Posts

Showing posts from May, 2009

ਗਰੀਬ ਪਰਿਵਾਰਾਂ ਨੂੰ ਕਣਕ ਵੰਡੀ ਗਈ

ਮਾਸਟਰ ਮਹਿੰਗਾ ਸਿੰਘ ਮੋਮੀ ਦੇ ਵਿਸ਼ੇਸ਼ ਯਤਨ ਸਦਕਾ ਅਤੇ ਪਰਮਿੰਦਰ ਸਿੰਘ (UK)ਸਪੁੱਤਰ ਮਾਸਟਰ ਅਰਜਨ ਸਿੰਘ ਜਾਂਗਲਾ ਵੱਲੋਂ ਮਾਇਆ ਦੇ ਸਹਿਯੋਗ ਨਾਲ ਮਿਤੀ 27-ਮਈ-2009 ਨੂੰ ਪਿੰਡ ਦੰਦੂਪੁਰ ਵਿਖੇ 25 ਗਰੀਬ ਪਰਿਵਾਰਾਂ ਨੂੰ, ਇੱਕ ਕੁਅੰਟਲ ਕਣਕ ਵੰਡੀ ਗਈ।

ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ

ਬਾਬਾ ਬੀਰ ਸਿੰਘ ਕਿ੍ਕਟ ਕਲੱਬ ਪਿੰਡ ਠੱਟਾ ਨਵਾਂ ਵੱਲੋਂ ਮਿਤੀ 14, 15, 16 ਅਤੇ 17 ਮਈ 2009 ਨੂੰ ਕਿ੍ਕਟ ਟੂਰਨਾ ਮੈਂਟ ਕਰਵਾਇਆ ਗਿਆ। ਜਿਸ ਵਿਚ 12 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਠੱਟਾ ਨਵਾਂ ਅਤੇ ਸ਼ਾਹ ਸੁਲਤਾਨ ਕਿ੍ਕਟ ਕਲੱਬ ਸੁਲਤਾਨਪੁਰ ਲੋਧੀ ਵਿਚਕਾਰ ਹੋਇਆ, ਜਿਸ ਵਿੱਚ ਸ਼ਾਹ ਸੁਲਤਾਨ ਕਿ੍ਕਟ ਕਲੱਬ ਸੁਲਤਾਨਪੁਰ ਲੋਧੀ ਦੀ ਟੀਮ ਜੇਤੂ ਰਹੀ। ਟੁਰਨਾਮੈਂਟ ਦਾ ਉਦਘਾਟਨ ਮਾਸਟਰ ਮਹਿੰਗਾ ਸਿੰਘ ਮੋਮੀ ਨੇ ਕੀਤਾ। ਇਸ ਮੌਕੇ ਪਿੰਡ ਦੇ ਸਾਰੇ ਪਤਵੰਤੇ ਸੱਜਣ ਮੌਜੂਦ ਸਨ। ਫਾਈਨਲ ਮੈਚ ਤੇ ਜੇਤੂ ਟੀਮਾਂ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਸ.ਸਾਧੂ ਸਿੰਘ ਮੂਦਾ, ਸ. ਗੁਰਦੀਪ ਸਿੰਘ ਚੁੱਪ, ਐਡਵੋਕੇਟ ਜੀਤ ਸਿੰਘ ਮੋਮੀ, ਮਾਸਟਰ ਜੋਗਿੰਦਰ ਸਿੰਘ, ਜਸਵੰਤ ਸਿੰਘ ਮੋਮੀ, ਬਲਵਿੰਦਰ ਸਿੰਘ ਮੋਮੀ, ਮਨਜੀਤ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਗੋਪੀ, ਸਵਰਨ ਸਿੰਘ ਮੋਮੀ, ਆਦਿ ਸ਼ਾਮਿਲ ਸਨ।

ਮੇਲਾ ਸਤਾਈਆਂ 10 ਮਈ 2009 ਨੂੰ ਮਨਾਇਆ ਗਿਆ

ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ(ਸਤਾਈਆਂ), 10 ਮਈ 2009 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਹਰ ਸਾਲ ਦੀ ਤਰਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮਿਤੀ 08-05-2009 ਤੋਂ 10-05-2009 ਤੱਕ ਅਤੇ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮਿਤੀ 10-05-2009 ਤੋਂ 12-05-2009 ਤੱਕ ਚੱਲੀ। ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਪਹੁੰਚੇ।

ਅਕਾਲ ਚਲਾਣਾ ਸ. ਸੁਖਦੇਵ ਸਿੰਘ ਭੁੱਟੋ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੁਖਦੇਵ ਸਿੰਘ ਭੁੱਟੋ, ਸਪੁੱਤਰ ਸ. ਕੁਲਵੰਤ ਸਿੰਘ, ਪਿਛਲੇ ਦਿਨੀਂ ਰੋਮ (ਇਟਲੀ) ਵਿੱਚ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਨਵਾਂ ਠੱਟਾ ਵਿਖੇ ਮਿਤੀ 08-03-2009 ਨੂੰ ਕਰ ਦਿੱਤਾ ਗਿਆ।

ਸਟਰੀਟ ਲਾਈਟਾਂ ਲਗਵਾਈਆਂ ਗਈਆਂ

ਪਿੰਡ ਨਵਾਂ ਠੱਟਾ ਤੋਂ ਪੁਰਾਣਾ ਠੱਟਾ ਤੱਕ ਪੂਰੀ ਸੜ੍ਹਕ ਤੇ 140 ਫੁੱਟ ਦੀ ਦੂਰੀ ਤੇ 14 ਸਟਰੀਟ ਲਾਈਟਾਂ ਲਗਵਾਈਆਂ ਗਈਆਂ। ਜਿਨ੍ਹਾ ਦੀ ਸਾਰੀ ਵਾਇਰਿੰਗ ਅੰਡਰ ਗਰਾਊਂਡ ਕੀਤੀ ਗਈ। ਲਾਈਟਾਂ ਦਾ ਸਾਰਾ ਖਰਚ ਲਗਭਗ 40 ਹਜਾਰ ਰੁਪਏ(ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।ਇਹਨਾਂ ਲਾਈਟਾਂ ਦੇ ਬਿਜਲੀ ਦੇ ਬਿੱਲ ਦਾ ਖਰਚ ਜਿੰਮਾ ਸ. ਬਲਜਿੰਦਰ ਸਿੰਘ (ਏਜੰਟ ਐਲ.ਆਈ.ਸੀ.) ਅਤੇ ਸੈਕਟਰੀ ਸ. ਮਲਕੀਤ ਸਿੰਘ ਨੇ ਲਿਆ। ਦਾਨੀ ਸੱਜਣ ਪਿੰਡ ਦੇ ਹੋਰ ਸਰਵ ਪੱਖੀ ਵਿਕਾਸ ਲਈ ਸ. ਬਲਜਿੰਦਰ ਸਿੰਘ ਨਾਲ 098726-52370, 98152-04260 ਤੇ ਸੰਪਰਕ ਕਰ ਸਕਦੇ ਹਨ।

ਸ੍ਰੀ ਅਖੰਡ ਪਾਠ ਸਾਹਿਬ ਨਗਰ ਪੰਚਾਇਤ ਠੱਟਾ ਨਵਾਂ ਵੱਲੋਂ

ਨਗਰ ਪੰਚਾਇਤ ਪਿੰਡ ਨਵਾਂ ਠੱਟਾ ਵੱਲੋਂ , ਮੌਜੂਦਾ ਪੰਚਾਇਤ ਦੇ ਇੱਕ ਸਾਲ ਪੂਰੇ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 04-05-2009 ਦਿਨ ਸੋਮਵਾਰ ਨੂੰ ਪਵਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ।