Posts

Showing posts from January, 2011

ਅਕਾਲ ਚਲਾਣਾ ਸ. ਜੋਗਿੰਦਰ ਸਿੰਘ ਖਿੰਡਾ (ਸਾਬਕਾ ਸਰਪੰਚ)

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਜੋਗਿੰਦਰ ਸਿੰਘ ਖਿੰਡਾ (ਸਾਬਕਾ ਸਰਪੰਚ) ਸੰਖੇਪ ਜਿਹੀ ਬੀਮਾਰੀ ਪਿੱਛੋਂ ਮਿਤੀ 28.01.2011 ਨੂੰ ਰਾਤ 8:30 ਵਜੇ ਅਕਾਲ ਚਲਾਣਾ ਕਰ ਗਏ।

ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ

ਪਿੰਡ ਦੇ ਬੱਸ ਸਟੈਂਡ ਦੇ ਨਜ਼ਦੀਕ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ। ਸ਼ਹੀਦ ਊਧਮ ਸਿੰਘ ਦੇ ਇਸ ਸਮਾਰਕ ਦੀ ਸੇਵਾ ਸ. ਸੁੱਖਾ ਸਿੰਘ ਮੁੱਤੀ ਅਮਰੀਕਾ ਵਾਸੀ ਕਰ ਰਹੇ ਹਨ। ਇਹ ਸਮਾਰਕ ਮਾਰਚ 2011 ਤੱਕ ਤਿਆਰ ਹੋ ਜਾਵੇਗਾ।

ਪਿੰਡ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਮਸ਼ੀਨ ਲਗਾਈ ਜਾ ਰਹੀ ਹੈ

  ਰਿਜਰਵ ਬੈਂਕ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਵਿੱਚ ਪੰਜਾਬ ਐਂਡ ਨੈਸ਼ਨਲ ਬੈਂਕ ਵਲੋਂ ਬਾਇਓ ਮੀਟਰਿਕ ਪੌਜ ਮਸ਼ੀਨ ਲਗਾਈ ਜਾ ਰਹੀ ਹੈ। ਜਿਸ ਦੀ ਸਹਾਇਤਾ ਨਾਲ ਕੋਈ ਵੀ ਖਾਤੇਦਾਰ 24 x 7 ਦਿਨ ਆਪਣੇ ਫਿੰਗਰ ਪ੍ਰਿੰਟਸ ਦੇ ਕੇ ਪੈਸੇ ਦਾ ਲੈਣ ਦੇਣ ਕਰ ਸਕਦਾ ਹੈ। ਸਾਰੇ ਖਾਤੇ ਜੀਰੋ ਬੈਲੇਂਸ ਅਤੇ 10 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਖੋਲ੍ਹੇ ਜਾ ਰਹੇ ਹਨ। ਖਾਤੇਦਾਰ ਦੇ ਖਾਤੇ ਵਿੱਚ ਖਾਤਾ ਖੁੱਲ੍ਹਣ ਤੋਂ ਬਾਦ ਬੈਂਕ ਵੱਲੋਂ 500 ਰੁਪਏ ਜਮ੍ਹਾਂ ਕਰ ਦਿੱਤੇ ਜਾਣਗੇ। ਖਾਤੇਦਾਰ ਇਸ ਰਕਮ ਨੂੰ ਕਢਵਾ ਕੇ ਵਰਤ ਸਕਦਾ ਹੈ ਤੇ ਸਮੇਂ ਸਿਰ ਜਮ੍ਹਾਂ ਕਰਵਾਉਣ ਉਪਰੰਤ ਵਿਵਹਾਰ ਮੁਤਾਬਕ ਇੱਕ ਸਾਲ ਬਾਦ ਬੈਂਕ ਉਸ ਦੇ ਖਾਤੇ ਵਿੱਚ 2500 ਰੁਪਏ ਜਮ੍ਹਾਂ ਕਰ ਦੇਵੇਗੀ। ਖਾਤੇਦਾਰ ਆਪਣੇ ਖਾਤੇ ਵਿੱਚ ਸਲਾਨਾ 1,00,000 ਰੁਪਏ ਦਾ ਲੈਣ ਦੇਣ ਕਰ ਸਕਦਾ ਹੈ। ਪਿੰਡ ਵਿੱਚ ਇਸ ਕੰਮ ਦੀ ਜਿੰਮੇਵਾਰੀ ਸ. ਬਿਕਰਮ ਸਿੰਘ ਮੋਮੀ ਸੰਭਾਲ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸ. ਬਿਕਰਮ ਸਿੰਘ ਮੋਮੀ ਨਾਲ 98726-19468 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੋਲੀਓ ਬੂੰਦਾਂ ਪਿਲਾਈਆਂ ਗਈਆਂ

ਸਰਕਾਰੀ ਡਿਸਪੈਂਸਰੀ ਵਿੱਚ ਮਿਤੀ 23 ਜਨਵਰੀ 2011 ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ( ਤਸਵੀਰ )

ਮੇਲਾ ਮਾਘੀ

ਮੁਕਤਸਰ ਦੇ ਸ਼ਹੀਦਾਂ ਦੀ ਯਾਦ ਵਿੱਚ, ਮੇਲਾ ਮਾਘੀ, ਇਤਿਹਾਸਕ ਨਗਰ ਠੱਟਾ ਨਵਾਂ ਵਿਖੇ, 14 ਜਨਵਰੀ 2011, ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਭੋਗ ਉਪਰੰਤ ਸਵੇਰੇ 11:30 ਵਜੇ ਤੋਂ ਸ਼ਾਮ 5:00 ਵਜੇ ਤੱਕ ਦੀਵਾਨ ਸੱਜਿਆ, ਜਿਸ ਵਿੱਚ ਗਿਆਨੀ ਨਿਰਮਲ ਸਿੰਘ ਨੂਰ , ਗਿਆਨੀ ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਨੇ ਗੁਰੂ ਜੱਸ ਗਾਇਨ ਕੀਤਾ। ਜੋੜਿਆਂ ਅਤੇ ਸਕੂਟਰ-ਸਾਈਕਲਾਂ ਦੀ ਸੇਵਾ ਪਿੰਡ ਦੇ ਨੌਜਵਾਨਾਂ ਅਤੇ ਸਟੇਜ ਸੈਕਟਰੀ ਦੀ ਸੇਵਾ ਸ. ਇੰਦਰਜੀਤ ਸਿੰਘ ਬਜਾਜ ਨੇ ਕੀਤੀ। ਟੈਂਟ ਦੀ ਸੇਵਾ ਮੋਮੀ ਟੈਂਟ ਹਾਊਸ ਠੱਟਾ ਨਵਾਂ, ਗੁਲਜਾਰ ਸਿੰਘ ਮੋਮੀ ਅਤੇ ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋੰ ਕੀਤੀ ਗਈ। ਮੇਲੇ ਦੀ ਵੀਡੀਓ ਅਤੇ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।

ਪੰਜਵੀਂ ਪ੍ਰਭਾਤ ਫੇਰੀ,

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ, ਮਿਤੀ 10-ਜਨਵਰੀ-2011, ਦਿਨ ਸੋਮਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਤਰਖਾਣਾਂ, ਮੋਮੀਆਂ, ਮਾਸਟਰ ਮਹਿੰਗਾ ਸਿੰਘ ਮੋਮੀ, ਚੁੱਪਾਂ, ਮੋਮੀਆਂ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਾੜਿ੍ਆਂ, ਮਿਸਤਰੀ ਸੌਂਦ ਪਰਿਵਾਰ, ਬਾਵੀ ਕੇ ਦੇ ਘਰਾਂ ਤੋਂ ਹੁੰਦੀ ਹੋਈ ਗੁਰਦੁਆਰਾ ਦਮਦਮਾ ਸਾਹਿਬ ਅਤੇ ਫਿਰ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਗੁਰਦੁਆਰਾ ਸਾਹਿਬ ਵਿਖੇ ਗੁਰਪੁਰਬ ਦੇ ਸਬੰਧ ਵਿੱਚ ਰੱਖੇ ਗਏ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪ੍ਰਭਾਤ ਫੇਰੀਆਂ ਦੀ ਸਾਰੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਦੀ ਵੈਬਸਾਈਟ ਤੇ ਉਪਲਭਦ ਹਨ।

ਚੌਥੀ ਪ੍ਰਭਾਤ ਫੇਰੀ

  ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ, ਮਿਤੀ 09-ਜਨਵਰੀ-2011, ਦਿਨ ਐਤਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਚੂਹਲਿਆਂ, ਚੀਨੀਆਂ, ਬਾਲੂਆਂ, ਇੰਦਰਜੀਤ ਸਿੰਘ ਬਜਾਜ, ਮੋਮੀਆਂ, ਛੀਂਬਿਆਂ ਦੇ ਪਰਿਵਾਰ ਵਾਲੀ ਗਲੀ, ਖੜਕ ਸਿੰਘ ਕਿਆਂ ਦੀ ਗਲੀ, ਭੈਲਾਂ ਦੇ ਘਰਾਂ, ਗਿਆਨੀ ਹਰਬਚਨ ਸਿੰਘ ਸਾਬਕਾ ਤਹਿਸੀਲਦਾਰ, ਬੁੜਿਆਂ ਦੇ ਘਰਾਂ ਤੋਂ ਹੁੰਦੀ ਹੋਈ ਬਜ਼ਾਰ ਵਿੱਚ ਦੀ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਤੀਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ, ਮਿਤੀ 08-ਜਨਵਰੀ-2011, ਦਿਨ ਸ਼ਨੀਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਗੀਹਨਿਆਂ, ਸੱਪਾਂ, ਮੂਦਿਆਂ, ਖੋਜਿਆਂ, ਨੰਬਰਦਾਰਾਂ, ਨਫੇ ਕਿਆਂ, ਚੀਨੀਆਂ, ਅਮਲੀਆਂ, ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਦੂਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ, ਮਿਤੀ 07-ਜਨਵਰੀ-2011, ਦਿਨ ਸ਼ੁੱਕਰਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬੇਰੀ ਵਾਲਿਆਂ, ਝੰਡਾਂ, ਸੱਪਾਂ, ਕਮਲਿਆਂ, ਨਿਆਣਿਆਂ, ਮੂਦਿਆਂ, ਚੀਨੀਆਂ, ਪਿਆਰੇ ਕਿਆਂ ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਪਹਿਲੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ, ਮਿਤੀ 06-ਜਨਵਰੀ-2011, ਦਿਨ ਵੀਰਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਾਬੇ ਕਿਆਂ, ਬੇਰੀ ਵਾਲਿਆਂ, ਚੇਲਿਆਂ, ਚੀਨੀਆਂ, ਪਿਆਰੇ ਕਿਆਂ ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ, ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਨਗਰ ਨਿਵਾਸੀਆਂ ਦੇ ਉੱਦਮ ਸਦਕਾ, ਨਗਰ ਕੀਰਤਨ ਚੱਲ ਕਰ ਕੇ ਪੁਰਾਣਾ ਠੱਟਾ, ਨਵਾਂ ਠੱਟਾ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ, ਦੰਦੂਪੁਰ, ਸੂਜੋਕਾਲੀਆ, ਮੰਗੂਪੁਰ, ਸੈਦਪੁਰ, ਟਿੱਬਾ, ਅਮਰਕੋਟ, ਬੂਲਪੁਰ, ਨਵਾਂ ਠੱਟਾ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਟਰੈਕਟਰ ਟਰਾਲੀਆਂ, ਸਕੂਟਰ, ਮੋਟਰ ਸਾਈਕਲ, ਪੈਦਲ ਚੱਲ ਕਰਕੇ ਹਾਜ਼ਰੀ ਲਗਵਾਈ।