Posts

Showing posts from January, 2012

ਸ਼ਹੀਦ ਊਧਮ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਰੋਮ ਇਕਾਈ ਦਾ ਗਠਨ

ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਆਪਣੀਆਂ ਗਤੀਵਿਧੀਆਂ ਨਿਰੰਤਰ ਜਾਰੀ ਰੱਖਦਿਆਂ ਇਟਲੀ ਦੀ ਰਾਜਧਾਨੀ ਰੋਮ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ। ਸੁਖਜਿੰਦਰ ਸਿੰਘ ਕਾਲਰ ਅਤੇ ਤਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਉਲੀਕੇ ਗਏ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਕਲੱਬ ਦੇ ਚੇਅਰਮੈਨ ਸ: ਜਸਬੀਰ ਸਿੰਘ ਦੁਰਗਾਪੁਰ ਅਤੇ ਸ: ਜਗਮੀਤ ਸਿੰਘ ਦੁਰਗਾਪੁਰ ਨੇ ਰੋਮ ਇਕਾਈ ਦਾ ਗਠਨ ਕੀਤਾ ਅਤੇ ਨਵੇਂ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ ਕਰਦੇ ਹੋਏ ਸ: ਧਰਮਿੰਦਰ ਸਿੰਘ ਸੋਨੂੰ ਨੂੰ ਰੋਮ ਇਕਾਈ ਦਾ ਪ੍ਰਧਾਨ ਥਾਪਿਆ ਅਤੇ ਜ਼ਿਲ੍ਹੇ ਨਾਲ ਸੰਬੰਧਿਤ ਆਗੂਆਂ ਦੀ ਚੋਣ ਸਬੰਧੀ ਸਾਰੇ ਅਧਿਕਾਰ ਵੀ ਉਨ੍ਹਾਂ ਨੂੰ ਦਿੱਤੇ ਗਏ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸ: ਕੁਲਵੰਤ ਸਿੰਘ ਗਿੱਲ, ਸ: ਗੁਰਪ੍ਰੀਤ ਸਿੰਘ ਸੈਣੀ, ਸਰਬਜੀਤ ਸਿੰਘ, ਸ: ਤਾਰਾ ਸਿੰਘ ਗੁਜਰਾਂਵਾਲ ਸਹਾਇਕ ਸਕੱਤਰ, ਕੁਲਦੀਪ ਸਿੰਘ, ਸ: ਸੰਤੋਖ ਸਿੰਘ ਲਵੀਨੀਓ, ਬਲਕਾਰ ਸਿੰਘ ਪੰਡੋਰੀ, ਸਤਨਾਮ ਸਿੰਘ, ਕਮਲਜੀਤ ਸਿੰਘ ਗਿੱਦੜਪਿੰਡੀ, ਜੱਸਾ ਸੰਗਰੂਰ, ਕੁਲਵੰਤ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਕੁਲਵੰਤ ਸਿੰਘ ਭਾਣੋਲੰਗਾ, ਗੁਰਮੇਲ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ: ਬਲਵਿੰਦਰ ਸਿੰਘ ਬਿੰਦਾ, ਸ: ਬਲਜਿੰਦਰ ਸਿੰਘ ਸਹੋਤਾ ਅਤੇ ਗਗਨਦੀਪ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਨੌਜਵਾਨ ਮੌਜੂਦ ਸਨ।

ਵਿਧਾਨ ਸਭਾ ਚੋਣਾਂ ਅਮਨ ਅਮਾਨ ਨਾਲ ਸੰਪੰਨ

ਪਿੰਡ ਵਿੱਚ ਵਿਧਾਨ ਸਭਾ ਚੋਣਾਂ ਮਿਤੀ 30 ਜਨਵਰੀ-2012 ਦਿਨ ਸੋਮਵਾਰ ਨੂੰ ਬੜੇ ਅਮਨ-ਅਮਾਨ ਨਾਲ ਸੰਪੰਨ ਹੋਈਆਂ। ਇਹ ਚੋਣਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈਆਂ ਜਿਸ ਵਿੱਚ ਠੱਟਾ ਨਵਾਂ, ਠੱਟਾ ਪੁਰਾਣਾ ਅਤੇ ਦਰੀਏਵਾਲ ਦੇ ਵੋਟਰਾਂ ਨੇ ਬੜੇ ਚਾਅ ਨਾਲ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਸਾਰੇ ਪਾਰਟੀ ਵਰਕਰਾਂ ਨੇ ਬੜੀ ਤਨਦੇਹੀ ਨਾਲ ਅਤੇ ਬਿਨਾਂ ਕਿਸੇ ਵੈਰ-ਵਿਰੋਧ ਦੇ ਕੰਮ ਕੀਤਾ। ਕੁੱਲ੍ਹ 2250 ਵੋਟਾਂ ਵਿੱਚੋਂ 1813 ਵੋਟ ਪੋਲ ਹੋਈ, ਅਤੇ ਵੋਟ ਕਾਸਟਿੰਗ ਪ੍ਰਤੀਸ਼ਤ 80.57 ਰਹੀ। ਜਿਸ ਵਿਚ ਠੱਟਾ ਨਵਾਂ-1492 ਵਿਚੇਂ 1182, ਠੱਟਾ ਪੁਰਾਣਾ ਅਤੇ ਦਰੀਏਵਾਲ-758 ਵਿਚੋਂ 631, ਸਾਬੂਵਾਲ ਅਤੇ ਟੋਡਰਵਾਲ-844 ਵਿਚੋਂ 675, ਦੰਦੂਪੁਰ ਅਤੇ ਕਾਲੂਭਾਟੀਆ-1107 ਵਿਚੋਂ 910, ਬੂਲਪੁਰ-964 ਵਿਚੋਂ 754, ਸੈਦਪੁਰ-977 ਵਿਚੋਂ 777 ਵੋਟਾਂ ਪੋਲ ਹੋਈਆਂ।

ਪੰਜਾਬ ਨਿਰਮਾਣ ਮਜਦੂਰ ਯੁਨੀਅਨ ਦੀ ਅਹਿਮ ਮੀਟਿੰਗ

ਪਿੰਡ ਠੱਟਾ ਪੁਰਾਣਾ ਵਿਚ ਪੰਜਾਬ ਨਿਰਮਾਣ ਮਜਦੂਰ ਯੁਨੀਅਨ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਮਜਦੂਰਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਗਿਆ । ਇਸ ਮੀਟਿੰਗ ਵਿਚ ਯੁਨੀਅਨ ਦੇ ਸੂਬਾ ਮੀਤ ਪ੍ਰਧਾਨ ਕਾ. ਬਲਦੇਵ ਸਿੰਘ, ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਸਰਵਣ ਸਿੰਘ ਨੇ ਸੰਬੋਧਨ ਕੀਤਾ।

ਅਕਾਲ ਚਲਾਣਾ ਸ. ਜਤਿੰਦਰ ਸਿੰਘ ਲਾਟੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਜਤਿੰਦਰ ਸਿੰਘ ਲਾਟੀ ਸਪੁ਼ਤਰ ਸ. ਕਰਤਾਰ ਸਿੰਘ ਪਟਵਾਰੀ , ਮਿਤੀ 21.01.2012 ਦਿਨ ਸ਼ਨੀਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਬਲਵਿੰਦਰ ਸਿੰਘ ਭਿੰਦਾ ਸ਼ਹੀਦ ਊਧਮ ਸਿੰਘ ਕਲੱਬ ਇਟਲੀ ਦੀ ਲਤੀਨਾ ਇਕਾਈ ਦੇ ਪ੍ਰਧਾਨ ਨਿਯੁਕਤ

ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਜ਼ਿਲ੍ਹਾ ਪੱਧਰ ‘ਤੇ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਲਈ ਕਲੱਬ ਨੂੰ ਵੱਡੇ ਪੱਧਰ ‘ਤੇ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਦਿਨੀਂ ਕਲੱਬ ਦੇ ਮੁੱਖ ਆਗੂਆਂ ਸ: ਜਸਬੀਰ ਸਿੰਘ ਡੋਗਰਾਂਵਾਲਾ ਚੇਅਰਮੈਨ ਅਤੇ ਪ੍ਰਧਾਨ ਸ: ਜਗਮੀਤ ਸਿੰਘ ਦੁਰਗਾਪੁਰ ਦੀ ਮੌਜੂਦਗੀ ਵਿਚ ਪੰਜਾਬੀਆਂ ਨੂੰ ਭਰਮਾਰ ਕਰਕੇ ਜਾਣੀ ਜਾਂਦੀ ਲਾਸੀਓ ਸਟੇਟ ਦੇ ਜ਼ਿਲ੍ਹਾ ਲਤੀਨਾ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿਚ ਬਲਵਿੰਦਰ ਸਿੰਘ ਨਵਾਂ ਠੱਟਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜ਼ਿਲ੍ਹੇ ਨਾਲ ਸੰਬੰਧਿਤ ਆਗੂਆਂ ਦੀ ਚੋਣ ਕਮੇਟੀ ਦੇ ਸਾਰੇ ਅਧਿਕਾਰ ਵੀ ਉਨ੍ਹਾਂ ਨੂੰ ਦੇ ਦਿੱਤਾ ਗਏ। ਇਸ ਮੌਕੇ ਰੋਮ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਸੁਖਜਿੰਦਰ ਸਿੰਘ ਕਾਲਰੂ, ਧਰਮਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਤਜਿੰਦਰ ਸਿੰਘ ਬਾਜਵਾ ਮੀਤ ਪ੍ਰਧਾਨ, ਸ: ਕੁਲਵੰਤ ਸਿੰਘ ਮਹਿਤਪੁਰ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਸੈਣੀ, ਸ: ਤਾਰਾ ਸਿੰਘ ਸੰਯੁਕਤ ਸਕੱਤਰ ਆਦਿ ਪ੍ਰਮੁੱਖ ਤੌਰ ‘ਤੇ ਹਾਜ਼ਰ ਸਨ।

ਮੇਲਾ ਮਾਘੀ

ਚਾਲੀ ਮੁਕਤਿਆਂ ਦੀ ਯਾਦ ਵਿੱਚ, ਮੇਲਾ ਮਾਘੀ, ਇਤਿਹਾਸਕ ਨਗਰ ਠੱਟਾ ਨਵਾਂ ਵਿਖੇ, 14 ਜਨਵਰੀ 2012, ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭੋਗ ਉਪਰੰਤ ਸਵੇਰੇ 11:30 ਵਜੇ ਤੋਂ ਸ਼ਾਮ 5:00 ਵਜੇ ਤੱਕ ਦੀਵਾਨ ਸੱਜਿਆ, ਜਿਸ ਵਿੱਚ ਗਿਆਨੀ ਤਰਲੋਚਨ ਸਿੰਘ ਭੁਮੱਦੀ , ਗਿਆਨੀ ਮੰਗਲ ਸਿੰਘ ਮਹਿਰਮ ਦੇ ਢਾਡੀ ਜਥੇ ਨੇ ਗੁਰੂ ਜੱਸ ਗਾਇਨ ਕੀਤਾ। ਜੋੜਿਆਂ ਅਤੇ ਸਕੂਟਰ-ਸਾਈਕਲਾਂ ਦੀ ਸੇਵਾ ਪਿੰਡ ਦੇ ਨੌਜਵਾਨਾਂ ਅਤੇ ਸਟੇਜ ਸੈਕਟਰੀ ਦੀ ਸੇਵਾ ਸ. ਇੰਦਰਜੀਤ ਸਿੰਘ ਬਜਾਜ ਨੇ ਕੀਤੀ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ ਕੀਤੀ ਗਈ। ਮੇਲੇ ਦੀਆਂ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।

ਲੋਹੜੀ ਦਾ ਤਿਉਹਾਰ

ਪਿੰਡ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨੌਜਵਾਨ ਮੁੰਡਿਆਂ ਵੱਲੋਂ ਡੀ.ਜੇ. ਲਗਾ ਕੇ, ਅਤੇ ਨੌਜਵਾਨ ਕੁੜੀਆਂ ਵੱਲੋਂ ਜਾਗੋ ਕੱਢ ਕੇ ਲੋਹੜੀ ਮੰਗੀ ਗਈ। ਤਸਵੀਰਾਂ

ਸਿਡਨੀ ਵਿਚ ਚਲਦੇ ਗੁਰੂ ਨਾਨਕ ਪੰਜਾਬੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ।

Image
ਸਿਡਨੀ ਵਿਚ ਚਲਦੇ ਗੁਰੂ ਨਾਨਕ ਪੰਜਾਬੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਪਿਛਲੇ ਦਿਨੀਂ ਕੀਤਾ ਗਿਆ। ਇਸ ਸਮਾਰੋਹ ਵਿਚ ਕੋਈ 150 ਦੇ ਕਰੀਬ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਗੁਰਬਾਣੀ ਅਤੇ ਪੰਜਾਬੀ ਉਚਾਰਨ ਮੁਕਾਬਲੇ ਵਿਚ ਪਹਿਲੇ ਸਥਾਨਾਂ ‘ਤੇ ਰਹਿਣ ‘ਤੇ ਪੁਰਸਕਾਰ ਦਿੱਤੇ ਗਏ। ਇਸ ਸਕੂਲ ਦੇ ਅਧਿਆਪਕਾਂ ਨੇ ਜਿਥੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਿਆ ਹੈ, ਉਥੇ ਗੁਰਮਤਿ ਪ੍ਰਤੀ ਵੀ ਪੂਰੀ ਜਾਣਕਾਰੀ ਦਿੱਤੀ ਹੈ। ਜਨਰਲ ਸਕੱਤਰ ਜਸਬੀਰ ਸਿੰਘ ਥਿੰਦ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਸਕੂਲ ਦੇ ਬੱਚੇ ਵਿਦੇਸ਼ਾਂ ਵਿਚ ਵਸਦੇ ਹੋਰ ਪੰਜਾਬੀ ਬੱਚਿਆਂ ਲਈ ਮਾਰਗ ਦਰਸ਼ਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਅਸੀਂ ਆਪਣੇ ਬੱਚਿਆਂ ਨੂੰ ਅਜਿਹੀਆਂ ਸੰਸਥਾਵਾਂ ਅਤੇ ਸਕੂਲਾਂ ਨਾਲ ਜੋੜੀਏ। ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਅਤੇ ਸਨਮਾਨ ਚਿੰਨ੍ਹ ਦੇਣ ਲਈ ਪ੍ਰਧਾਨ ਅਮਰਜੀਤ ਸਿੰਘ ਗਿਰਨ, ਬਲਵਿੰ ਦਰ ਸਿੰਘ ਚਾਹਲ, ਡਾਕਟਰ ਸੁਰਿੰਦਰ ਸਿੰਘ, ਮਨਜੀਤ ਸਿੰਘ ਪੁਰੇਵਾਲ, ਭੁਪਿੰਦਰ ਸਿੰਘ, ਦਲਜੀਤ ਸਿੰਘ ਬੱਲ, ਲਾਭ ਸਿੰਘ ਕੂਨਰ ਆਦਿ ਹਾਜ਼ਰ ਸਨ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ, ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਨਗਰ ਨਿਵਾਸੀਆਂ ਦੇ ਉੱਦਮ ਸਦਕਾ, ਨਗਰ ਕੀਰਤਨ ਚੱਲ ਕਰ ਕੇ ਪੁਰਾਣਾ ਠੱਟਾ, ਨਵਾਂ ਠੱਟਾ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਟਰੈਕਟਰ ਟਰਾਲੀਆਂ, ਸਕੂਟਰ, ਮੋਟਰ ਸਾਈਕਲ, ਪੈਦਲ ਚੱਲ ਕਰਕੇ ਹਾਜ਼ਰੀ ਲਗਵਾਈ।  ਤਸਵੀਰਾਂ

ਅਕਾਲ ਚਲਾਣਾ ਸ਼੍ਰੀਮਤੀ ਬਚਨ ਕੌਰ ਝੰਡ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਬਚਨ ਕੌਰ ਪਤਨੀ ਸ. ਕਰਤਾਰ ਸਿੰਘ ਝੰਡ, ਮਿਤੀ 02.01.2012 ਦਿਨ ਸੋਮਵਾਰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਸ਼੍ਰੀਮਤੀ ਦਲੀਪ ਕੌਰ ਮੇਮੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਦਲੀਪ ਕੌਰ ਪਤਨੀ ਸਵ. ਸ. ਕੇਵਲ ਸਿੰਘ ਮੋਮੀ, ਮਿਤੀ 02.01.2012 ਦਿਨ ਸੋਮਵਾਰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।