Posts

Showing posts from May, 2010

ਪ੍ਰੋਫੈਸਰ ਬਲਬੀਰ ਸਿੰਘ ਮੋਮੀ

ਪ੍ਰੋਫੈਸਰ ਬਲਬੀਰ ਸਿੰਘ ਮੋਮੀ ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਖਾਲਸਾ ਕਾਲਜ ਬੇਗੋਵਾਲ ਨੂੰ ਗੁਰੂ ਨਾਨਕ ਯੁਨੀਵਰਸਿਟੀ ਨੇ ਬੋਰਡ ਆਫ ਸਟੱਡੀਜ਼ ਪੰਜਾਬੀ (ਪੋਸਟ ਗਰੈਜੂਏਟ) ਦਾ ਦੋ ਸਾਲ ਲਈ ਮੈਂਬਰ ਨਿਯੁਕਤ ਕੀਤਾ।

ਸਲਾਨਾ ਬਰਸੀ ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ ਜੀ

ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਦੀ ਸਲਾਨਾ ਬਰਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ, ਸੰਤ ਬਾਬਾ ਗੁਰਚਾਨ ਸਿੰਘ ਜੀ ਦੀ ਸਰਪਰਸਤੀ ਹੇਠ ਸ਼ਰਧਾ ਭਾਵਨਾ ਨਾਲ ਮਨਾਈ ਗਈ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿੱਚ ਰਾਜਵਿੰਦਰ ਸਿੰਘ ਖਾਲਸਾ, ਭਾਈ ਭਜਨ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਦੇ ਢਾਡੀ ਜੱਥਿਆਂ ਅਤੇ ਸਵਰਨ ਸਿੰਘ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ।

ਅਕਾਲ ਚਲਾਣਾ ਸ੍ਰੀ ਰੌਣਕੀ ਰਾਮ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਰੌਣਕੀ ਰਾਮ, ਮਿਤੀ 12-ਮਈ-2010, ਦਿਨ ਬੁੱਧਵਾਰ, ਬਾਦ ਦੁਪਹਿਰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਮੇਲਾ ਸਤਾਈਆਂ 10 ਮਈ 2010

ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ(ਸਤਾਈਆਂ), 10 ਮਈ 2010 ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਹਰ ਸਾਲ ਦੀ ਤਰਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ, ਜੋ ਮਿਤੀ 08-05-2010 ਤੋਂ 10-05-2010 ਤੱਕ ਚੱਲੀ, ਦੇ ਭੋਗ ਪਏ, ਅਤੇ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮਿਤੀ 10-05-2010 ਤੋਂ 12-05-2010 ਤੱਕ ਚੱਲੀ। ਭਾਈ ਗੁਰਦੇਵ ਸਿੰਘ ਯੂ ਕੇ ਦਾ ਕੀਰਤਨੀ ਜੱਥਾ, ਭਾਈ ਹਰਜਿੰਦਰ ਸਿੰਘ ਪਰਵਾਨਾ ਦਾ ਢਾਡੀ ਜੱਥਾ, ਪ੍ਰੋ ਸੁਰਜੀਤ ਸਿੰਘ ਦਾ ਢਾਡੀ ਜੱਥਾ, ਪਰਮਜੀਤ ਸਿੰਘ ਪੰਛੀ ਦਾ ਢਾਡੀ ਜੱਥਾ, ਲਖਵਿੰਦਰ ਸਿੰਘ ਲਹਿਰੀ ਦਾ ਢਾਡੀ ਜੱਥਾ, ਬੀਬੀ ਬਲਵਿੰਦਰ ਕੌਰ ਖਹਿਰਾ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਮੇਲੇ ਤੇ ਕਾਂਗਰਸ ਅਤੇ ਸੀ ਪੀ ਆਈ ਪਾਰਟੀ ਵੱਲੋਂ ਰਾਜਨੀਤਿਕ ਕਾਨਫਰੰਸ ਕੀਤੀ ਗਈ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਜੋੜਿਆਂ ਅਤੇ ਸਾਈਕਲਾਂ ਦੀ ਸੇਵਾ ਸੀਨੀਅਰ ਸੈਕੰਡਰੀ ਸਕੂਲ ਠੱਟਾ, ਟਿੱਬਾ ਅਤੇ ਸੈਦਪੁਰ ਵੱਲੋਂ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਕੀਤੀ ਗਈ। ਮੇਲੇ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ।