ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦਾ 58ਵਾਂ ਸਾਲਾਨਾ ਸੱਭਿਆਚਰਕ ਮੇਲਾ 23 ਜੁਲਾਈ ਨੂੰ


ਪਿੰਡ ਠੱਟਾ ਨਵਾਂ ਵਿਖੇ ਪੀਰ ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ 58ਵਾਂ ਦੋ ਰੋਜ਼ਾ ਸਾਲਾਨਾ ਸੱਭਿਆਚਰਕ ਮੇਲਾ ਸਮੂਹ ਇਲਾਕਾ ਨਿਵਾਸੀ ਅਤੇ ਵਿਦੇਸ਼ੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਿਤੀ 22 ਅਤੇ 23 ਜੁਲਾਈ 2026 ਨੂੰ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸੇਵਾਦਾਰਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਮੇਲਾ ਕਮੇਟੀ ਵੱਲੋਂ ਮਿਤੀ 22 ਜੁਲਾਈ ਨੂੰ ਸਵੇਰੇ 10 ਵਜੇ ਅਦਾ ਕੀਤੀ ਜਾਵੇਗੀ ਅਤੇ ਮਹਿੰਦੀ ਦੀ ਰਸਮ ਉਸੇ ਦਿਨ ਸ਼ਾਮ 6 ਵਜੇ ਹੋਵੇਗੀ। ਉਪਰੰਤ ਨੱਕਾਲ ਪਾਰਟੀ ਅਤੇ ਗਾਇਕ ਹਾਜ਼ਰੀ ਲਵਾਉਣਗੇ। ਮਿਤੀ 23.07.2026 ਨੂੰ ਕੱਵਾਲੀਆਂ ਅਤੇ ਗਾਇਕ ਹਾਜ਼ਰੀਆਂ ਲਗਵਾਉਣਗੇ ਜਿਸ ਵਿੱਚ ਰਾਂਝਣ ਅਲੀ, ਸਾਹਿਲ ਖਾਨ, ਜੌਹਲ ਕਾਦਰਪੁਰੀਆ ਅਤੇ ਜੋਤੀ ਬਾਲਾ, ਵਰਿੰਦਰ ਦਾਨੇਵਾਲ ਜੈਸਮੀਨ ਜੱਸੀ ਨੱਕਾਲ ਪਾਰਟੀ ਅਤੇ ਜੱਸਾ ਫਤਹਿਪੁਰੀਆ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਮੌਕੇ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ