Posts

Showing posts from July, 2009

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ

ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦੇ 241ਵੇਂ ਜਨਮ ਦਿਨ ਦੀ ਖੁਸ਼ੀ ਵਿਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰ ਕੇ ਪੁਰਾਣਾ ਠੱਟਾ, ਨਵਾਂ ਠੱਟਾ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ, ਦੰਦੂਪੁਰ, ਸੂਜੋਕਾਲੀਆ, ਮੰਗੂਪੁਰ, ਸੈਦਪੁਰ, ਟਿੱਬਾ, ਅਮਰਕੋਟ, ਬੂਲਪੁਰ, ਨਵਾਂ ਠੱਟਾ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਟਰੈਕਟਰ ਟਰਾਲੀਆਂ, ਸਕੂਟਰ, ਮੋਟਰ ਸਾਈਕਲ, ਪੈਦਲ ਚੱਲ ਕਰਕੇ ਹਾਜ਼ਰੀ ਲਗਵਾਈ।

ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ

ਸੱਭਿਆਚਾਰਕ ਮੇਲਾ, ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਮਿਤੀ 23 ਜੁਲਾਈ 2009 ਦਿਨ ਵੀਰਵਾਰ ਨੂੰ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਉੱਘੇ ਕਲਾਕਾਰ, ਵੀਰ ਸੁਖਵੰਤ-ਮਿਸ ਨੀਲੂ, ਕੁਲਦੀਪ ਸ਼ੇਰਿਗਲ-ਮਿਸ ਨੀਰੂ ਵਿਰਕ, ਦਲੇਰ ਪੰਜਾਬੀ-ਮਿਸ ਰੀਆ ਸੰਧੂ, ਸਤਨਾਮ ਧੰਜਲ-ਮਿਸ ਜਸਬੀਰ ਜੱਸੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ਮੌਨਸੂਨ ਰੁੱਤ ਦੀ ਪਹਿਲੀ ਬਾਰਸ਼

ਮੌਨਸੂਨ ਰੁੱਤ ਦੀ ਪਹਿਲੀ ਬਾਰਸ਼ ਮਿਤੀ 9 ਜੁਲਾਈ 2009 ਦਿਨ ਵੀਰਵਾਰ ਸਵੇਰੇ 9 ਵਜੇ ਹੋਈ। ਇਸ ਬਾਰਿਸ਼ ਨਾਲ ਪਿੰਡ ਵਿੱਚ ਪੂਰੀ ਜਲਥਲ ਹੋਈ। ਅੱਤ ਦੀ ਗਰਮੀ ਤੋਂ ਇਸ ਬਾਰਿਸ਼ ਨੇ ਰਾਹਤ ਦਵਾਈ। ਇਸ ਬਾਰਿਸ਼ ਕਾਰਨ ਦਰੀਏ ਵਾਲ ਨੂੰ ਜਾਂਦੀ ਸੜ੍ਹਕ ਦੇ ਨਜ਼ਦੀਕ ਛੱਪੜ ਕੋਲ ਬਣੀ ਪੁਲੀ ਡਿੱਗ ਗਈ। ਜਿਸ ਦੀ ਮੁਰੰਮਤ ਕਰਵਾਈ ਜਾ ਰਹੀ ਹੈ।