Posts

Showing posts from August, 2011

ਨਸ਼ਿਆਂ ਵਿੱਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਨਹਿਰੂ ਯੁਵਾ ਕੇਂਦਰ ਕਪੂਰਥਲਾ, ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਗਰਾਮ ਪੰਚਾਇਤ ਠੱਟਾ ਪੁਰਾਣਾ ਦੇ ਸਹਿਯੋਗ ਨਾਲ ਮਿਤੀ 30-ਅਗਸਤ-2011, ਦਿਨ ਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਪੁਰਾਣਾ ਵਿੱਚ ਨਸ਼ਿਆਂ ਦੇ ਵਿੱਰੁੱਧ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਯੂਥ ਕੋ-ਆਰਡੀਨੇਟਰ ਸ੍ਰੀ ਸੈਮਸਨ ਮਸੀਹ ਅਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਪਿੰਡ ਦੇ ਸਾਰੇ ਪਤਵੰਤੇ ਸੱਜਣ ਤੇ ਕਲੱਬ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।  ਤਸਵੀਰਾਂ

ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਨਗਰ ਨਿਵਾਸੀਆਂ ਵੱਲੋਂ ਮਿਤੀ 28-08-2011 ਨੂੰ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਅਕਾਲ ਚਲਾਣਾ ਸ. ਸੋਹਨ ਸਿੰਘ ਚੀਨੀਆ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੋਹਨ ਸਿੰਘ ਚੀਨੀਆ, ਮਿਤੀ 27-ਅਗਸਤ-2011 ਦਿਨ ਸ਼ਨੀਵਾਰ, ਰਾਤ 1 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਸ੍ਰੀਮਤੀ ਕੁਲਵੰਤ ਕੌਰ

ਠੱਟਾ ਨਵਾਂ-ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਕੁਲਵੰਤ ਕੌਰ ਸੁਪਤਨੀ ਸ. ਪਰਮਜੀਤ ਸਿੰਘ ਡਰਾਈਵਰ (ਅੰਮਿ੍ਤਸਰੀਏ), ਮਿਤੀ 24-ਅਗਸਤ-2011 ਦਿਨ ਬੁੱਧਵਾਰ, ਦੁਪਹਿਰ 1.30 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਅਜੀਤ ਹਰਿਆਵਲ ਲਹਿਰ ਤਹਿਤ 50 ਪੌਦੇ ਲਗਾਏ

  ਅਜੀਤ ਹਰਿਆਵਲ ਲਹਿਰ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਬੂਲਪੁਰ ਵਿੱਚ 50 ਪੌਦੇ ਲਗਾਏ ਗਏ।  ਤਸਵੀਰ

ਫਾਰਮ ਸਲਾਹਕਾਰ ਸੇਵਾ ਕਪੂਰਥਲਾ ਵੱਲੋਂ ਖੇਤੀਬਾੜੀ ਕੈਂਪ ਲਗਾਇਆ ਗਿਆ

ਫਾਰਮ ਸਲਾਹਕਾਰ ਸੇਵਾ ਕਪੂਰਥਲਾ ਵੱਲੋਂ ਖੇਤੀਬਾੜੀ ਕੈਂਪ ਲਗਾਇਆ ਗਿਆ। ਜਿਸ ਵਿੱਚ 50 ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਵਿੱਚ ਕਿਸਾਨਾਂ ਨੂੰ ਚੂਹੇ ਮਾਰ ਦਵਾਈ ਅਤੇ ਕਣਕ ਦੇ ਡਰੰਮਾਂ ਵਿੱਚ ਰੱਖਣ ਵਾਲੀ ਸਲਫਾਸ ਮੁਫਤ ਵੰਡੀ ਗਈ। ਇਸ ਦੇ ਨਾਲ ਝੋਨੇ ਵਿੱਚ ਪਾਣੀ ਦੀ ਬਚਤ ਬਾਰੇ ਟੈਂਸ਼ੀਓ ਮੀਟਰ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰ ਪੱਤਾ ਰੰਗ ਚਾਰਟ ਦੀ ਵਰਤੋਂ ਬਾਰੇ ਡਾਂ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ.ਅੰਗਰੇਜ ਸਿੰਘ ਅਤੇ ਡਾ. ਜਸਬੀਰ ਸਿੰਘ ਨੇ ਭਰਪੂਰ ਜਾਣਕਾਰੀ ਦਿੱਤੀ।  ਤਸਵੀਰ

ਸੇਵਾ ਮੁਕਤੀ

ਸ੍ਰੀ ਸੁਕੇਸ਼ ਕੁਮਾਰ ਜੋਸ਼ੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਵਿੱਚੋਂ ਜਿਲ੍ਹਾ ਸਹਾਇਕ ਅਤੇ ਉਨਾਂ ਦੀ ਧਰਮ ਸੁਪਤਨੀ ਸ੍ਰੀਮਤੀ ਮੀਨਾ ਸ਼ਰਮਾ ਬਤੌਰ ਐਸ.ਐਸ.ਅਧਿਆਪਕਾ ਦੇ ਅਅਹੁਦੇ ਤੋਂ ਸੇਵਾ ਮੁਕਤੀ ਹੋਈ।

65ਵਾਂ ਅਜਾਦੀ ਦਿਵਸ ਮਨਾਇਆ ਗਿਆ

ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 65ਵਾਂ ਅਜਾਦੀ ਦਿਵਸ ਮਨਾਇਆ ਗਿਆ। ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਪਸਵਕ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਸ. ਬਲਦੇਵ ਸਿੰਘ ਚੰਦੀ ਨੇ ਨਿਭਾਈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਸਮਾਗਮ ਦੇ ਅੰਤ ਵਿੱਚ ਹੈਡਮਾਸਟਰ ਹਰਭਜਨ ਸਿੰਘ ਅਤੇ ਪਿੰਡ ਦੇ ਸਰਪੰਚ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ।  ਤਸਵੀਰ

ਅਕਾਲ ਚਲਾਣਾ ਸ. ਸੋਹਨ ਸਿੰਘ ਮਿਸਤਰੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੋਹਨ ਸਿੰਘ ਮਿਸਤਰੀ, ਮਿਤੀ 09-ਅਗਸਤ-2011 ਦਿਨ ਮੰਗਲਵਾਰ, ਸ਼ਾਮ 7 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਮਿਤੀ 03-ਅਗਸਤ-2011 ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਉਪਰੰਤ ਸੁੰਦਰ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਫੌਜਾ ਸਿੰਘ ਸਾਗਰ ਦੇ ਕਵੀਸ਼ਰੀ ਜਥੇ, ਭਾਈ ਅਵਤਾਰ ਸਿੰਘ ਦੂਲੋ੍ਵਾਲ ਦੇ ਕਵੀਸ਼ਰੀ ਜਥੇ ਅਤੇ ਭਾਈ ਜਸਵੰਤ ਸਿੰਘ ਹਜੂਰੀ ਰਾਗੀ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਗੁ੍ਰੁ ਕਾ ਲੰਗਰ ਅਤੁੱਟ ਵਰਤਿਆ।