Posts

Showing posts from June, 2011

ਠੰਡੇ ਮਿੱਠੇ ਜਲ ਦੀ ਛਬੀਲ

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਬੱਸ ਅੱਡੇ ਵਾਲੀ ਮਾਰਕੀਟ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 24 ਜੂਨ 2011 ਦਿਨ ਸ਼ੁੱਕਰਵਾਰ ਨੂੰ ਬੱਸ ਅੱਡੇ ਦੇ ਨਜਦੀਕ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।  ਤਸਵੀਰ

ਠੱਟਾ ਨਵਾਂ- ਠੰਡੇ-ਮਿੱਠੇ ਜਲ ਦੀ ਛਬੀਲ

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਮੋਮੀਆਂ ਅਤੇ ਚੂਹਲਿਆਂ ਦੇ ਪਰਿਵਾਰਾਂ ਵੱਲੋਂ ਮਿਤੀ 12 ਜੂਨ 2011 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਨਜਦੀਕ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।  ਤਸਵੀਰ

ਅਕਾਲ ਚਲਾਣਾ ਸ. ਪ੍ਰੀਤਮ ਸਿੰਘ ਮੋਮੀ (ਹਲਵਾਈ)

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪ੍ਰੀਤਮ ਸਿੰਘ ਮੋਮੀ (ਹਲਵਾਈ), ਮਿਤੀ 10-ਜੂਨ-2011 ਦਿਨ ਸ਼ੁੱਕਰਵਾਰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਸ. ਫੁੰਮਣ ਸਿੰਘ ਥਿੰਦ,

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਫੁੰਮਣ ਸਿੰਘ ਥਿੰਦ, ਪਿੰਡ ਦੇ ਸਭ ਤੋਂ ਵੱਧ ਉਮਰ ਦੇ ਮਰਦ, ਮਿਤੀ 09-ਜੂਨ-2011, ਦਿਨ ਵੀਰਵਾਰ, ਦੁਪਿਹਰ 3 ਵਜੇ ਨੂੰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।  

ਏਅਰਟੈੱਲ ਦੇ ਟਾਵਰ ਤੇ ਚੋਰੀ

ਬੀਤੀ ਰਾਤ ਪਿੰਡ ਦੇ ਲਹਿੰਦੇ ਪਾਸੇ ਸਥਿੱਤ ਏਅਰਟੈੱਲ ਕੰਪਨੀ ਦੇ ਟਾਵਰ ਦੀਆਂ ਬੈਟਰੀਆਂ ਚੋਰੀ ਹੋ ਗਈਆਂ। ਭਰੋਸੇਯੋਗ ਸੂਤਰਾਂ ਮੁਤਾਬਕ ਕੁੱਝ ਅਣ-ਪਛਾਤੇ ਵਿਅਕਤੀ ਬੀਤੀ ਰਾਤ ਤੜ੍ਹਕੇ 2.30 ਵਜੇ ਗੱਡੀ ਵਿੱਚ ਆਏ ਤੇ ਸਾਰੀਆਂ ਬੈਟਰੀਆਂ ਲੈ ਗਏ। ਯਾਦ ਰਹੇ ਕਿ ਪਿੰਡ ਵਿੱਚ ਪਿਛਲੇ ਚਾਰ ਮਹੀਨਿਆਂ ਦੌਰਾਨ ਇਹ ਤੀਸਰੀ ਚੋਰੀ ਹੈ।

ਹਲਵਾਈ ਦੀ ਦੁਕਾਨ ਵਿੱਚ ਚੋਰੀ

ਬੀਤੀ ਰਾਤ ਸ. ਸ਼ਿੰਗਾਰ ਸਿੰਘ ਖੜਕ ਸਿੰਘ ਕੇ, ਅਤੇ ਸ. ਕੇਹਰ ਸਿੰਘ ਦੇ ਅਹਾਤੇ ਦੀ ਦੁਕਾਨ ਵਿੱਚ ਚੋਰੀ ਹੋ ਗਈ। ਸ. ਸ਼ਿੰਗਾਰ ਸਿੰਘ ਅਨੁਸਾਰ ਕੁੱਝ ਅਣ-ਪਛਾਤੇ ਵਿਅਕਤੀ ਗੱਡੀ ਵਿੱਚ ਆਏ ਤੇ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਵਿੱਚੋਂ ਛੇ ਗੈਸ ਸਲੰਡਰ ਅਤੇ ਕੁੱਝ ਨਕਦੀ ਅਤੇ ਕੇਹਰ ਸਿੰਘ ਦੀ ਦੁਕਾਨ ਵਿੱਚੋਂ ਇੱਕ ਸਲੰਡਰ ਲੈ ਗਏ।

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਗੁਰਦੁਆਰਾ ਸਾਹਿਬ ਵਿਖੇ, ਸੁਖਮਨੀ ਸਾਹਿਬ ਜੀ ਦੇ ਪਾਠ, ਸੰਗਤੀ ਰੂਪ ਵਿੱਚ, ਰੋਜਾਨਾ, ਮਿਤੀ 04 ਮਈ 2011 ਤੋਂ ਮਿਤੀ 04 ਜੂਨ 2011 ਤੱਕ ਹੋਏ। ਅੱਜ ਗੁਰਪੁਰਬ ਦੇ ਸਬੰਧ ਵਿੱਚ ਨਗਰ ਨਿਵਾਸੀਆਂ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ। ਨਗਰ ਨਿਵਾਸੀਆਂ ਦੁਆਰਾ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।