ਮੰਗਲਵਾਰ 4 ਨਵੰਬਰ 2014 (ਮੁਤਾਬਿਕ 19 ਕੱਤਕ ਸੰਮਤ 546 ਨਾਨਕਸ਼ਾਹੀ)



ਸੂਹੀ ਮਹਲਾ ੫ ॥ ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ ਸੋ ਹਰਿ ਮੇਰਾ ਅੰਤਰਜਾਮੀ ॥ ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ ਆਠ ਪਹਰ ਤੇਰੇ ਗੁਣ ਗਾਵਾ ॥੨॥ ਪੇਖਿ ਪੇਖਿ ਲੀਲਾ ਮਨਿ ਆਨੰਦਾ ॥ ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥ {ਪਾਵਨ ਅੰਗ 740}

ਪਦਅਰਥ: ਤਾ ਕਉਉਸ (ਪਰਮਾਤਮਾ ਦੇ ਨਾਮਨੂੰ। ਹਉਮੈਂ। ਜੀਵਾਜੀਵਾਂਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੀਵਾਪੀਵਾਂਮੈਂ ਪੀਂਦਾ ਹਾਂ।੧।ਅੰਤਰਜਾਮੀਹਰੇਕ ਦੇ ਦਿਲ ਦੀ ਜਾਣਨ ਵਾਲਾ। ਕੈ ਸੰਗਿਦੇ ਨਾਲ।੧।ਰਹਾਉ।ਸੁਣਿਸੁਣ ਕੇ। ਧਿਆਵਾਧਿਆਵਾਂ। ਗਾਵਾਗਾਵਾਂ।੨।ਪੇਖਿਵੇਖ ਕੇ। ਲੀਲਾਕੌਤਕਖੇਡ। ਮਨਿਮਨ ਵਿਚ। ਪ੍ਰਭਹੇ ਪ੍ਰਭੂਪਰਮਾਨੰਦਾਪਰਮ ਆਨੰਦ ਦਾ ਮਾਲਕ।੩।ਕੈ ਸਿਮਰਨਿਦੇ ਸਿਮਰਨ ਦੀ ਰਾਹੀਂ। ਬਿਆਪੈਜ਼ੋਰ ਪਾ ਸਕਦਾ। ਜਾਪੈਜਾਪਿਜਪਿਆ ਕਰ।੪।ਅਰਥ: ਹੇ ਭਾਈਮਾਲਕਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ। ਮੇਰਾ ਉਹ ਹਰੀਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ।ਹੇ ਭਾਈ! (ਭਗਤ ਜਨਾਂ ਦੇ ਅੰਗਸੰਗ ਰਹਿਣ ਵਾਲੇਉਸ (ਪ੍ਰਭੂ ਦੇ ਨਾਮਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਪ੍ਰਭੂਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤਪੀਂਦਾ ਹਾਂ।੧।ਹੇ ਪ੍ਰਭੂਮੁੜ ਮੁੜ (ਇਹਸੁਣ ਕੇ (ਕਿ ਤੇਰਾਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮਸਿਮਰਦਾ ਰਹਿੰਦਾ ਹਾਂਅੱਠੇ ਪਹਰ ਮੈਂ ਤੇਰੀ ਸਿਫ਼ਤਿਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ।੨।ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂਤੇਰੇ ਗੁਣ ਬੇਅੰਤ ਹਨਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ।ਹੇ ਨਾਨਕਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ।੪।੧੧।੧੭।

Previous Post Next Post