Posts

Showing posts from October, 2009

ਸੰਤ ਬਾਬਾ ਕਰਤਾਰ ਸਿੰਘ ਜੀ ਦੀ 15ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 6ਵੀਂ ਬਰਸੀ

ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 15ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 6ਵੀਂ ਬਰਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 17 ਅਕਤੂਬਰ 2009, ਦਿਨ ਸ਼ਨੀਵਾਰ ਨੂੰ ਮਨਾਈ ਗਈ।

9ਵਾਂ ਸਲਾਨਾ ਜਾਗਰਣ ਮਿਤੀ 13 ਅਕਤੂਬਰ 2009 ਦਿਨ ਮੰਗਲਵਾਰ ਨੂੰ

9ਵਾਂ ਸਲਾਨਾ ਜਾਗਰਣ ਮੰਦਰ ਦੁਰਗਾ ਭਵਾਨੀ ਕਮੇਟੀ, ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਮਿਤੀ 13 ਅਕਤੂਬਰ ਦਿਨ ਮੰਗਲਵਾਰ ਨੂੰ ਮੰਦਰ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਰਾਤ 8 ਵਜੇ ਕਰਵਾਇਆ ਗਿਆ। ਜਿਸ ਵਿੱਚ ਬਾਬਾ ਬਲਕਾਰ ਸਿੰਘ ਐਂਡ ਪਾਰਟੀ, ਸਤਨਾਮ ਧੰਜਲ ਐਂਡ ਪਾਰਟੀ, ਦੇਸ ਰਾਜ ਐਂਡ ਪਾਰਟੀ, ਜੋਗਾ ਅਮਾਨੀਪੁਰੀਆ ਐਂਡ ਪਾਰਟੀ ਮਹਾਂਮਾਈ ਦਾ ਗੁਣਗਾਣ ਕੀਤਾ। ਮਿਤੀ 12 ਅਕਤੂਬਰ ਨੂੰ ਝਾਕੀਆਂ ਕੱਢੀਆ ਗਈਆਂ । ਜਗਰਾਤੇ ਦੀ ਵੀਡੀਓ ਅਤੇ ਤਸਵੀਰਾਂ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ।

ਮਹਾਂਰਿਸ਼ੀ ਵਾਲਮੀਕ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 11.10.2009 ਨੂੰ ਪਵਾਇਆ ਗਿਆ

ਮਹਾਂਰਿਸ਼ੀ ਵਾਲਮੀਕ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 11.10.2009, ਦਿਨ ਐਤਵਾਰ ਨੂੰ ਵਾਲਮੀਕ ਭਾਈਚਾਰੇ ਵੱਲੋਂ ਪਵਾਇਆ ਗਿਆ। ਵਾਲਮੀਕ ਭਾਈਚਾਰੇ ਵੱਲੋਂ ਸ. ਬਖਸ਼ੀਸ਼ ਸਿੰਘ ਇਟਲੀ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਬਣਵਾਏ ਜਾ ਰਹੇ 40 ਬਾਈ 40 ਦੇ ਇੱਕ ਵਿਸ਼ਾਲ ਹਾਲ ਦਾ ਨੀਂਹ ਪੱਥਰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਪਿੰਡ ਦੇ ਸਰਪੰਚ ਸ. ਸਾਧੂ ਸਿੰਘ ਮੂਦਾ, ਸ. ਮੋਹਣ ਸਿੰਘ ਮੈਂਬਰ ਪੰਚਾਇਤ, ਸ. ਕਰਮਜੀਤ ਸਿੰਘ ਮੈਂਬਰ ਪੰਚਾਇਤ, ਸ. ਸਵਰਨ ਸਿੰਘ ਮੈਂਬਰ ਪੰਚਾਇਤ, ਸਾਬਕਾ ਸਰਪੰਚ ਸ. ਗੁਰਦੀਪ ਸਿੰਘ ਚੁੱਪ, ਮਾਸਟਰ ਜਗਿੰਦਰ ਸਿੰਘ, ਸ. ਸੁੱਚਾ ਸਿੰਘ, ਸ. ਰੂੜ ਸਿੰਘ, ਮਨਜੀਤ ਸਿੰਘ ਹੈਪੀ, ਸਤਪਾਲ ਸੱਤਾ, ਬਲਕਾਰ ਸਿੰਘ ਬੱਬੂ, ਜਸਵੰਤ ਸਿੰਘ ਕਾਲਾ, ਬਾਊ ਨੰਦ ਲਾਲ, ਜੋਗੀ, ਸੋਨੀ, ਨਵਦੀਪ ਸਿੰਘ, ਭੁਪਿੰਦਰ ਸਿੰਘ ਭਿੰਦਾ, ਅਤੇ ਬਹੁਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ। ਇਸ ਮੌਕੇ ਭਾਈ ਦਇਆ ਸਿੰਘ, ਗ੍ਰੰਥੀ ਗੁਰਦੁਆਰਾ ਸਾਹਿਬ ਠੱਟਾ ਨਵਾਂ. ਅਵਤਾਰ ਸਿੰਘ ਦੂਲੋਵਾਲ, ਸ. ਸੁਖਵਿੰਦਰ ਸਿੰਘ ‘ਮੋਮੀ’, ਸਤਨਾਮ ਸਿੰਘ ਬੂਹ ਦੇ ਕਵੀਸ਼ਰੀ ਜੱਥੇ, ਸ. ਹਰਜੀਤ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ। ਇਸ ਮੌਕੇ ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਖੇਡਾਂ ਦਾ ਉਦਘਾਟਨ

ਬਲਾਕ ਸੁਲਤਾਨਪੁਰ ਲੋਧੀ ਦੀਆਂ 31ਵੀਆਂ ਮਿੰਨੀ ਪ੍ਰਾਇਮਰੀ ਖੇਡਾਂ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਮਿਤੀ 01-10-2009 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਨਵਾਂ ਵਿਖੇ ਕੀਤਾ। ਇਹ ਖੇਡਾਂ ਸ. ਸਾਧੂ ਸਿੰਘ ਬੀ.ਪੀ.ਈ.ਓ-ਸ-1 ਦੀ ਰਹਿਨੁਮਾਈ ਹੇਠ ਸ਼ੁਰੂ ਹੋਈਆ।