Posts

Showing posts from December, 2011

ਗੁਰਪੁਰਬ ਸਬੰਧੀ ਸਮਾਗਮ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 2 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਰਣਬੀਰ ਸਿੰਘ ਕਥਾਵਾਚਕ ਅਤੇ ਭਾਈ ਵਰਿੰਦਰ ਸਿੰਘ ਵਾਰਸ ਦੇ ਢਾਡੀ ਜਥੇ ਨੇ ਆਈਆਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।  ਤਸਵੀਰਾਂ

ਪੰਜਵੀਂ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ, ਮਿਤੀ 31-ਦਸੰਬਰ-2011, ਦਿਨ ਸ਼ਨੀਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਤਰਖਾਣਾਂ, ਮੋਮੀਆਂ, ਮਾਸਟਰ ਮਹਿੰਗਾ ਸਿੰਘ ਮੋਮੀ, ਚੁੱਪਾਂ, ਮੋਮੀਆਂ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਾੜਿ੍ਆਂ, ਮਿਸਤਰੀ ਸੌਂਦ ਪਰਿਵਾਰ, ਬਾਵੀ ਕੇ ਦੇ ਘਰਾਂ ਤੋਂ ਹੁੰਦੀ ਹੋਈ ਗੁਰਦੁਆਰਾ ਦਮਦਮਾ ਸਾਹਿਬ ਅਤੇ ਫਿਰ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਗੁਰਦੁਆਰਾ ਸਾਹਿਬ ਵਿਖੇ ਗੁਰਪੁਰਬ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਚੌਥੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ, ਮਿਤੀ 30-ਦਸੰਬਰ-2011, ਦਿਨ ਸ਼ੁੱਕਰਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਚੂਹਲਿਆਂ, ਚੀਨੀਆਂ, ਬਾਲੂਆਂ, ਇੰਦਰਜੀਤ ਸਿੰਘ ਬਜਾਜ, ਮੋਮੀਆਂ, ਛੀਂਬਿਆਂ ਦੇ ਪਰਿਵਾਰ ਵਾਲੀ ਗਲੀ, ਖੜਕ ਸਿੰਘ ਕਿਆਂ ਦੀ ਗਲੀ, ਭੈਲਾਂ ਦੇ ਘਰਾਂ, ਗਿਆਨੀ ਹਰਬਚਨ ਸਿੰਘ ਸਾਬਕਾ ਤਹਿਸੀਲਦਾਰ, ਬੁੜਿਆਂ ਦੇ ਘਰਾਂ ਤੋਂ ਹੁੰਦੀ ਹੋਈ ਬਜ਼ਾਰ ਵਿੱਚ ਦੀ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਤੀਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ, ਮਿਤੀ 29-ਦਸੰਬਰ-2011, ਦਿਨ ਵੀਰਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਗੀਹਨਿਆਂ, ਸੱਪਾਂ, ਮੂਦਿਆਂ, ਖੋਜਿਆਂ, ਨੰਬਰਦਾਰਾਂ, ਨਫੇ ਕਿਆਂ, ਚੀਨੀਆਂ, ਅਮਲੀਆਂ, ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਦੂਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ, ਮਿਤੀ 28-ਦਸੰਬਰ-2011, ਦਿਨ ਬੁੱਧਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮਿਸਤਰੀ ਸਵਰਨ ਸਿੰਘ , ਮਾਸਟਰ ਮਹਿੰਗਾ ਸਿੰਘ ਮੋਮੀ, ਗੁਰਦੀਪ ਸਿੰਘ ਚੁੱਪ, ਮੇਹਰ ਸਿੰਘ ਚੁੱਪ, ਨਛੱਤਰ ਸਿੰਘ ਮੋਮੀ, ਬਖਸ਼ੀਸ਼ ਸਿੰਘ ਮੋਮੀ, ਦਰਸ਼ਨ ਸਿੰਘ ਸਾਬਕਾ ਸਰਪੰਚ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਹੁੰਦੀ ਹੋਈ, ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਪਹਿਲੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ, ਮਿਤੀ 27-ਦਸੰਬਰ-2011, ਦਿਨ ਮੰਗਲਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਦਰਸ਼ਨ ਸਿੰਘ ਚੱਕੀ ਵਾਲਿਆਂ, ਚੇਲਿਆਂ, ਚੀਨੀਆਂ, ਪਿਆਰੇ ਕਿਆਂ ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਹੁੰਦੀ ਹੋਈ, ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਸ਼ਹੀਦ ਉਧਮ ਸਿੰਘ ਦਾ 112ਵਾਂ ਜਨਮ ਦਿਹਾੜਾ ਮਨਾਇਆ ਗਿਆ

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਉਧਮ ਸਿੰਘ ਦਾ 112ਵਾਂ ਜਨਮ ਦਿਹਾੜਾ, ਗਰਾਮ ਪੰਚਾਇਤ, ਨਗਰ ਨਿਵਾਸੀਆਂ, ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਅੰਮਿ੍ਤ ਵੇਲੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸ਼ਹੀਦ ਉਧਮ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸਮਾਗਮ ਲਈ ਸ. ਹਰਜਿੰਦਰ ਸਿੰਘ ਬਾਵੀ ਕੇ ਠੱਟਾ ਨਵਾਂ, ਸ. ਸੁੱਖਾ ਸਿੰਘ ਮੁੱਤੀ, ਸ. ਸੁਖਜਿੰਦਰ ਸਿੰਘ ਇਟਲੀ, ਸ. ਰਾਜਵਿੰਦਰ ਸਿੰਘ ਯੂ.ਕੇ., ਸ. ਪਰਮਜੀਤ ਸਿੰਘ ਮੁੱਤੀ ਯੂ.ਕੇ., ਸ. ਮਲਕੀਤ ਸਿੰਘ ਡਰਾਈਵਰ, ਸ. ਸੁਰਿੰਦਰ ਸਿੰਘ ਗਰੀਸ, ਸ. ਜਤਿੰਦਰ ਸਿੰਘ ਕਾਕਾ, ਸ. ਸੁਖਦੇਵ ਸਿੰਘ ਸੋਢੀ, ਸ. ਬਲਦੇਵ ਸਿੰਘ ਯੂ.ਐਸ.ਏ., ਸ. ਨਿਰਮਲ ਸਿੰਘ ਯੂ.ਐਸ.ਏ., ਸ. ਹਰਭਜਨ ਸਿੰਘ ਯੂ.ਐਸ.ਏ., ਸ. ਕੁਲਵੰਤ ਸਿੰਘ ਯੂ.ਐਸ.ਏ., ਸ. ਬਲਵਿੰਦਰ ਸਿੰਘ ਯੂ.ਐਸ.ਏ. ਅਤੇ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ ਦੇ ਸਮੂਹ ਮੈਂਬਰਾਂ ਨੇ ਮਾਇਕ ਸਹਾਇਤਾ ਕੀਤੀ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ।  ਸਮਾਗਮ ਦੀਆਂ ਤਸਵੀਰਾਂ

ਅਕਾਲ ਚਲਾਣਾ ਸ. ਹਰਮਿੰਦਰ ਸਿੰਘ ਟੀਂਡਾ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਹਰਮਿੰਦਰ ਸਿੰਘ ਟੀਂਡਾ ਸਪੁੱਤਰ ਸ. ਮੋਹਨ ਸਿੰਘ ਪਨਾਹਗੀਰ, ਮਿਤੀ 13.12.2011 ਦਿਨ ਮੰਗਲਵਾਰ, ਅਜਮਾਨ ਦੁਬਈ ਵਿਖੇ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਸ੍ਰੀਮਤੀ ਸੰਤ ਕੌਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਸੰਤ ਕੌਰ ਮਾਤਾ ਸ. ਸੁੱਚਾ ਸਿੰਘ ਅੰਨੂ, ਮਿਤੀ 12.12.2011 ਦਿਨ ਸੋਮਵਾਰ, ਸ਼ਾਮ 7 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਸਕੂਲ ਵਿੱਚ ਲਗਾਇਆ ਆਰ ਓ ਸਿਸਟਮ

Image
 

ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ ਫਰਾਂਸ ‘ਚ

ਅੱਜਕੱਲ੍ਹ ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ ਆਪਣੇ ਸਾਥੀਆਂ ਭਾਈ ਸੁਖਵਿੰਦਰ ਸਿੰਘ ਮੋਮੀ ਅਤੇ ਭਾਈ ਸਤਨਾਮ ਸਿੰਘ ਸੰਧੂ ਸਮੇਤ ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਠਹਿਰਿਆ ਹੋਇਆ ਹੈ। ਫਰਾਂਸ ‘ਚ ਇਹ ਜਥਾ ਲਗਭਗ ਦੋ ਹਫਤਿਆਂ ਲਈ ਆਪਣੇ ਕਵੀਸ਼ਰੀ ਪ੍ਰੋਗਰਾਮ ਕਰਨ ਪੰਜਾਬ ਤੋਂ ਇਥੇ ਆਇਆ ਹੈ ਅਤੇ ਲਗਾਤਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਜਾ ਕੇ ਆਪਣੇ ਕਵੀਸ਼ਰੀ ਪ੍ਰਸੰਗਾਂ ਰਾਹੀਂ ਸੰਗਤ ਦੀ ਵਾਹ-ਵਾਹ ਖੱਟ ਰਿਹਾ ਹੈ। ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਅਤੇ ਭਾਈ ਦੂਲੋਵਾਲ ਦੇ ਜਥੇ ਨੇ ਬਾਬਾ ਦੀਪ ਸਿੰਘ ਦਾ ਇਤਿਹਾਸਕ ਪ੍ਰਸੰਗ ਬਿਆਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸੇ ਹੀ ਲੜੀ ਦੇ ਅੰਤਰਗਤ 5 ਦਸੰਬਰ ਨੂੰ ਇਸੇ ਜਥੇ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਲਾ-ਬੁਰਜੇ ਵਿਖੇ ਸੰਗਤ ਨੂੰ ਕਵੀਸ਼ਰੀ ਰਾਹੀਂ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿਚ ਇਹ ਜਥਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੋਂਦੀ, ਗੁਰਦੁਆਰਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਓਵਰ ਵਿਲੀਅਰ ਇਤਿਆਦਿਕ ਵਿਖੇ ਪਹੁੰਚ ਕੇ ਆਪਣੇ ਕਵੀਸ਼ਰੀ ਪ੍ਰੋਗਰਾਮਾਂ ਰਾਹੀਂ ਸੰਗਤ ਨੂੰ ਨਿਹਾਲ ਕਰੇਗਾ।