Posts

Showing posts from September, 2011

ਵੈਬਸਾਈਟ ਲਈ ਸ. ਹਰਜਿੰਦਰ ਸਿੰਘ ਦਾ “ਮਾਂ ਬੋਲੀ ਪੰਜਾਬੀ ਦੀ ਸ਼ਾਨ”ਐਵਾਰਡ ਨਾਲ ਸਨਮਾਨ

Image
  ਵੈਬਸਾਈਟ ਲਈ ਸ. ਹਰਜਿੰਦਰ ਸਿੰਘ ਦਾ "ਮਾਂ ਬੋਲੀ ਪੰਜਾਬੀ ਦੀ ਸ਼ਾਨ"ਐਵਾਰਡ ਨਾਲ ਸਨਮਾਨ

ਕਿਸਾਨ ਮੇਲੇ ਵਿੱਚ ਸ. ਸਰਵਣ ਸਿੰਘ ਚੰਦੀ ਸਨਮਾਣਤ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿੱਚ ਮਿਤੀ 22-23 ਸਤੰਬਰ ਨੂੰ ਹੋਏ ਕਿਸਾਨ ਮੇਲੇ ਵਿੱਚ ਚੰਦੀ ਹਨੀ ਬੀ ਫਾਰਮ ਨੇ ਸ਼ਹਿਦ ਦੀ ਗੁਣਵੱਤਾ ਵਿੱਚ ਸਪੈਸ਼ਲ ਇਨਾਮ, ਭਿੰਡੀ ਦੀ ਗੁਣਵੱਤਾ ਵਿੱਚ ਪਹਿਲਾ ਇਨਾਮ, ਹਲਵਾ ਕੱਦੂ ਦੀ ਗੁਣਵੱਤਾ ਵਿੱਚ ਪਹਿਲਾ ਅਤੇ ਬੈਂਗਣ ਦੀ ਗੁਣਵੱਤਾ ਵਿੱਚ ਦੂਸਰਾ ਇਨਾਮ ਪ੍ਰਾਪਤ ਕੀਤਾ। ਸ. ਸਰਵਣ ਸਿੰਘ ਚੰਦੀ ਅਨੁਸਾਰ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਡਾ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ. ਮਨੋਹਰ ਸਿੰਘ ਮੁੱਖ ਖੇਤੀਬਾੜੀ ਅਫਸਰ ਅਤੇ ਡਾ. ਕੁਲਵਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਖੇਤੀ ਮਾਹਿਰਾਂ ਨੂੰ ਜਾਂਦਾ ਹੈ। ਤਸਵੀਰਾਂ—- 1 —- 2

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਅਮਨ-ਅਮਾਨ ਨਾਲ ਹੋਈਆਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਮਿਤੀ 18 ਸਤੰਬਰ-2011 ਦਿਨ ਐਤਵਾਰ ਨੂੰ ਬੜੇ ਅਮਨ-ਅਮਾਨ ਨਾਲ ਸੰਪੰਨ ਹੋਈਆਂ। ਇਹ ਚੋਣਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਈਆਂ ਜਿਸ ਵਿੱਚ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੇ ਵਾਸੀਆਂ ਵੱਲੋਂ ਬੜੇ ਚਾਅ ਨਾਲ ਹਿੱਸਾ ਲਿਆ ਗਿਆ। ਪ੍ਰਮੁੱਖ ਤੌਰ ਤੇ ਅਜ਼ਾਦ ਉਮੀਦਵਾਰ-ਸ. ਦਵਿੰਦਰ ਸਿੰਘ ਢਪੱਈ, ਪੰਥਕ ਮੋਰਚੇ ਦੇ ਉਮੀਦਵਾਰ-ਸ. ਜਗੀਰ ਸਿੰਘ ਵਡਾਲਾ ਅਤੇ ਅਕਾਲੀ ਦਲ ਅਤੇ ਸੰਤ ਸਮਾਜ ਸਾਂਝੇ ਉਮੀਦਵਾਰ ਸ. ਜਰਨੈਲ ਸਿੰਘ ਡੋਗਰਾਂਵਾਲਾ ਦੇ ਹੱਕ ਵਿੱਚ ਬੂਥ ਲਗਾਏ ਗਏ। ਸਾਰੇ ਪਾਰਟੀ ਵਰਕਰਾਂ ਨੇ ਬਿਨਾਂ ਕਿਸੇ ਵੈਰ-ਵਿਰੋਧ ਦੇ ਕੰਮ ਕੀਤਾ। ਕੁੱਲ੍ਹ 705 ਵੋਟਾਂ ਵਿੱਚੋਂ 535 ਵੋਟ ਪੋਲ ਹੋਈ। ਜਿਨ੍ਹਾਂ ਵਿੱਚੋਂ 4 ਵੋਟਾਂ ਕੈਂਸਲ ਹੋਈਆਂ। ਨਤੀਜਾ ਸ.ਦਵਿੰਦਰ ਸਿੰਘ ਢਪੱਈ-ਚੋਣ ਨਿਸ਼ਾਨ ਮੋਰ-170 ਵੋਟਾਂ ਸ.ਜਗੀਰ ਸਿੰਘ ਵਡਾਲਾ-ਚੋਣ ਨਿਸ਼ਾਨ ਟਰੱਕ-126 ਵੋਟਾਂ ਸ.ਜਰਨੈਲ ਸਿੰਘ ਡੋਗਰਾਂਵਾਲਾ-ਚੋਣ ਨਿਸ਼ਾਨ ਟ੍ਰੈਕਟਰ-235 ਵੋਟਾਂ ਤਸਵੀਰਾਂ ਦੇਖਣ ਲਈ ਉਮੀਦਵਾਰ ਦੇ ਨਾਮ ਤੇ ਕਲਿੱਕ ਕਰੋ—–>  ਸ. ਦਵਿੰਦਰ ਸਿੰਘ ਢਪੱਈ  ———–  ਸ. ਜਗੀਰ ਸਿੰਘ ਵਡਾਲਾ  ———–  ਸ. ਜਰਨੈਲ ਸਿੰਘ ਡੋਗਰਾਂਵਾਲਾ

ਪੰਜਵੀਂ ਮਹਾਨ ਪੈਦਲ ਯਾਤਰਾ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਪੰਜਵੀਂ ਮਹਾਨ ਪੈਦਲ ਯਾਤਰਾ ਮਿਤੀ 12.09.2011 ਦਿਨ ਸੋਮਵਾਰ, ਸਵੇਰੇ 3:00 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰਕੇ ਠੱਟਾ, ਕਾਲੂ ਭਾਟੀਆ, ਦੰਦੂਪੁਰ, ਮੁੰਡੀਮੋੜ ਅਤੇ ਅੰਮਿ੍ਤਪੁਰ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬਉਲੀ ਸਾਹਿਬ ਗੋਇੰਦਵਾਲ ਪਹੁੰਚੀ।

ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਨਗਰ ਨਿਵਾਸੀਆਂ ਵੱਲੋਂ ਮਿਤੀ 11-09-2011 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਰਬੱਤ ਦੇ ਭਲੇ ਵਾਸਤੇ ਦੋ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਅਤੇ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਪ੍ਰੋਗਰਾਮ ਲਈ ਸੁੱਖਾ ਸਿੰਘ ਮੁੱਤੀ ਵਾਸੀ ਅਮਰੀਕਾ ਵੱਲੋਂ 11000 ਰੁਪਏ ਦਾ ਯੋਗਦਾਨ ਪਾਇਆ ਗਿਆ।  ਤਸਵੀਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 407ਵਾਂ ਸੰਪੂਰਨਤਾ ਦਿਵਸ ਮਨਾਇਆ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 407ਵਾਂ ਸੰਪੂਰਨਤਾ ਦਿਵਸ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸੁਖਮਨੀ ਸਾਹਿਬ ਜੀ ਪਾਠ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।  ਤਸਵੀਰਾਂ  

ਸਰਕਾਰੀ ਹਾਈ ਸਕੂਲ ਵਿੱਚ ਵਣ ਮਹਾਂ ਉਤਸਵ ਮਨਾਇਆ

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿੱਚ ਈਕੋ ਕਲੱਬ ਦੇ ਸਹਿਯੋਗ ਨਾਲ ਮੁੱਖ ਅਧਿਆਪਕ ਸ੍ਰੀ ਪਰਦੀਪ ਕੁਮਾਰ ਦੀ ਅਗਵਾਈ ਵਿੱਚ ਵਣ ਮਹਾਂ ਉਤਸਵ ਮਨਾਇਆ ਗਿਆ। ਜਿਸ ਅਧੀਨ ਸਕੂਲ ਵਿੱਚ 20 ਫਲਦਾਰ ਅਤੇ ਛਾਂ ਦਾਰ ਪੌਦੇ ਲਗਾਏ ਗਏ।  ਤਸਵੀਰ

ਅਕਾਲ ਚਲਾਣਾ ਸ੍ਰੀਮਤੀ ਅਮਰ ਕੌਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਅਮਰ ਕੌਰ ਪਤਨੀ ਸ. ਗੁਰਦੀਪ ਸਿੰਘ, ਮਿਤੀ 08.09.2011 ਦਿਨ ਵੀਰਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਬਸਪਾ ਯੂਥ ਕਮੇਟੀ ਦੇ ਇੰਚਾਰਜ ਦੀ ਨਿਯੁਕਤੀ

ਪਿੰਡ ਠੱਟਾ ਨਵਾਂ ਵਿੱਚ ਬਸਪਾ ਆਗੂ ਸ੍ਰੀ ਤਰਸੇਮ ਸਿੰਘ ਡੌਲਾ ਨੇ ਬਸਪਾ ਵਰਕਰਾਂ ਅਤੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਸ੍ਰੀ ਬਲਵਿੰਦਰ ਸਿੰਘ ਗੱਗੂ ਨੂੰ ਬਸਪਾ ਯੂਥ ਕਮੇਟੀ ਦਾ ਇੰਚਾਰਜ ਸਥਾਪਤ ਕੀਤਾ।  ਤਸਵੀਰ