Posts

Showing posts from April, 2009

ਵਿਸਾਖੀ ਮੰਦਰ ਦੁਰਗਾ ਭਵਾਨੀ ਵਿਖੇ

ਵਿਸਾਖੀ ਦਾ ਸ਼ੁੱਭ ਦਿਹਾੜਾ ਗ੍ਰਾਮ ਪੰਚਾਇਤ ਨਵਾਂ ਠੱਟਾ, ਸਮੂਹ ਨਗਰ ਨਿਵਾਸੀ ਤੇ ਕਮੇਟੀ ਮੰਦਰ ਦੁਰਗਾ ਭਵਾਨੀ ਵੱਲੋਂ ਮੰਦਰ ਦੁਰਗਾ ਭਵਾਨੀ ਨਵਾਂ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਮਹਾਂਮਾਈ ਦਾ ਗੁਣਗਾਣ ਕੀਤਾ ਗਿਆ। ਆਈ ਸੰਗਤ ਵਿੱਚ ਮਾ. ਮਹਿੰਗਾ ਸਿੰਘ, ਸਰਪੰਚ ਸਾਧੂ ਸਿੰਘ, ਬਲਵਿੰਦਰ ਸਿੰਘ ਮੋਮੀ, ਗੁਲਜਾਰ ਸਿੰਘ, ਛਿੰਦਾ ਦਰਜੀ, ਬਲਕਾਰ ਮੋਮੀ, ਜਸਵੰਤ ਸਿੰਘ, ਰੌਣਕੀ ਰਾਮ, ਨੰਦ ਲਾਲ, ਜਸਬੀਰ ਸਿੰਘ ਕੈਸ਼ੀਅਰ, ਸੁਖਵਿੰਦਰ ਸਿੰਘ, ਮੀਤਾ ਬਾਬਾ, ਲਖਬੀਰ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਬਿੱਟੂ ਸਹਿਦੇਵ, ਬਿੱਟੂ ਮਿਸਤਰੀ ਆਦਿ ਨੇ ਸ਼ਿਰਕਤ ਕੀਤੀ।

ਵਿਸਾਖੀ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ

ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਦਮ ਸਦਕਾ, ਸਮੂ੍ਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ, ਗੁਰਦੁਆਰਾ ਸਾਹਿਬ ਨਵਾਂ ਠੱਟਾ ਵਿਖੇ, ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ, ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਵਰਿੰਦਰ ਸਿੰਘ ਵਾਰਸ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

ਅਕਾਲ ਚਲਾਣਾ ਸ. ਬਚਨ ਸਿੰਘ ਮੂਦਾ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਚਨ ਸਿੰਘ ਮੂਦਿਆਂ ਦੇ ਪਰਿਵਾਰ ਵਿਚੋਂ ਮਿਤੀ 08-04-2009 ਦਿਨ ਬੁੱਧਵਾਰ ਸਵੇਰੇ 07.30 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 08-04-2009 ਦਿਨ ਬੁੱਧਵਾਰ ਨੂੰ ਕਰ ਦਿੱਤਾ ਗਿਆ।

ਅਕਾਲ ਚਲਾਣਾ ਸ੍ਰੀ ਗੁਲਜਾਰੀ ਰਾਮ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਲਜਾਰੀ ਰਾਮ ਸਪੁੱਤਰ ਸਵ: ਛੱਜੂ ਰਾਮ ਆਦਿ-ਧਰਮੀ ਮਿਤੀ 07-04-2009 ਦਿਨ ਮੰਗਲਵਾਰ ਸਵੇਰੇ 08.45 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 07-04-2009 ਦਿਨ ਮੰਗਲਵਾਰ ਨੂੰ ਕਰ ਦਿੱਤਾ ਗਿਆ।