Posts

Showing posts from January, 2010

ਮੇਲਾ ਮਾਘੀ-2010

ਮੁਕਤਸਰ ਦੇ ਸ਼ਹੀਦਾਂ ਦੀ ਯਾਦ ਵਿੱਚ, ਮੇਲਾ ਮਾਘੀ, ਇਤਿਹਾਸਕ ਨਗਰ ਠੱਟਾ ਨਵਾਂ ਵਿਖੇ, 13 ਜਨਵਰੀ 2010, ਦਿਨ ਬੁੱਧਵਾਰ ਨੂੰ,ਬੜੀ ਸ਼ਰਧਾ ਨਾਲ ਮਨਾਇਆ ਗਿਆ। ਭੋਗ ਉਪਰੰਤ ਸਵੇਰੇ 10 ਵਜੇ ਤੋਂ ਸ਼ਾਮ 4:00 ਵਜੇ ਤੱਕ ਦੀਵਾਨ ਸੱਜਿਆ, ਜਿਸ ਵਿੱਚ ਗਿਆਨੀ ਸਰੂਪ ਸਿੰਘ ਕੰਡਿਆਣਾ, ਗਿਆਨੀ ਨੱਥਾ ਸਿੰਘ ਸੰਘਾ, ਬੀਬੀ ਹਰਪ੍ਰੀਤ ਕੌਰ ਹੈਪੀ, ਬੀਬੀ ਮਨਜੀਤ ਕੌਰ ਮਸਕੀਨ ਦੇ ਢਾਡੀ ਜਥੇ ਗੁਰੂ ਜੱਸ ਗਾਇਨ ਕੀਤਾ। ਮੇਲੇ ਦੀ ਵੀਡੀਓ ਅਤੇ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।

ਪੰਜਵੀਂ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ, ਮਿਤੀ 05-ਜਨਵਰੀ-2010, ਦਿਨ ਮੰਗਲਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਾਲੂਆਂ ਵਾਲੀ ਗਲੀ ਵਿੱਚ ਦੀ, ਮਲਕੀਤ ਸਿੰਘ ਸੋਢੀ, ਗੁਰਦੀਪ ਸਿੰਘ ਚੁੱਪ, ਮਿਹਰ ਸਿੰਘ ਚੁੱਪ, ਨਛੱਤਰ ਸਿੰਘ ਮੋਮੀ, ਸਵਰਨ ਸਿੰਘ ਮੋਮੀ, ਪ੍ਰੋ. ਬਲਬੀਰ ਸਿੰਘ ਮੋਮੀ, ਬਖਸ਼ੀਸ਼ ਸਿੰਘ ਮੋਮੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਪੰਚਾਂ ਕੇ ਤੋਂ ਤਰਖਾਣਾਂ ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਜਗੀਰ ਸਿੰਘ ਖੋਜਾ ਦੇ ਡੇਰੇ ਤੋਂ ਗੁਰਦੁਆਰਾ ਦਮਦਮਾ ਸਾਹਿਬ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਗੁਰਪੁਰਬ ਦੇ ਸਬੰਧ ਵਿੱਚ ਰੱਖੇ ਗਏ ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਵੀ ਨਗਰ ਵਿੱਚ ਪਹੁੰਚਿਆ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਪ੍ਰਭਾਤ ਫੇਰੀਆਂ ਦੀ ਸਾਰੀਆਂ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।

ਚੌਥੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ, ਮਿਤੀ 04-ਜਨਵਰੀ-2010, ਦਿਨ ਸੋਮਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਗੀਹਨਿਆਂ ਵਾਲੀ ਗਲੀ ਵਿੱਚ ਦੀ, ਲਾਡੀ ਇਲੈਕਟ੍ਰਿਸ਼ਨ, ਸਾਧੂ ਸਿੰਘ ਸਰਪੰਚ, ਚੀਨੀਆਂ ਦੇ ਪਰਿਵਾਰ ਦੇ ਘਰ, ਅਮਲੀਆਂ ਦੇ ਪਰਿਵਾਰ ਦੇ ਘਰ, ਪਿਆਰੇ ਕਿਆਂ ਦੀ ਗਲੀ, ਸਕੂਲ ਵਾਲੇ ਪਾਸੇ ਤੋਂ, ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਤੀਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ, ਮਿਤੀ 03-ਜਨਵਰੀ-2010, ਦਿਨ ਐਤਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਚੂਹਲਿਆਂ ਦੇ ਪਰਿਵਾਰ ਵਾਲੀ ਗਲੀ, ਇੰਦਰਜੀਤ ਸਿੰਘ ਬਜਾਜ, ਮੋਮੀ ਪਰਿਵਾਰ, ਛੀਂਬਿਆਂ ਦੇ ਪਰਿਵਾਰ ਵਾਲੀ ਗਲੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਮੋਮੀ, ਮਿਹਰ ਸਿੰਘ ਚੁੱਪ, ਮਾਸਟਰ ਮਹਿੰਗਾ ਸਿੰਘ, ਮਿਸਤਰੀ ਸੋਹਣ ਸਿੰਘ ਦੇ ਘਰ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਦੂਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ, ਮਿਤੀ 02-ਜਨਵਰੀ-2010, ਦਿਨ ਸ਼ਨੀਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਝੰਡਾਂ ਦੇ ਪਰਿਵਾਰ, ਸੱਪਾਂ ਦੇ ਪਰਿਵਾਰ, ਗੀਹਨਿਆਂ ਦੇ ਪਰਿਵਾਰ ਵਾਲੀ ਗਲੀ ਵਿੱਚ ਦੀ ਹੁੰਦੀ ਹੋਈ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਅਕਾਲ ਚਲਾਣਾ ਸ. ਪਰਮਜੀਤ ਸਿੰਘ (ਪੰਮਾ) ਡਰਾਈਵਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪਰਮਜੀਤ ਸਿੰਘ (ਪੰਮਾ) ਡਰਾਈਵਰ, ਮਿਤੀ 01-ਜਨਵਰੀ-2010, ਦਿਨ ਸ਼ੁੱਕਰਵਾਰ, ਦੇਰ ਰਾਤ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਪਹਿਲੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ, ਮਿਤੀ 01-ਜਨਵਰੀ-2010, ਦਿਨ ਸ਼ੁੱਕਰਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਚੇਲਿਆ ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ