਸਿੰਘ, ਰਾਜਬੀਰ ਸਿੰਘ, ਸੰਦੀਪ ਸਿੰਘ ਯੂ.ਏ.ਈ., ਪਰਮਿੰਦਰ ਸਿੰਘ ਜੋਸਨ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵੀ ਹਾਜ਼ਰ ਸੀ।  ਤਸਵੀਰ

ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ

Image
 

8 ਫੁੱਟ ਲੰਬਾ ਬਤਾਊਂਆਂ ਦਾ ਪੌਦਾ

ਅੱਜ ਕੱਲ੍ਹ ਜਿਥੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਆਪਣੀਆਂ ਸ਼ਬਜ਼ੀਆਂ ਪਾਲ ਰਹੇ ਹਨ। ਉਥੇ ਹੀ ਪਿੰਡ ਬੂਲਪੁਰ ਦੇ ਕਿਸਾਨ ਮਨਜੀਤ ਸਿੰਘ ਧੰਜੂ ਦੀ ਬਗੀਚੀ ਵਿਚ ਇਕ ਬਤਾਉਆਂ ਦਾ ਪੌਦਾ ਜੋ ਕਿ ਕਰੀਬ ਸਾਲ ਪਹਿਲਾਂ ਲਗਾਇਆ ਸੀ ਤੇ ਜਿਸ ਨੂੰ ਆਰਗੈਨਿਕ ਤਰੀਕ ਨਾਲ ਪਾਲਿਆ। ਹੁਣ ਇਹ ਪੌਦਾ ਜਿਸ ਦੀ ਲੰਬਾਈ ਲਗਭਗ 8 ਫੁੱਟ ਦੇ ਕਰਬੀ ਹੈ ਤੇ ਇਸ ਨੂੰ 215 ਦੇ ਕਰੀਬ ਬਤਾਉ ਲੱਗੇ ਹੋਏ ਹਨ। ਕਿਸਾਨ ਮਨਜੀਤ ਸਿੰਘ ਧੰਜੂ ਨੇ ਦੱਸਿਆ ਕਿ ਉਕਤ ਪੌਦੇ ਨੂੰ ਮੈਂ ਪੂਰੇ ਆਰਗੈਨਿਕ ਢੰਗ ਨਾਲ ਪਾਲਿਆ ਹੈ ਅਤੇ ਇਸ ਨੂੰ ਕੋਈ ਵੀ ਕੀਟਨਾਸ਼ਕ ਦਵਾਈ ਜਾਂ ਖਾਦ ਨਹੀਂ ਪਾਈ। ਉਨ੍ਹਾਂ ਦੱਸਿਆ ਕਿ ਜਿਥੇ ਹੁਣ ਕੋਰੇ ਦੇ ਚਲਦੇ ਬਾਰਲੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਉਥੇ ਇਸ ਪੌਦੇ ਨੂੰ ਬੇਮੌਸਮੀ ਫ਼ਲ ਵੀ ਲਗਦਾ ਹੈ ਤੇ ਇਹ ਪੂਰਾ ਹਰਾ ਭਰਾ ਹੈ।  ਤਸਵੀਰ

ਬਾਣਾ, ਬਾਣੀ, ਦਸਤਾਰ ਮੁਕਾਬਲੇ ਦੇ ਜੇਤੂ ਬੱਚੇ ਸਨਮਾਨ ਚਿੰਨ੍ਹਾਂ ਨਾਲ।

Image
ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਪਾਰਕਲੀ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਜੁੜੀਆਂ। ਸਵੇਰ ਦੇ ਨਿਤਨੇਮ ਤੋਂ ਬਾਅਦ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਦੇ ਹਜ਼ੂਰੀ ਰਾਗੀ ਜਥੇ ਭਾਈ ਹਰਪ੍ਰੀਤ ਸਿੰਘ ਨੇ ਕੋਈ ਦੋ ਕੁ ਘੰਟੇ ਕੀਰਤਨ ਸਰਵਨ ਕਰਵਾਇਆ। ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿਧਾਂਤਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਵੱਲੋਂ ਬਾਣਾ, ਬਾਣੀ, ਦਸਤਾਰ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ‘ਤੇ ਜਨਰਲ ਸੈਕਟਰੀ ਜਸਬੀਰ ਸਿੰਘ ਥਿੰਦ ਨੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵਿਚ ਸਿੱਖੀ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਭਰਨ ਅਤੇ ਉਜਾਗਰ ਕਰਨ ਲਈ ਜ਼ਰੂਰੀ ਹੈ ਕਿ ਬਾਣਾ, ਬਾਣੀ, ਦਸਤਾਰ ਜਿਹੇ ਹੋਰ ਕੰਪੀਟੀਸ਼ਨ ਕਰਵਾਏ ਜਾਣ। ਇਸ ਮੌਕੇ ‘ਤੇ ਪ੍ਰਧਾਨ ਅਮਰਜੀਤ ਸਿੰਘ ਗਿਰਨ, ਬਲਵਿੰਦਰ ਸਿੰਘ ਚਾਹਲ, ਮਨਜੀਤ ਸਿੰਘ ਪੁਰੇਵਾਲ, ਜਸਪਾਲ ਸਿੰਘ, ਜਗਵੰਤ ਸਿੰਘ ਅਤੇ ਸਿਡਨੀ ਦੀਆਂ ਸੰਗਤਾਂ ਹਾਜ਼ਰ ਸਨ।

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆ

ਪਿੰਡ ਦੀ ਸਰਕਾਰੀ ਡਿਸਪੈਂਸਰੀ ਵਿੱਚ ਪੋਲੀਓ ਮੁਹਿੰਮ 2012 ਤਹਿਤ ਮਿਤੀ 19 ਫਰਵਰੀ 2012 ਦਿਨ ਐਤਵਾਰ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।

ਮੰਗੂਪੁਰ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸਰਕਾਰੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰਨ ਤੋਂ ਔਰਤਾਂ ਦੀ ਹੋਈ ਲੜ੍ਹਾਈ ਕਾਰਨ ਅੱਜ ਮੰਗੂਪੁਰ ਦੇ 24 ਸਾਲ ਨੌਜਵਾਨ ਗੁਰਜਿੰਦਰ ਸਿੰਘ ਵਿੱਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੂਤਰਾਂ ਦੱਸਿਆ ਕਿ ਬੀਤੇ ਕੱਲ੍ਹ ਟੂਟੀ ਤੋਂ ਪਾਣੀ ਭਰਨ ਤੋਂ ਬਲਵਿੰਦਰ ਸਿੰਘ ਸੂਰਮੇ ਦੀਆਂ ਔਰਤਾਂ ਅਤੇ ਜਗਦੀਸ਼ ਸਿੰਘ ਦੀਸ਼ੇ ਦੀਆਂ ਔਰਤਾਂ ਕਾਫ਼ੀ ਲੜਦੀਆਂ ਰਹੀਆਂ। ਅੱਜ ਜਦ ਸਵੇਰੇ 10 ਦੇ ਕਰੀਬ ਗੁਰਜਿੰਦਰ ਸਿੰਘ ਵਿੱਕੀ ਜੋ ਜਗਦੀਸ਼ ਸਿੰਘ ਦਾ ਵੱਡਾ ਲੜਕਾ ਹੈ, ਆਪਣੀ ਮਾਂ ਨੂੰ ਜੋ ਰਿਸ਼ਤੇਦਾਰ ਦੇ ਜਾ ਰਹੀ ਸੀ, ਨੂੰ ਮੰਗੂਪੁਰ ਬੱਸ ਸਟੈਂਡ ‘ਤੇ ਛੱਡ ਕੇ ਵਾਪਿਸ ਪਿੰਡ ਦੇ ਚੌਕ ਵਿਚ ਆਇਆ ਤਾਂ ਸੂਰਮਾ ਪਹਿਲਾ ਹੀ ਕ੍ਰਿਪਾਨ ਲੈ ਕੇ ਪਾਸੇ ‘ਤੇ ਤਾਕ ਵਿਚ ਖੜ੍ਹਾ ਸੀ। ਉਸ ਨੇ ਮੋਟਰਸਾਈਕਲ ‘ਤੇ ਚੜ੍ਹੇ ਹੀ ਵਿੱਕੀ ‘ਤੇ ਕ੍ਰਿਪਾਨ ਨਾਲ ਉਸ ਦੀ ਧੌਣ ਲਾਗੇ ਵਾਰ ਕੀਤਾ। ਗੁਰਜਿੰਦਰ ਸਿੰਘ ਮੋਟਰਸਾਈਕਲ ਛੱਡ ਕੇ ਘਰ ਨੂੰ ਭੱਜਾ, ਬੂਹਾ ਬੰਦ ਹੋਣ ਕਾਰਨ ਉਹ ਆਪਣੇ ਤਾਏ ਦੇ ਘਰ ਵੜ ਗਿਆ। ਬੂਹਾ ਬੰਦ ਕਰਨ ਹੀ ਲੱਗਾ ਸੀ ਕਿ ਸੂਰਮਾ ਭੱਜ ਕੇ ਬੂਹੇ ਕੋਲ ਪਹੁੰਚ ਗਿਆ। ਬੂਹਾ ਬੰਦ ਕਰਦੇ ਗੁਰਜਿੰਦਰ ਦੇ ਸੂਰਮੇ ਨੇ ਸਿੱਧੀ ਕ੍ਰਿਪਾਨ ਖੋਭੀ, ਜੋ ਉਸਦੇ ਖੱਬੇ ਪਾਸੇ ਦਿਲ ਵਿਚ ਵਿਚ ਖੁੱਭ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੂਰਮੇ ਨੂੰ ਸਮੇਤ ਕ੍ਰਿਪਾਨ ਕਾਬੂ ਕਰ ਲਿਆ। ਥਾਣਾ ਤਲਵੰਡੀ ਚੌਧਰੀਆਂ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਵਿੱਕੀ ਦੇ ਪਿਤਾ ਜਗਦੀਸ਼ ਸਿੰਘ ਮੰਗੂਪੁਰ ਦੇ ਬਿ...

ਸਰਕਾਰੀ ਸਕੂਲ ਵਿਚ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ

Image
 

ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਗੁਰਦੁਆਰਾ ਸ੍ਰੀ ਗੋਬਿੰਦਰਸਰ ਸਾਹਿਬ ਲਵੀਨੀਉ ਵਿਖੇ ਵਿਸ਼ੇਸ਼ ਸਨਮਾਨ

ਇੰਨ੍ਹੀ ਦਿਨੀਂ ਆਪਣੇ ਯੂਰਪ ਦੌਰੇ ‘ਤੇ ਪੁੱਜੇ ਹੋਏ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਭਾਈ ਸੁਖਵਿੰਦਰ ਸਿੰਘ ਨਵਾਂ ਠੱਟਾ ਅਤੇ ਭਾਈ ਸਤਨਾਮ ਸਿੰਘ ਸੰਧੂ ਦਾ ਗੁਰਦੁਆਰਾ ਸ੍ਰੀ ਗੋਬਿੰਦਰਸਰ ਸਾਹਿਬ ਲਵੀਨੀਉ ਦੇ ਮੁੱਖ ਸੇਵਾਦਾਰ ਭਾਈ ਅਜੀਤ ਸਿੰਘ ਮਹਿਤਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਮੌਕੇ ਬੋਲਦੇ ਹੋਏ ਅਜੀਤ ਸਿੰਘ ਮਹਿਤਪੁਰੀ ਨੇ ਕਿਹਾ ਕਿ, ਕਵੀਸ਼ਰੀ ਸਾਨੂੰ ਸਾਡੇ ਪੁਰਸ਼ਾਂ ਅਤੇ ਵਿਰਾਸਤ ਵਿਚੋਂ ਮਿਲੀ ਅਣਮੁੱਲੀ ਦਾਤ ਹੈ ਅਤੇ ਕਵੀਸ਼ਰੀ ਅਤੇ ਇਸ ਨੂੰ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਕਵੀਸ਼ਰਾਂ ਦਾ ਸਨਮਾਨ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ, ਕਵੀਸ਼ਰਾਂ ਸਦਕੇ ਅਸੀਂ ਪ੍ਰਦੇਸਾਂ ਵਿਚ ਬੈਠੇ ਵੀ ਆਪਣੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਵਿਰਸੇ ਅਤੇ ਸੱਭਿਆਰਚਾਰ ਨਾਲ ਜੋੜ ਸਕਦੇ ਹਾਂ। ਆਪਣੇ ਸਨਮਾਨ ਮੌਕੇ ਬੋਲਦੇ ਹੋਏ ਉੱਘੇ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਨੇ ਕਿਹਾ, ਬੇਸ਼ੱਕ ਅੱਜ ਦੇ ਸਮੇਂ ਵਿਚ ਤਰ੍ਹਾਂ ਤਰ੍ਹਾਂ ਦੇ ਸਾਜ ਆ ਚੁੱਕੇ ਹਨ, ਜਿਨਾਂ ਦੇ ਸਹਾਰੇ ਬੜੇ ਅਰਾਮ ਨਾਲ ਗਾਇਆ ਜਾ ਸਕਦਾ ਹੈ ਪਰ ਬਲਹਾਰੇ ਜਾਂਦੇ ਹਾਂ ਉਨ੍ਹਾਂ ਗੁਰ ਸਿੱਖ ਸੰਗਤਾਂ ਦੇ ਜਿਹੜੀਆਂ ਅੱਜ ਵੀ ਕਵੀਸ਼ਰਾਂ ਨੂੰ ਉਨੇਂ ਹੀ ਪਿਆਰ ਅਤੇ ਸਤਿਕਾਰ ਨਾਲ ਸੁਣਦੀਆਂ ਹਨ ਜਿਨਾਂ ਕਿ ਸਾਲਾਂ ਪਹਿਲਾਂ ਸੁਣਦੀਆਂ ਸਨ। ਇਸ ਮੌਕੇ ਸੰਗਤਾਂ ਦੇ ਸਨਮੁੱਖ ਹੁੰਦੇ ਹੋਏ ਕੁਲਵੰਤ...

ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕਾ ਲੰਗਰ ਅਤੱਟ ਵਰਤਿਆ।

ਹੈੱਡ ਟੀਚਰ ਕੁਲਵਿੰਦਰ ਕੌਰ ਦੀ ਸੇਵਾ ਮੁਕਤੀ ‘ਤੇ ਸਨਮਾਨ ਸਮਾਗਮ

ਸਰਕਾਰੀ ਪ੍ਰਾਇਮਰੀ ਸਕੂਲ ਦੰਦੂਪੁਰ ਦੀ ਹੈੱਡਟੀਚਰ ਸ੍ਰੀਮਤੀ ਕੁਲਵਿੰਦਰ ਕੌਰ ਜੋ 35 ਵਰ੍ਹੇ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ, ਦੇ ਸਨਮਾਨ ਵਿਚ ਪ੍ਰਭਾਵਸ਼ਾਲੀ ਸਮਾਗਮ ਸਥਾਨਕ ਪ੍ਰਦੀਪ ਪੈਲੇਸ ਵਿਖੇ ਕਰਵਾਇਆ ਗਿਆ। ਇਸ ਮੌਕੇ ਉੱਚੇਚੇ ਤੌਰ ‘ਤੇ ਪੁੱਜੇ ਬੀ.ਈ.ਓ ਸ: ਸੁਖਦੇਵ ਸਿੰਘ ਔਜਲਾ ਨੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦਾ ਦਰਜਾ ਦਿੱਤਾ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਵੱਲੋਂ ਨਿਭਾਈ ਗਈ ਸ਼ਾਨਦਾਰ ਸੇਵਾ ਦੀ ਸ਼ਲਾਘਾ ਕੀਤੀ। ਸ੍ਰੀਮਤੀ ਕੁਲਵਿੰਦਰ ਕੌਰ ਦੇ ਪਤੀ ਸੇਵਾ ਮੁਕਤ ਬੀ.ਈ.ਓ ਸਾਧੂ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ, ਮਨਪ੍ਰੀਤ ਕੌਰ, ਦਿਲਬੀਰ ਸਿੰਘ ਬਿਧੀਪੁਰ, ਅਮਰਜੀਤ ਕੌਰ ਡਡਵਿੰਡੀ, ਅਮਰਜੀਤ ਰਾਮ, ਸ੍ਰੀਮਤੀ ਪ੍ਰਵੀਨ ਬੱਤਾ ਮੇਵਾ ਸਿੰਘ ਵਾਲਾ, ਸ੍ਰੀਮਤੀ ਗੁਲਜਿੰਦਰ ਕੌਰ ਠੱਟਾ ਨਵਾਂ, ਬਲਬੀਰ ਸਿੰਘ ਕਾਲਰੂ, ਬਲਦੇਵ ਸਿੰਘ ਤਾਸ਼ਪੁਰ, ਕਰਨੈਲ ਸਿੰਘ ਟਿੱਬਾ,ਹਰਮਿੰਦਰ ਸਿੰਘ, ਵਿਸ਼ਵ ਦੀਪਕ ਕਾਲੀਆ, ਗੁਰਦੇਵ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ, ਰਾਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਇਸ ਮੌਕੇ ਬੀ.ਈ.ਓ ਸ: ਸੁਖਦੇਵ ਸਿੰਘ ਔਜਲਾ ਅਤੇ ਸਕੂਲ ਦੇ ਸਟਾਫ਼ ਵੱਲੋਂ ਸ੍ਰੀਮਤੀ ਕੁਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।